ਰੈਵੀਨਿਊ ਕੈਂਪ ’ਚ ਉਮਡ਼ੀ ਲੋਕਾਂ ਦੀ ਭੀੜ, ਮੌਕੇ ’ਤੇ ਹੱਲ ਕੀਤੇ ਮਸਲੇ 

Fazilka News
ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਅੰਦਰ ਲਗਾਏ ਗਏ ਰੈਵੀਨਿਉ ਕੈਂਪ ’ਚ ਪਹੁੰਚੇ ਲੋਕ। ਤਸਵੀਰ  :ਰਜਨੀਸ਼ ਰਵੀ

ਜ਼ਿਲ੍ਹਾ ਫਾਜ਼ਿਲਕਾ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਅੰਦਰ ਲਗਾਏ ਗਏ ਰੈਵੀਨਿਊ ਕੈਂਪ

(ਰਜਨੀਸ਼ ਰਵੀ) ਫਾਜ਼ਿਲਕਾ। ਲੋਕਾਂ ਨੂੰ ਮਾਲ ਮਹਿਕਮੇ ਨਾਲ ਸਬੰਧਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਜ਼ਿਲੇਹ ਅੰਦਰ ਰੈਵੀਨਿਓ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼੍ਹਿਲੇ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਵਿਖੇ ਲਗਾਏ ਗਏ ਕੈਪਾਂ ਵਿਚ 700 ਤੋਂ ਵਧੇਰੇ ਲੋਕਾਂ ਨੇ ਲਾਹਾ ਲਿਆ ਅਤੇ ਮੌਕੇ ’ਤੇ ਸਰਟੀਫਿਕੇਟ ਬਣਵਾਏ ਗਏ। (Fazilka News)

700 ਤੋਂ ਵਧੇਰੇ ਲੋਕਾਂ ਨੇ ਲਿਆ ਕੈਂਪਾਂ ਦਾ ਲਾਹਾ, ਮੌਕੇ ’ਤੇ ਬਣਾਏ ਗਏ ਸਰਟੀਫਿਕੇਟ

ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਤਹਿਸੀਲ ਫਾਜ਼ਿਲਕਾ ਵਿਖੇ 43 ਵਸਨੀਕਾਂ ਦੇ ਇੰਤਕਾਲ, 40 ਲੋਕਾਂ ਦੇ ਸਰਟੀਫਿਕੇਟ, 4 ਆੜ ਰਹਿਣ/ਫੱਕ ਆੜ ਰਹਿਣ, 12 ਨਕਲਾਂ ਅਤੇ 29 ਫੁੱਟਕਲ ਰਿਪਰਟਾ ਬਣਾਈਆਂ ਗਈਅਂ। ਇਸੇ ਤਰ੍ਹਾਂ ਅਬੋਹਰ ਤਹਿਸੀਲ ਵਿਖੇ 67 ਇੰਤਕਾਲ, 66 ਸਰਟੀਫਿਕੇਟ, 05 ਆੜ ਰਹਿਣ, 16 ਨਕਲਾਂ, 2 ਭਾਰ ਰਹਿਤ ਅਤੇ 29 ਫੁੱਟਕਲ ਰਿਪੋਰਟਾਂ ਮੁਹੱਈਆ ਕਰਵਾਇਆਂ ਗਈਆਂ। ਜਲਾਲਾਬਾਦ ਤਹਿਸੀਲ ਵਿਖੇ 32 ਇੰਤਕਾਲ, 10 ਸਰਟੀਫਿਕੇਟ, 16 ਆੜ ਰਹਿਣ, 18 ਨਕਲਾਂ, 5 ਭਾਰ ਰਹਿਤ ਅਤੇ 35 ਫੁੱਟਕਲ ਰਿਪੋਰਟਾਂ ਬਣਾਈਆਂ ਗਈਆਂ। (Fazilka News)

ਇਹ ਵੀ ਪਡ਼੍ਹੋ : ਸੰਜੀਵ ਕੁਮਾਰ ਨੇ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਗੇਮਜ਼ ’ਚ ਜਿੱਤਿਆਂ ਗੋਲਡ ਮੈਡਲ

ਇਸੇ ਤਰ੍ਹਾਂ ਸਬ ਤਹਿਸੀਲ ਅਰਨੀਵਾਲਾ ਸ਼ੇਖ ਸੁਭਾਨ ਵਿਖੇ 33 ਇੰਤਕਾਲ, 6 ਸਰਟੀਫਿਕੇਟ, 1 ਆੜ ਰਹਿਣ, 9 ਨਕਲਾਂ, 2 ਭਾਰ ਰਹਿਤ ਅਤੇ 5 ਫੁੱਟਕਲ ਰਿਪੋਰਟਾਂ, ਖੂਈਆਂ ਸਰਵਰ ਸਬ ਤਹਿਸੀਲ ਵਿਖੇ 12ਇੰਤਕਾਲ, 6 ਆੜ ਰਹਿਣ, 17 ਨਕਲਾਂ, 11 ਭਾਰ ਰਹਿਤ ਅਤੇ 15 ਫੁੱਟਕਲ ਰਿਪੋਰਟਾਂ ਅਤੇ ਸਬ ਤਹਿਸੀਲ ਸੀਤੋ ਗੁਨੌ ਵਿਖੇ 13 ਇੰਤਕਾਲ, 8 ਸਰਟੀਫਿਕੇਟ, 6 ਆੜ ਰਹਿਣ, 20 ਨਕਲਾਂ, 3 ਭਾਰ ਰਹਿਤ ਸਰਟੀਫਿਕੇਟ ਬਣਾਏ ਗਏ। Fazilka News