ਰੇਰਾ ਦੇ ਚੇਅਰਮੈਨ ਸਤਿਆਪਾਲ ਗੋਪਾਲ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

Mohali News

ਮੋਹਾਲੀ (ਐੱਮ ਕੇ ਸ਼ਾਇਨਾ) ਪੰਜਾਬ ਦੇ ਬਹੁ ਚਰਚਿਤ ਪੰਜਾਬ ਰੀਅਲ ਸਟੇਟ ਰੈਗੂਲੇਟ ਅਥੋਰਟੀ ਦੇ ਚੇਅਰਮੈਨ ਸੱਤਿਆਪਾਲ ਗੋਪਾਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਸਤਿਆਪਾਲ ਗੋਪਾਲ ਵੱਲੋਂ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਹੈ। ਹਾਲਾਂਕਿ ਇੱਕ ਚੇਅਰਮੈਨ ਦੇ ਤੌਰ ਤੇ ਦਿੱਤੇ ਗਏ ਇਸ ਅਸਤੀਫੇ ਦੀ ਕੋਈ ਜਿਆਦਾ ਅਹਿਮੀਅਤ ਨਹੀਂ ਬਣਦੀ ਹੈ ਪਰ ਇਸ ਚੇਅਰਮੈਨੀ ਦਾ ਵਿਵਾਦ ਰਹਿਣ ਦੇ ਚਲਦੇ ਇਸ ਅਸਤੀਫੇ ਦੀ ਅਹਿਮੀਅਤ ਕਾਫੀ ਜਿਆਦਾ ਬਣ ਜਾਂਦੀ। Mohali News

ਸੱਤਿਆਪਾਲ ਗੋਪਾਲ 1988 ਬੈਚ ਦੇ ਆਈਏਐਸ ਅਧਿਕਾਰੀ ਹਨ ਅਤੇ ਉਹਨਾਂ ਦੀ ਤੈਨਾਤੀ ਦਿੱਲੀ ਵਿੱਚ ਹੀ ਰਹੀ ਹੈ। ਦਿੱਲੀ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੀ ਕਾਫੀ ਜਿਆਦਾ ਨਜ਼ਦੀਕੀਆਂ ਹੋਣ ਕਰਕੇ ਹੀ ਜਦੋਂ ਉਹਨਾਂ ਨੂੰ 23 ਦਸੰਬਰ 2022 ਨੂੰ ਚੇਅਰਮੈਨ ਲਗਾਇਆ ਗਿਆ ਸੀ ਤਾਂ ਉਸ ਸਮੇਂ ਖਾਸਾ ਵਿਵਾਦ ਹੋਇਆ ਸੀ ਕਿ ਆਖਰਕਾਰ ਪੰਜਾਬ ਦੇ ਅਧਿਕਾਰੀਆਂ ਜਾਂ ਫਿਰ ਪੰਜਾਬੀ ਵਿਅਕਤੀ ਨੂੰ ਛੱਡ ਕੇ ਦਿੱਲੀ ਦੇ ਹੀ ਅਧਿਕਾਰੀ ਦੀ ਤੈਨਾਤੀ ਕਿਉਂ ਕੀਤੀ ਗਈ ਹੈ। Mohali News

ਇਹ ਵੀ ਪੜ੍ਹੋ: ਅੱਤਵਾਦੀ ਲਖਬੀਰ ਲੰਡਾ ਤੇ ਹਰਵਿੰਦਰ ਰਿੰਦਾ ਦੇ 3 ਸਾਥੀ ਗ੍ਰਿਫਤਾਰ

ਇਸ ਵਿਵਾਦ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਵਿਰੋਧੀਆਂ ਨੂੰ ਕੋਈ ਜਿਆਦਾ ਜਵਾਬ ਵੀ ਨਹੀਂ ਦਿੱਤਾ ਗਿਆ ਪਰ ਹੁਣ ਸਤਿਆਪਾਲ ਗੋਪਾਲ ਵੱਲੋਂ ਪੰਜਾਬ ਰੀਅਲ ਸਟੇਟ ਰੈਗੂਲੇਟਰੀ ਅਥੋਰਟੀ ਦੇ ਚੇਅਰਮੈਨ ਵਜੋਂ ਅਸਤੀਫਾ ਦੇਣ ਤੋਂ ਬਾਅਦ ਇਹ ਸਮਝ ਨਹੀਂ ਆ ਰਿਹਾ ਹੈ ਕਿ ਉਹਨਾਂ ਨੇ ਆਖਰਕਾਰ ਅਚਾਨਕ ਆਪਣਾ ਅਸਤੀਫਾ ਕਿਉਂ ਦਿੱਤਾ ਹੈ। ਉਨਾਂ ਦਾ ਅਸਤੀਫਾ ਜਿੱਥੇ ਪੰਜਾਬ ਵਿੱਚ ਕਾਫੀ ਜਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਹੀ ਗੁੰਝਲਦਾਰ ਵੀ ਹੁੰਦਾ ਜਾ ਰਿਹਾ ਹੈ ਕਿ ਆਖਰਕਾਰ ਜਿਸ ਅਧਿਕਾਰੀ ਦੀ ਤੈਨਾਤੀ ਨੂੰ ਲੈ ਕੇ ਸਰਕਾਰ ਕੋਈ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਸੀ ਉਸੇ ਅਧਿਕਾਰੀ ਨੇ ਅਚਾਨਕ ਚੇਅਰਮੈਨੀ ਤੋਂ ਅਸਤੀਫਾ ਕਿਵੇਂ ਦੇ ਦਿੱਤਾ।