ਮੋਦੀ ਵੱਲੋਂ ਰਾਸ਼ਟਰੀ ਪੁਲਿਸ ਸਮਾਰਕ ਦਾ ਉਦਘਾਟਨ

Reservation, Central Government

ਸ਼ਹੀਦ ਸੈਨਿਕਾਂ ਦੀਆਂ ਕੁਰਬਾਨੀਆਂ ਕਦੇ ਭੁਲਾਈਆਂ ਨਹੀਂ ਜਾ ਸਕਦੀਆਂ: ਮੋਦੀ

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਕੁਰਬਾਨੀ ਅਤੇ ਬਹਾਦਰੀ ਨੂੰ ਨਾ ਭੁੱਲਣ ਦਾ ਐਲਾਨ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਰਾਸ਼ਟਰ ਉਸਾਰੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੋਦੀ ਨੇ ਇੱਥੇ ਰਾਸ਼ਟਰੀ ਪੁਲਿਸ ਸਮਾਰਕ ਨੂੰ ਰਾਸ਼ਟਰ ਨੂੰ ਸਮਰਪਤ ਕਰਦੇ ਹੋਏ ਕਿਹਾ ਕਿ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਅਨਵਰਤ ਕਰਤੱਵ ਪਾਲਣ, ਚੇਤੰਨਤਾ ਅਤੇ ਸਮਰਪਣ ਦੇ ਕਾਰਨ ਦੇਸ਼ ਵਿੱਚ ਸ਼ਾਂਤੀ ਦੀ ਸਥਾਪਨਾ ਹੋ ਰਹੀ ਹੈ।  ਜੰਮੂ-ਕਸ਼ਮੀਰ ‘ਚ ਅੱਤਵਾਦ ‘ਚ ਕਮੀ, ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ‘ਚ ਕਮੀ ਅਤੇ ਪੂਰਬ ਉੱਤਤ ਖੇਤਰ ‘ਚ ਹਿੰਸਾ ‘ਚ ਕਮੀ ਲਿਆਉਣ ‘ਚ ਸੁਰੱਖਿਆ ਬਲਾਂ ਦੇ ਜਵਾਨਾਂ ਦਾ ਯੋਗਦਾਨ ਹੈ।

ਰਾਸ਼ਟਰੀ ਆਫ਼ਤ ਕੰਟਰੋਲ ਬਲ ਤੇ ਸੂਬਾ ਰਾਸ਼ਟਰੀ ਆਫ਼ਤ ਕੰਟਰੋਲ ਬਲ ਦੀ ਚਰਚਾ ਕਰਦੇ ਹੋਏ ਮੋਦੀ ਭਾਵੁਕ ਹੋ ਗਏ ਅਤੇ ਕਿਹਾ ਕਿ ਲੋਕ ਇਹ ਜਾਣਦੇ ਵੀ ਨਹੀਂ ਹਨ ਕਿ ਇਹ ਲੋਕ ਵੀ ਭੂਰਾ ਵਰਦੀਧਾਰੀ ਹਨ। ।ਉਨ੍ਹਾਂ ਰਾਸ਼ਟਰੀ ਪੁਲਿਸ ਸਮਾਰਕ ਦੀ ਸਥਾਪਨਾ ਵਿੱਚ 70 ਸਾਲ ਦੀ ਦੇਰੀ ਹੋਣ ਵਿੱਚ ਪੁਰਾਣੇ ਸਰਕਾਰਾਂ ਦੀ ਭੂਮਿਕਾ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਸ ਦੇ ਬਾਰੇ ਵਿੱਚ ਸੋਚਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲਿਸ ਸਮਾਰਕ ਅਤੇ ਅਜਾਇਬ-ਘਰ ਦੇਸ਼ ਦੇ ਲੋਕਾਂ ਨੂੰ ਪ੍ਰੇਰਿਤ ਕਰੇਗਾ। ਇਸ ਮੌਕੇ ਹੋਰ ਨੇਤਾਵਾਂ ਨੇ ਵੀ ਸਮਾਰਕ ਉੱਤੇ ਪੁਸ਼ਪ ਚੱਕਰ ਚੜ੍ਹਾਇਆ ਅਤੇ ਸ਼ਹੀਦ ਜਵਾਨਾਂ ਨੂੰ ਪ੍ਰਣਾਮ ਕੀਤਾ।  ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ ਨੇ ਵੀ ਸਮਾਰਕ ਉੱਤੇ ਪੁਸ਼ਪ ਚੱਕਰ ਅਰਪਿਤ ਕੀਤੇ।

ਇਸ ਮੌਕੇ ਸੁਰੱਖਿਆ ਬਲਾਂ ਦੇ ਨੌਂ ਦਲਾਂ ਨੇ ਪ੍ਰਧਾਨ ਮੰਤਰੀ ਨੂੰ ਸਲਾਮੀ ਵੀ ਦਿੱਤੀ। ਪੁਲਿਸ ਸਮਾਰਕ ਉੱਤੇ ਸੁਰੱਖਿਆ ਬਲਾਂ ਦੇ ਵੱਖਰੇ ਅਭਿਆਨਾਂ ਦੌਰਾਨ ਸ਼ਹੀਦ ਹੋਏ 34800 ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਂਅ ਲਿਖੇ ਗਏ ਹਨ।  ਇਸ ਦੈਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਰੱਖਿਆ ਬਲਾਂ ਦੇ ਕਈ ਰਿਟਾਇਰਡ ਜਵਾਨਾਂ ਨੂੰ ਸਨਮਾਨਿਤ ਵੀ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।