Lok Sabha Elections : ਪੰਜਾਬ ’ਚ ਇਕੱਲੇ ਲੋਕ ਸਭਾ ਚੋਣਾਂ ਲੜੇਗੀ AAP, ਉਮੀਦਵਾਰਾਂ ਦੇ 40 ਨਾਵਾਂ ਦਾ ਪੈਨਲ ਬਣਾਇਆ

Farmer Protest

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਆਮ ਆਦਮੀ ਪਾਰਟੀ ਇਕੱਲੇ ਲੋਕ ਸਭਾ ਚੋਣਾਂ ਲੜੇਗੀ। ਇਸ ਲਈ ਅੰਦਰੂਨੀ ਤੌਰ ’ਤੇ ‘ਆਪ’ ਨੇ ਪੂਰੀ ਤਿਆਰੀ ਕਰ ਲਈ ਹੈ। 13 ਲੋਕ ਸਭਾ ਸੀਟਾਂ ’ਤੇ 40 ਨਾਵਾਂ ਦੀ ਸੂਚੀ ਵੀ ਤਿਆਰ ਕਰ ਲਈ ਹੈ। ਕਿਸੇ ਸੀਟ ’ਤੇ 2 ਤਾਂ ਕਿਸੇ ’ਤੇ 4 ਵਿਕਲਪ ਵੀ ਰੱਖੇ ਗਏ ਹਨ। ‘ਆਪ’ ਨਾਲ ਜੁੜੇ ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਦਿੱਲੀ ’ਚ ਹੋਈ ਮੀਟਿੰਗ ’ਚ ਆਮ ਆਦਮੀ ਪਾਰਟੀ ਦੇ ਸੰਯੋਜਲ ਅਰਵਿੰਦ ਕੇਜਰੀਵਾਲ ਨੇ ਇਸ ਫੈਸਲੇ ਨੂੰ ਹਰੀ ਝੰਡੀ ਦਿੱਤੀ ਹੈ। (Lok Sabha Elections)

ਰਾਸ਼ਨ ਕਾਰਡ ਲਈ ਕੈਬਨਿਟ ’ਚ ਹੋਇਆ ਵੱਡਾ ਫ਼ੈਸਲਾ, ਦੇਖੋ ਪੂਰੀ ਪ੍ਰੈੱਸ ਕਾਨਫਰੰਸ

ਇਸ ਮੀਟਿੰਗ ’ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਈ ਸੀਨੀਅਰ ਨੇਤਾ ਵੀ ਮੌਜ਼ੂਦ ਰਹੇ ਸਨ। ਆਮ ਆਦਮੀ ਪਾਰਟੀ ਇਸ ਫੈਸਲੇ ਨੂੰ ਵਿਰੋਧੀ ਦਲਾਂ ਦੇ ਗਠਬੰਧਨ ਇੰਡੀਆ ਗਠਜੋੜ ਦੀ ਮੀਟਿੰਗ ’ਚ ਵੀ ਰੱਖੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ 13-0 ਨਾਲ ਜਿੱਤਣ ਦੀ ਗੱਲ ਬੋਲ ਚੁੱਕੇ ਹਨ। ਉਹ ਲਗਾਤਾਰ ਵੱਖ ਚੋਣਾਂ ਲੜਨ ਦੀ ਪੇਰਵੀ ਕਰ ਰਹੇ ਹਨ। ਉੱਧਰ, ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਪੂਰੇ ਦੇਸ਼ ’ਚ ਪੰਜਾਬ ਬਣੇਗਾ ਹੀਰੋ, ਲੋਕ ਸਭਾ ਚੋਣਾਂ ’ਚ ਪੰਜਾਬ ’ਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ।’ (Lok Sabha Elections)

ਹਰ ਸੀਟ ’ਤੇ 3 ਬਦਲ, ਸਰਵੇ ਤੋਂ ਬਾਅਦ ਸਿਲੈਕਸ਼ਨ | Lok Sabha Elections

ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਨੇ ਹਰ ਸੀਟ ਤੋਂ ਉਮੀਦਵਾਰ ਦੇ 3 ਬਦਲ ਚੁਣੇ ਹਨ। ਹੁਣ ਇਨ੍ਹਾਂ ਉਮੀਦਵਾਰਾਂ ਨੂੰ ਲੇ ਕੇ ਪਾਰਟੀ ਆਪਣਾ ਸਰਵੇ ਕਰਵਾਵੇਗੀ। ਨਾਲ ਹੀ ਜਿਹੜਾ ਉਮੀਦਵਾਰ ਲੋਕਾਂ ਦੀ ਪਸੰਦ ਹੈ, ਉਸ ਨੂੰ ਟਿਕਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਨੌਜਵਾਨਾਂ ਅਤੇ ਔਰਤਾਂ ਨੂੰ ਚੋਣਾਂ ’ਚ ਮਹੱਤਵ ਵੀ ਦਿੱਤਾ ਜਾਵੇਗਾ। ਹਾਲਾਂਕਿ ਜਲੰਧਰ ਤੋਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਲੋਕ ਸਭਾ ਸਾਂਸਦ ਬਣੇ ਸੁਸ਼ੀਲ ਰਿੰਕੂ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ। (Lok Sabha Elections)