ਰੂਸ ਨੇ ਕਰੂਜ਼ ਮਿਸਾਈਲ ਦਾ ਪ੍ਰੀਖਣ ਕੀਤਾ

Russia, tests, Cruise, Missiles, Eastern Mediterranean

ਰੂਸ ਨੇ ਕਰੂਜ਼ ਮਿਸਾਈਲ ਦਾ ਪ੍ਰੀਖਣ ਕੀਤਾ | Russia

ਟਾਰਟਸ (ਏਜੰਸੀ)। ਰੂਸ ਨੇ ਭੂਮੱਧਸਾਗਰ ਦੇ ਪੂਰਬੀ ਖ਼ੇਤਰ ‘ਚ ਅਭਿਆਸ ਦੌਰਾਨ ਕੈਲੀਬਰ ਕਰੂਜ਼ ਮਿਸਾਈਲਾਂ ਦਾ ਪ੍ਰੀਖਣ ਕੀਤਾ ਹੈ।  ਨੌਸੈਨਾ ‘ਚ ਦੂਜੇ ਰੈਂਕ ਦੇ ਕਪਤਾਨ ਅਤੇ ਜਹਾਜ਼ ਕਮਾਂਡਰ ਐਂਟਨ ਕੁਪ੍ਰਿਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦਰਮਿਆਨ ਜਹਾਜ਼ ਦੇ ਸਾਰੇ ਹਥਿਆਰਾਂ ਦੀ ਜਾਂਚ ਕੀਤੀ ਗਈ ਹੈ। ਪ੍ਰੀਖਣ ਦੌਰਾਨ ਕੇਲਿਬਰ ਕਰੂਜ਼ ਮਿਸਾਈਲ ਅਤੇ ਹਵਾਈ ਸਰੱਖਿਆ ਪ੍ਰਣਾਲੀ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਰੂਸ ਦਾ ਸਭ ਤੋਂ ਆਧੁਨਿਕ ਹਥਿਆਰ ਹੈ ਅਤੇ ਅਭਿਆਸ ਦੌਰਾਨ ਸਾਰੇ ਪ੍ਰੀਖਣ ਸਫ਼ਲ ਰਹੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Russia