ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਲੋਕਾਂ ਨੇ ਦੋਵੇਂ ਹੱਥ ਚੁੱਕ ਕੇ ਨਸ਼ਾ ਛੱਡਣ ਤੇ ਨਸ਼ਾ ਨਾ ਵੇਚਣ ਦਾ ਲਿਆ ਸੰਕਲਪ

ਫਿਰੋਜ਼ਾਬਾਦ (ਸੱਚ ਕਹੂੰ ਨਿਊਜ਼)। ਸੁਹਾਗਨਗਰੀ ਫਿਰੋਜ਼ਾਬਾਦ ’ਚ ਐਤਵਾਰ ਨੂੰ ਨਸ਼ੇ ਸਮੇਤ ਸਮਾਜਿਕ ਬੁਰਾਈਆਂ ਤੇ ਕੁਰੀਤੀਆਂ ਨੂੰ ਜੜ੍ਹੋਂ ਪੁੱਟ ਸੁੱਟਣ ਲਈ ਇਕੱਠੇ ਲੱਖਾਂ ਲੋਕਾਂ ਨੇ ਅਨੋਖਾ ਸੰਕਲਪ ਲਿਆ। ਇਸ ਦੇ ਨਾਂਲ ਹੀ ਆਪਣੇ ਮੁਰਸ਼ਿਦ ਏ ਕਾਮਿਲ ਦੇ ਪ੍ਰਤੀ ਸਮਰਪਣ, ਅਟੁੱਟ ਸ਼ਰਧਾ ਤੇ ਵਿਸ਼ਵਾਸ ਦਾ ਸੰਗਮ ਵੀ ਦੇਖਣ ਨੂੰ ਮਿਲਿਆ।

ਮੌਕਾ ਸੀ ਫਿਰੋਜ਼ਾਬਾਦ ਦੇ ਜਨਪਦ ਮੱਖਣਪੁਰ ਸਥਿੱਤ ਨਵੀਂ ਬਸਤੀ ਨਵਾਦਾ, ਪੱਲਵੀ ਕੋਲਡ ਮੈਦਾਨ ’ਚ ਮਨਾਏ ਜਾ ਰਹੇ ਐੱਮਐੱਸਜੀ ਮਹਾਂ ਰਹਿਮੋ ਕਰਮ ਭੰਡਾਰੇ (MSG Bhandara) ਦਾ। ਜਿਸ ’ਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਸੂਬਿਆਂ ਤੋਂ ਵੱਡੀ ਗਿਣਤੀ ’ਚ ਪਹੁੰਚੇ ਡੇਰਾ ਸ਼ਰਧਾਲੂਆਂ ਦੇ ਸਾਹਮਣੇ ਮੈਨੇਜ਼ਮੈਂਅ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਛੋਟੇ ਪੈ ਗਏ ਅਤੇ ਰੂਹਾਨੀ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਪੰਡਾਲ ਸਾਧ-ਸੰਗਤ ਨਾਲ ਭਰ ਗਿਆ। ਐਨਾ ਹੀ ਨਹੀਂ ਆਲਮ ਇਹ ਸੀ ਕਿ ਸੜਕਾਂ ’ਤੇ ਡੇਰਾ ਸ਼ਰਧਾਲੂਆਂ ਦੇ ਵਾਹਨਾਂ ਦਾ ਕਾਫ਼ਤਾ ਕੀੜੀ ਚਾਲ ਚੱਲਦਾ ਹੋਇਆ ਦਿਸਿਆ। ਇਹੀ ਸਿਲਸਿਲਾ ਭੰਡਾਰੇ ਦੀ ਸਮਾਪਤੀ ਤੱਕ ਲਗਾਤਾਰ ਜਾਰੀ ਰਿਹਾ। (MSG Bhandara)

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉੱਤਰ ਪ੍ਰਦੇਸ਼ ਦੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਪਵਿੱਤਰ ਭੰਡਾਰੇ ’ਤੇ ਆਨਲਾਈਨ ਸਤਿਸੰਗ ਫਰਮਾਇਆ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਦੇਸ਼ ਮੁਹਿੰਮ ਦੇ ਤਹਿਤ ਲੋਕਾਂ ਨੂੰ ਨਸ਼ਾ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਪ੍ਰਣ ਕਰਵਾਇਆ। ਉੱਥੇ ਹੀ ਸਤਿਸੰਗ ਪ੍ਰੋਗਰਾਮ ਦੌਰਾਨ ਪੂਜਨੀਕ ਗੁਰੂ ਜੀ ਦੇ ਸੱਦੇ ਆਮ ਲੋਕਾਂ ਦੇ ਨਾਲ-ਨਾਲ ਪਹੁੰਚੇ ਹੋਏ ਪਤਵੰਤਿਆਂ ਨੇ ਵੀ ਨਸ਼ਾ ਮੁਕਤ ਦੇਸ਼ ਬਣਾਉਣ ਲਈ ਯਤਨ ਕਰਦੇ ਰਹਿਣ ਦਾ ਪ੍ਰਣ ਲਿਆ ਤੇ ਸਹਿਯੋਗ ਦਾ ਦਾ ਵਾਅਦਾ ਕੀਤਾ।

ਇਸ ਤੋਂ ਪਹਿਲਾਂ 11 ਵਜੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਾਰਾ ਦਾ ਪਵਿੱਤਰ ਨਾਅਰਾ ਲਾ ਕੇ ਪਵਿੱਤਰ ਭੰਡਾਰੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਜਿਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਸੋਹਣੇ ਭਜਨ ਵੀ ਗਾਏ ਜਿਸ ਦੌਰਾਨ ਸਾਧ-ਸੰਗਤ ਝੂਮ ਉੱਠੀ। ਸਤਿਸੰਗ ਪੰਡਾਲ ’ਚ ਵੱਡੀਆਂ-ਵੱਡੀਆਂ ਐਲਈਡੀ ਸਕਰੀਨਾਂ ਲਾਈਆਂ ਗਈਆਂ ਸਨ। ਜਿਨ੍ਹਾਂ ’ਤੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਸੁਣ ਕੇ ਸਾਧ-ਸੰਗਤ ਨਿਹਾਲ ਹੋਈ।

ਮੇਰੇ ਦੇਸ਼ ਕੀ ਜਵਾਨੀ ਗੀਤ ’ਤੇ ਝੂਮ ਉੱਠਿਆ ਹਰ ਵਰਗ

ਐੱਮਐੱਸਜੀ ਭੰਡਾਰੇ (MSG Bhandara) ਦੌਰਾਨ ਪੂਜਨੀਕ ਗੁਰੂ ਜੀ ਦੁਆਰਾ ਨਸ਼ੇ ਦੇ ਖਿਲਾਫ਼ ਗਾਇਆ ਗਿਆ ਦੇਸ਼ ਭਗਤੀ ਦਾ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਦਾ ਜਾਦੂ ਵੀ ਹਰ ਵਰਗ ’ਤੇ ਦੇਖਣ ਨੂੰ ਮਿਲਿਆ ਤੇ ਬੱਚੇ, ਬੁੱਢੇ ਤੇ ਨੌਜਵਾਨ ਇਸ ਗੀਤ ’ਤੇ ਥਿਰਕਦੇ ਨਜ਼ਰ ਆਏ। ਪੂਜਨੀਕ ਗੁਰੂ ਜੀ ਦੇ ਇਸ ਗੀਤ ਦਾ ਖੁਮਾਰ ਨੌਜਵਾਨਾਂ ਦੇ ਸਿਰ ’ਤੇ ਇਸ ਤਰ੍ਹਾਂ ਚੜ੍ਹ ਕੇ ਬੋਲ ਰਿਹਾ ਹੈ ਕਿ ਗੀਤ ਦੀ ਵਿਊਅਰਸ਼ਿਪ ਦਾ ਅੰਕੜਾ ਰਿਲੀਜਿੰਗ ਦੇ ਕੁਝ ਦਿਨਾਂ ਬਾਅਦ ਹੀ ਦਸ ਮਿਲੀਅਨ ਪਾਰ ਹੋ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ