ਰਾਸ਼ਨ ਕਾਰਡ ਲਈ ਕੈਬਨਿਟ ’ਚ ਹੋਇਆ ਵੱਡਾ ਫ਼ੈਸਲਾ, ਦੇਖੋ ਪੂਰੀ ਪ੍ਰੈੱਸ ਕਾਨਫਰੰਸ

Rashan Card

ਚੰਡੀਗੜ੍ਹ। ਪੰਜਾਬ ਕੈਬਨਿਟ ਦੀ ਮਟਿੰਗ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਬਾਰੇ ਖੁੱਲ੍ਹ ਕੇ ਦੱਸਿਆ। ਦੇਖੋ ਪੂਰੀ ਲਾਈਵ ਵੀਡੀਓ ਤੇ ਜਾਣੋ ਫੈਸਲਿਆਂ ਬਾਰੇ। (Rashan Card)

ਭਗਵੰਤ ਮਾਨ ਦੀ ਪ੍ਰੇਸ਼ ਕਾਨਫਰੰਸ

  • ਘਰਾਂ ਵਿੱਚ ਰਾਸ਼ਨ ਪਹੁੰਚਾਉਣ ਦੀ ਤਿਆਰੀ
  • 10 ਲੱਖ 77 ਕਾਰਡ ਕੱਟ ਦਿਤੇ ਗਏ ਸਨ, ਓਹਨਾ ਨੂ ਤੁਰੰਤ ਬਹਾਲ ਕੀਤਾ ਜਾ ਰਿਹਾ ਹੋ
  • ਅਧਿਆਪਕਾਂ ਦੀ ਬਦਲੀ ਨੂੰ ਲੈ ਕੇ ਵੱਡਾ ਫੈਸਲਾ
  • ਸਾਰਾ ਸਾਲ ਹੀ ਹੋਣਗੀਆਂ ਅਧਿਆਪਕ ਦੀ ਬਦਲੀ
  • 15 ਹੋਰ ਸ਼ਹਿਰ ਚ ਸ਼ੁਰੂ ਹੋਏਗੀ ਯਕਗਸ਼ਾਲਾ
  • ਸਾਬਕਾ ਫੌਜੀ ਵਿਧਵਾਵਾਂ ਨੂੰ 6000 ਦੀ ਥਾਂ 10 ਹਜਾਰ ਪੈਨਸ਼ਨ ਮਿਲੇਗੀ
  • ਫਰਿਸ਼ਤੇ ਸਕੀਮ ਨੂੰ ਲਾਂਚ ਕੀਤਾ ਗਿਆ
  • ਐਕਸੀਡੈਂਟ ਚ ਪ੍ਰਾਈਵੇਟ ਹਸਪਤਾਲ ਚ ਹੋਏਗਾ ਇਲਾਜ ਮੁਫ਼ਤ
  • 26 ਜਨਵਰੀ ਤੋਂ ਦਵਾਈ ਹਸਪਤਾਲਾਂ ਤੋਂ ਮਿਲਣਗੀਆਂ ਜੇਕਰ ਹਸਪਤਾਲ ਚ ਦਵਾਈ ਨਹੀਂ ਹੋਏਗੀ ਤਾਂ ਖੁਦ ਡਾਕਟਰ ਬਾਹਰੋਂ ਲੈ ਕੇ ਆਏਗਾ। ਮਰੀਜ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਏਗੀ
  • ਮਰੀਜ ਨੂੰ ਹਰ ਹਾਲਤ ਚ ਮਿਲੇਗੀ ਦਵਾਈ
  • ਰੇਲਵੇ ਇੰਜਣ ਦੇਣ ਨੂੰ ਤਿਆਰ ਹੈ ਤਾਂ ਟ੍ਰੇਨ ਧਾਰਮਿਕ ਯਾਤਰਾ ਲਈ ਚੱਲਣਗੀਆਂ

ਮੁੱਖ ਮੰਤਰੀ ਨੇ ਆਖਿਆ ਹੈ ਕਿ ਇਸ ਦਾ ਸਾਰਾ ਬਿਊਰਾ ਪੰਜਾਬ ਸਰਕਾਰ ਦੇ ਕੋਲ ਮੌਜੂਦ ਹੈ। ਪੰਜਾਬ ਵਿਚ ਹੁਣ ਘਰ-ਘਰ ਰਾਸ਼ਨ ਦੀ ਡਿਲੀਵਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ ਜਾਂ ਹਾਰਡ ਕਾਪੀ ਨਹੀਂ ਹੈ, ਉਨ੍ਹਾਂ ਨੂੰ ਵੀ ਰਾਸ਼ਨ ਕਾਰਡ ਮਿਲੇਗਾ ਅਤੇ ਉਨ੍ਹਾਂ ਦੇ ਘਰਾਂ ਵਿਚ ਵੀ ਰਾਸ਼ਨ ਪਹੁੰਚੇਗਾ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਜਿਨ੍ਹਾਂ ਦੇ ਰਾਸ਼ਨ ਕਾਰਡ ਪਹਿਲਾਂ ਕੱਟੇ ਜਾ ਚੁੱਕੇ ਸਨ। ਅਕਸਰ ਲੋਕ ਦੋਸ਼ ਲਗਾਉਂਦੇ ਸਨ ਕਿ ਉਨ੍ਹਾਂ ਦਾ ਰਾਸ਼ਨ ਕਾਰਡ ਸਿਆਸੀ ਰੰਜਿਸ਼ ਕਾਰਣ ਕੱਟਿਆ ਗਿਆ ਹੈ, ਹੁਣ ਉਨ੍ਹਾਂ ਲੋਕਾਂ ਦੇ ਰਾਸ਼ਨ ਵੀ ਕਾਰਡ ਵੀ ਬਹਾਲ ਹੋ ਜਾਣਗੇ।

Also Read : IND vs ENG : ਸਟਾਰ ਵਿਰਾਟ ਕੋਹਲੀ ਦੀ ਜਗ੍ਹਾ ਪਾਟੀਦਾਰ ਟੀਮ ’ਚ ਸ਼ਾਮਲ, ਕੋਹਲੀ ਨਿਜੀ ਕਾਰਨਾਂ ਕਰਕੇ ਪਹਿਲੇ 2 ਟੈਸਟਾਂ ਤੋ…