ਯੋਗਤਾ ਦਾ ਸਨਮਾਨ

Respect for merit

ਚੰਦਰਗੁਪਤ ਮੌਰੀਆ ਨੇ ਲੋਧੀ ਵੰਸ਼ ਦੇ ਆਖ਼ਰੀ ਸਮਰਾਟ ਘਨਨੰਦ ਨੂੰ ਹਰਾ ਦਿੱਤਾ ਤੇ ਮਗਧ ਦਾ ਸਮਰਾਟ ਬਣ ਗਿਆ। ਜੰਗ ਵਿਚ ਨੰਦ ਰਾਜ ਦੇ ਮੰਤਰੀ ਤੇ ਸੈਨਾਪਤੀ ਜਾਂ ਤਾਂ ਮਾਰੇ ਗਏ ਜਾਂ ਬੰਦੀ ਬਣਾ ਲਏ ਗਏ ਪਰ ਪ੍ਰਧਾਨ ਅਮਾਤਿਆ ਸ਼ਾਕਤਰ ਉਨ੍ਹਾਂ ਦੇ ਹੱਥ ਨਹੀਂ ਆਏ। ਸ਼ਾਕਤਰ ਬਹੁਤ ਹੀ ਮਾਹਿਰ ਤੇ ਯੋਗ ਪ੍ਰਸ਼ਾਸਕ ਸੀ। ਚਾਣੱਕਿਆ ਜਦੋਂ ਆਪਣੀ ਕੂਟਨੀਤੀ ਤੇ ਸੈਨਿਕ ਬਲ ਨਾਲ ਸ਼ਾਕਤਰ ਨੂੰ ਫੜਨ ’ਚ ਅਸਫ਼ਲ ਹੋ ਗਏ ਤਾਂ ਉਨ੍ਹਾਂ ਨੇ ਸ਼ਾਕਤਰ ਦੇ ਨੇੜਲੇ ਮਿੱਤਰ ਸੇਠ ਚੰਦਨਦਾਸ ਨੂੰ ਮੌਤ ਦੀ ਸਜ਼ਾ ਦੇਣ ਦਾ ਐਲਾਨ ਕਰ ਦਿੱਤਾ।

ਐਲਾਨ ਸੁਣ ਕੇ ਸ਼ਾਕਤਰ ਤੋਂ ਰਿਹਾ ਨਾ ਗਿਆ ਤੇ ਉਸ ਦੇ ਪ੍ਰਾਣ ਬਚਾਉਣ ਲਈ ਉਸ ਨੇ ਆਤਮ-ਸਮੱਰਪਣ ਕਰ ਦਿੱਤਾ। ਸ਼ਾਕਤਰ ਦੇ ਆਉਣ ਦੀ ਖ਼ਬਰ ਸੁਣ ਕੇ ਚੰਦਰਗੁਪਤ ਤੇ ਚਾਣੱਕਿਆ ਉੱਥੇ ਪਹੁੰਚ ਗਏ। ਸ਼ਾਕਤਰ ਦਾ ਬੁੱਧੀ ਕੌਸ਼ਲ, ਉਸ ਦੀ ਨੀਤੀ ਕੁਸ਼ਲਤਾ ਤੇ ਪ੍ਰਸ਼ਾਸਕੀ ਯੋਗਤਾ ਅਤੇ ਕੂਟਨੀਤਿਕ ਹੁਸ਼ਿਆਰੀ ਦਾ ਚਾਣੱਕਿਆ ਵੀ ਲੋਹਾ ਮੰਨਦੇ ਸਨ। ਉਨ੍ਹਾਂ ਨੇ ਸ਼ਾਕਤਰ ਨੂੰ ਨਿਮਰਤਾ ਨਾਲ ਕਿਹਾ, ‘‘ਅਮਾਤਿਆ, ਸਾਡੀ ਨਜ਼ਰ ’ਚ ਤੁਸੀਂ ਮਗਧ ਰਾਜ ਦੇ ਵਿਰੁੱਧ ਸਾਜਿਸ਼ਾਂ ਕੀਤੀਆਂ ਹਨ ਪਰ ਅਸੀਂ ਤੁਹਾਡੇ ਵਰਗੇ ਯੋਗ ਮੰਤਰੀ ਨੂੰ ਗੁਆਉਣਾ ਨਹੀਂ ਚਾਹੰੁਦੇ।

ਪੁਲਿਸ ਅਤੇ ਜੁਡੀਸ਼ੀਅਲ ਵਿਭਾਗ ’ਚ ਨੌਕਰੀਆਂ ਦਿਵਾਉਣ ਦੇ ਨਾਂਅ ’ਤੇ ਬੇਰੁਜ਼ਗਾਰਾਂ ਨਾਲ ਠੱਗੀ ਦੇ ਵੱਡੇ ਫਰਜੀਵਾੜੇ ਦਾ ਭਾਂਡਾ ਫੋੜ

ਮਗਧ ਰਾਜ ਦੀ ਤਰੱਕੀ ਲਈ ਜਿਸ ਸਮੱਰਪਣ ਨਾਲ ਤੁਸੀਂ ਘਨਨੰਦ ਲਈ ਕੰਮ ਕੀਤੇ ਹਨ ਉਸੇ ਤਰ੍ਹਾਂ ਜੇਕਰ ਤੁਸੀਂ ਚੰਦਰਗੁਪਤ ਲਈ ਪ੍ਰਧਾਨ ਅਮਾਤਿਆ ਦਾ ਅਹੁਦਾ ਸਵੀਕਾਰ ਕਰ ਲਓ ਤਾਂ ਤੁਹਾਡੇ ਮਿੱਤਰ ਦੇ ਪ੍ਰਾਣ ਬਚ ਸਕਦੇ ਹਨ।’’ ਆਪਣੇ ਮਿੱਤਰ ਦੇ ਪ੍ਰਾਣਾਂ ਦੀ ਰੱਖਿਆ ਤੇ ਮਗਧ ਰਾਜ ਦੇ ਹਿੱਤ ਲਈ ਉਸ ਨੇ ਪ੍ਰਸਤਾਵ ਸਵੀਕਾਰ ਕਰ ਲਿਆ। ਇਸ ਤਰ੍ਹਾਂ ਚੰਦਰਗੁਪਤ ਯੋਗ ਦੁਸ਼ਮਣ ਦਾ ਵੀ ਸਨਮਾਨ ਕਰਦੇ ਸਨ।