IND vs ENG : ਸਟਾਰ ਵਿਰਾਟ ਕੋਹਲੀ ਦੀ ਜਗ੍ਹਾ ਪਾਟੀਦਾਰ ਟੀਮ ’ਚ ਸ਼ਾਮਲ, ਕੋਹਲੀ ਨਿਜੀ ਕਾਰਨਾਂ ਕਰਕੇ ਪਹਿਲੇ 2 ਟੈਸਟਾਂ ਤੋਂ ਬਾਹਰ

IND vs ENG

ਪਿਛਲੇ ਮਹੀਨੇ ਇੱਕਰੋਜ਼ਾ ’ਚ ਕੀਤਾ ਸੀ ਡੈਬਿਊ | IND vs ENG

  • 25 ਜਨਵਰੀ ਤੋਂ ਇੰਗਲੈਂਡ ਖਿਲਾਫ ਸ਼ੁਰੂ ਹੋ ਰਹੀ 5 ਟੈਸਟ ਮੈਚਾਂ ਦੀ ਲੜੀ | IND vs ENG

ਹੈਦਰਾਬਾਦ (ਏਜੰਸੀ)। ਮੱਧ-ਪ੍ਰਦੇਸ਼ ਦੇ ਸੱਜੇ ਹੱਥ ਦੇ ਬੱਲੇਬਾਜ ਰਜਤ ਪਾਟੀਦਾਰ ਬੁੱਧਵਾਰ ਨੂੰ ਇੰਗਲੈਂਡ ਖਿਲਾਫ ਟੈਸਟ ਸੀਰੀਜ ਦੇ ਪਹਿਲੇ ਦੋ ਟੈਸਟ ਖੇਡ ਸਕਦੇ ਹਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਉਨ੍ਹਾਂ ਨੂੰ ਵਿਰਾਟ ਕੋਹਲੀ ਦੀ ਥਾਂ ਟੀਮ ’ਚ ਸ਼ਾਮਲ ਕੀਤਾ ਜਾਵੇਗਾ। ਕੋਹਲੀ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟ ਮੈਚਾਂ ’ਚ ਨਹੀਂ ਖੇਡਣਗੇ। ਨਿਊਜ ਏਜੰਸੀ ਨੇ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਰਜਤ ਨੂੰ ਟੈਸਟ ਮੈਚ ਖੇਡਣ ਲਈ ਬੁੱਧਵਾਰ ਨੂੰ ਹੈਦਰਾਬਾਦ ਬੁਲਾਇਆ ਗਿਆ ਹੈ। ਪਹਿਲਾ ਟੈਸਟ ਇੱਥੇ 25 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ। (IND vs ENG)

ਪਵਿੱਤਰ ‘ਐੱਮਐੱਸਜੀ ਅਵਤਾਰ ਦਿਵਸ ਭੰਡਾਰਾ’ ਭਲਕੇ

ਤਾਂ ਇਸ 30 ਸਾਲਾ ਬੱਲੇਬਾਜ ਦਾ ਇਹ ਪਹਿਲਾ ਅੰਤਰਰਾਸ਼ਟਰੀ ਟੈਸਟ ਹੋਵੇਗਾ। ਰਜਤ 12 ਜਨਵਰੀ ਤੋਂ ਇੰਗਲੈਂਡ ਏ ਦੇ ਖਿਲਾਫ ਭਾਰਤ ਏ ਦੀ ਟੈਸਟ ਸੀਰੀਜ ਦਾ ਹਿੱਸਾ ਸਨ। ਅੱਜ ਉਨ੍ਹਾਂ ਨੇ ਇੰਗਲੈਂਡ ਏ ਖਿਲਾਫ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ’ਚ ਖੇਡਣਾ ਸੀ ਪਰ ਹੁਣ ਉਹ ਟੀਮ ਦਾ ਹਿੱਸਾ ਨਹੀਂ ਹੈ। ਪਾਟੀਦਾਰ ਨੇ 21 ਦਸੰਬਰ 2023 ਨੂੰ ਦੱਖਣੀ ਅਫਰੀਕਾ ਖਿਲਾਫ ਤੀਜੇ ਵਨਡੇ ’ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ, ਜਿੱਥੇ ਉਨ੍ਹਾਂ 137.50 ਦੀ ਸਟ੍ਰਾਈਕ ਰੇਟ ਨਾਲ 16 ਗੇਂਦਾਂ ’ਚ 22 ਦੌੜਾਂ ਦੀ ਸ਼ੁਰੂਆਤ ਕੀਤੀ ਅਤੇ 22 ਦੌੜਾਂ ਬਣਾਈਆਂ।

ਬੀਸੀਸੀਆਈ ਨੇ ਕੋਹਲੀ ਨੂੰ ਦਿੱਤੀ ਛੁੱਟੀ | IND vs ENG

ਬੀਸੀਸੀਆਈ ਨੇ ਸੋਮਵਾਰ ਨੂੰ ਕਿਹਾ ਕਿ ਵਿਰਾਟ ਕੋਹਲੀ ਨੇ ਕਪਤਾਨ ਰੋਹਿਤ ਸ਼ਰਮਾ, ਚੋਣਕਾਰਾਂ ਅਤੇ ਟੀਮ ਪ੍ਰਬੰਧਨ ਨਾਲ ਗੱਲ ਕੀਤੀ ਅਤੇ ਕਿਹਾ- ‘ਉਸ ਨੇ ਹਮੇਸ਼ਾ ਇਸ ਗੱਲ ’ਤੇ ਜੋਰ ਦਿੱਤਾ ਹੈ ਕਿ ਦੇਸ਼ ਦੀ ਨੁਮਾਇੰਦਗੀ ਕਰਨਾ ਹਮੇਸ਼ਾ ਉਸ ਦੀ ਸਭ ਤੋਂ ਵੱਡੀ ਤਰਜੀਹ ਰਹੇਗੀ, ਪਰ ਕੁਝ ਨਿੱਜੀ ਹਾਲਾਤ ਉਸ ਦੀ ਹਾਜਰੀ ’ਚ ਰੁਕਾਵਟ ਬਣ ਸਕਦੇ ਹਨ ਅਤੇ ਪੂਰਾ ਧਿਆਨ ਦੇਣ ਦੀ ਮੰਗ ਕਰਦੇ ਹਨ। ਬੋਰਡ ਨੇ ਕਿਹਾ ਕਿ ਚੋਣ ਕਮੇਟੀ ਜਲਦੀ ਹੀ ਟੀਮ ’ਚ ਉਨ੍ਹਾਂ ਦੇ ਬਦਲਵੇਂ ਖਿਡਾਰੀ ਦੇ ਨਾਂਅ ਦਾ ਐਲਾਨ ਕਰੇਗੀ। (IND vs ENG)

ਹੈਦਰਾਬਾਦ ’ਚ ਹੋਵੇਗਾ ਮੈਚ ਟੈਸਟ ਮੈਚ | IND vs ENG

ਭਾਰਤ ਅਤੇ ਇੰਗਲੈਂਡ ਵਿਚਕਾਰ 25 ਜਨਵਰੀ ਤੋਂ 5 ਟੈਸਟ ਮੈਚਾਂ ਦੀ ਸੀਰੀਜ ਸ਼ੁਰੂ ਹੋਵੇਗੀ। ਇਸ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ ਨਾਲ ਕਾਫੀ ਅਹਿਮ ਮੰਨੀ ਜਾ ਰਹੀ ਹੈ। ਇਹ ਟੈਸਟ ਸੀਰੀਜ਼ 7 ਮਾਰਚ ਤੱਕ ਚੱਲੇਗੀ। ਪਹਿਲਾ ਟੈਸਟ ਮੈਚ ਹੈਦਰਾਬਾਦ ਸਟੇਡੀਅਮ ’ਚ ਖੇਡਿਆ ਜਾਵੇਗਾ, ਅਤੇ ਸੀਰੀਜ਼ ਦਾ ਆਖਿਰੀ ਮੁਕਾਬਲਾ ਹਿਮਾਚਲ ਦੇ ਧਰਮਸ਼ਾਲਾ ’ਚ ਖੇਡਿਆ ਜਾਵੇਗਾ। (IND vs ENG)