ਰੂਸੀ ਫੌਜ ਨੇ ਸੀਰੀਆ ਵਿੱਚ 88 ਹਜਾਰ ਵਿਦਰੋਹੀਆਂ ਦਾ ਕੀਤਾ ਸਫਾਇਆ: ਸ਼ੋਇਗੂ

Russian Forces, Killed 88000, Rebels, Syria Defence

ਮਾਸਕੋ, ਏਜੰਸੀ

ਸੀਰੀਆ ਵਿੱਚ ਰੂਸੀ ਦਖਲਅੰਦਾਜੀ ਬਾਅਦ ਤਿੰਨ ਸਾਲਾਂ ਦੌਰਾਨ ਕਰੀਬ 88 ਹਜਾਰ ਬਾਗ਼ੀ ਮਾਰੇ ਜਾ ਚੁੱਕੇ ਹਨ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਸ਼ਨਿੱਚਰਵਾਰ ਨੂੰ ਸਿੰਗਾਪੁਰ ‘ਚ ਇੱਕ ਫੋਰਮ ਦੌਰਾਨ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸ਼ੋਇਗੂ ਨੇ ਕਿਹਾ, ਇਸ ਮੁਹਿੰਮ ਦੌਰਾਨ 87,500 ਬਾਗ਼ੀ ਮਾਰੇ ਜਾ ਚੁੱਕੇ ਹਨ।

1,411 ਠਿਕਾਣਿਆਂ ਨੂੰ ਵਿਦਰੋਹੀਆਂ ਦੇ ਕਬਜੇ ਤੋਂ ਛੁਡਾਉਣ ਨਾਲ ਹੀ ਸੀਰਿਆ ਦੇ 95 ਫ਼ੀਸਦੀ ਖੇਤਰ ਨੂੰ ਅਜ਼ਾਦ ਕਰਾਇਆ ਜਾ ਚੁੱਕਿਆ ਹੈ।ਉਨ੍ਹਾਂ ਕਿਹਾ ਕਿ ਸਾਰੇ ਵਿਦਰੋਹੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ। ਸੀਰਿਆ ‘ਚ ਗ੍ਰਹਿ ਯੁੱਧ ਦੀ ਨਿਗਰਾਨੀ ਕਰਨ ਵਾਲੇ ਬਰੀਟੇਨ ਆਧਾਰਿਤ ਮਨੁੱਖੀ ਅਧਿਕਾਰ ਸੰਗਠਨ ਦੇ ਅਨੁਸਾਰ ਸੱਤ ਸਾਲਾਂ ਦੇ ਗ੍ਰਹਿ ਯੁੱਧ ਦੇ ਦੌਰਾਨ ਕਰੀਬ 365,000 ਲੋਕ ਮਾਰੇ ਗਏ ਹਨ।

 ਜ਼ਿਕਰਯੋਗ ਹੈ ਕਿ ਰੂਸ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਫੌਜ ਨੂੰ ਸਮਰਥਨ ਦੇਣ ਲਈ ਸਤੰਬਰ 2015 ‘ਚ ਵਿਦਰੋਹੀਆਂ ‘ਤੇ ਹਮਲੇ ਕਰਨ ਨਾਲ ਹੀ ਸੀਰਿਆ ਦੇ ਗ੍ਰਹਿ ਯੁੱਧ ‘ਚ ਸ਼ਾਮਲ ਹੋ ਗਿਆ ਸੀ। ਸ਼ੋਇਗੂ ਨੇ ਕਿਹਾ ਕਿ ਰੂਸੀ ਹਵਾਈ ਫੌਜ ਵਿਦਰੋਹੀਆਂ ਦੇ 120,000 ਠਿਕਾਣਿਆਂ ਨੂੰ ਨਿਸ਼ਾਨਾ ਬਣਾਕੇ 40 ਹਜਾਰ ਤੋਂ ਜਿਆਦਾ ਬੰਬ ਹਮਲੇ ਕਰ ਚੁੱਕੀ ਹੈ। ਰੂਸੀ ਰੱਖਿਆ ਮੰਤਰੀ ਨੇ ਕਿਹਾ ਕਿ ਸੀਰਿਆ ‘ਚ ਆਬਾਦੀ ਵਾਲੇ 90 ਫ਼ੀਸਦੀ ਖੇਤਰ ‘ਤੇ ਸੀਰੀਆ ਦੀ ਫੌਜ ਦਾ ਕਬਜ਼ਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।