ਪਿੰਡਾਂ ’ਚ ਚਲ ਰਹੀਆਂ ਪੰਚਾਇਤੀ ਜ਼ਮੀਨਾਂ ਦੀ ਬੋਲੀਆਂ ਸਬੰਧੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਫਦ ਡੀ.ਡੀ.ਪੀ.ਓ. ਪਟਿਆਲਾ ਨੂੰ ਮਿਲਿਆ

Patiala

 ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਫਦ ਡੀ.ਡੀ.ਪੀ.ਓ. ਪਟਿਆਲਾ ਨੂੰ ਮਿਲਿਆ

(ਸੱਚ ਕਹੂੰ ਨਿਊਜ) ਪਟਿਆਲਾ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਫਦ ਪਿੰਡਾਂ ’ਚ ਚੱਲ ਰਹੀਆਂ ਪੰਚਾਇਤੀ ਜ਼ਮੀਨਾਂ ( Panchayat Land) ਦੀਆਂ ਬੋਲੀਆਂ ਸਬੰਧੀ ਡੀਡੀਪੀਓ ਪਟਿਆਲਾ ਨੂੰ ਮਿਲਿਆ ਅਤੇ ਉਨ੍ਹਾਂ ਇੱਕ ਮੰਗ ਪੱਤਰ ਸੋਪਿਆ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੌੜਾ ਕਲਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਐਸ.ਸੀ. ਭਾਈਚਾਰੇ ਦੀਆਂ ਜ਼ਮੀਨਾਂ ਦੀ ਬੋਲੀਆਂ ਨੂੰ ਲੈ ਕੇ ਪਿੰਡਾਂ ਵਿੱਚ ਮਾਹੌਲ ਤਣਾਅਪੂਰਵਕ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬੌੜਾ ਕਲਾਂ ਵਿੱਚ ਤੀਜਾ ਹਿੱਸਾ ਪੰਚਾਇਤੀ ਜਮੀਨ ਪੂਰੀ ਕਰਨ, ਅਲਾਟ ਕੀਤੇ ਪੰਜ ਪੰਜ ਮਰਲੇ ਪਲਾਟਾਂ ਤੇ ਕਬਜਾ ਕਰਵਾਉਣ, ਪਿੰਡ ਫਤਿਹਗੜ੍ਹ ਛੰਨਾਂ (ਨੇੜੇ ਗਾਜੇਵਾਸ) ਵਿੱਚ ਬੀ.ਡੀ.ਪੀ.ਓ. ਸਮਾਨਾ ਵਲੋਂ ਬਾਰਬਾਰ ਬੋਲੀ ਰੱਖ ਕੇ ਨਾ ਪਹੁੰਚਣਾ, ਮਜਦੂਰਾਂ ਦਾ ਕੰਮ ਛੁਡਾ ਕੇ ਖੱਜਲ-ਖੁਆਰ ਕਰਨਾ ਬੀ.ਡੀ.ਪੀ.ਓ. ਦੀ ਮਨਸਾ ਡੰਮੀ ਬੋਲੀ ਕਰਵਾਉਣਾ ਦਰਸਾਉਂਦੀ ਹੈ।

Patiala photo-02

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਜਲਾਲਪੁਰ (ਪਾਤੜਾਂ) ਦੀ ਬੋਲੀ ਸੁਚੱਜੇ ਢੰਗ ਨਾਲ ਜਲਦੀ ਕਰਵਾਉਣ ਅਤੇ ਡੰਮੀ ਬੋਲੀ ਹੋਣ ਤੋਂ ਰੋਕਣਾ, ਪਿੰਡ ਦੁੱਲੜ ਵਿੱਚ ਜਮੀਨ ਦੀ ਬੋਲੀ ਹੋਣ ਤੋਂ ਬਾਅਦ ਕਬਜਾ ਕਰਵਾਉਣਾ, ਪਿੰਡ ਕਾਹਨਗੜ੍ਹ ਭੂਤਣਾਂ ਵਿੱਚ ਕਬਜਾ ਵਰੰਟ ਜਾਰੀ ਹੋਣ ਤੋਂ ਬਾਅਦ ਪ੍ਰਸ਼ਾਸ਼ਨ ਵਲੋਂ ਜਲਦੀ ਕਬਜ਼ਾ ਕਰਵਾਇਆ ਜਾਵੇ। ਪੰਚਾਇਤ ਸੈਕਟਰੀਆਂ ਵੱਲੋਂ ਧਨਾਟ ਚੌਧਰੀਆਂ ਦੇ ਹੱਥ ਠੋਕੇ ਬਣਕੇ ਗਲਤ ਤਰੀਕੇ ਨਾਲ ਬੋਲੀਆਂ ਕਰਨ ਦੀ ਕੋਸ਼ਿਸ਼ ਨੂੰ ਰੋਕਣਾ ਅਤੇ ਰਹਿੰਦੇ ਪਿੰਡਾਂ ਵਿੱਚ ਬੋਲੀਆਂ ਸਹੀ ਢੰਗ ਨਾਲ ਕਰਨ ਲਈ ਆਦਿ ਮੰਗਾਂ ਨੂੰ ਲੈ ਕੇ ਡੀ.ਡੀ.ਪੀ.ਓ. ਪਟਿਆਲਾ ਸੁਖਚੈਨ ਸਿੰਘ ਪਾਪੜਾ ਨੂੰ ਵਫਦ ਮਿਲਿਆ। ਜਿਸ ਤੇ ਡੀ.ਡੀ.ਪੀ.ਓ. ਪਟਿਆਲਾ ਨੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਪੰਚਾਇਤੀ ਜਮੀਨਾਂ ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਾਨੂੰਨ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਹਰ ਇੱਕ ਨੂੰ ਬਣਦਾ ਹੱਕ ਦਿੱਤਾ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਚੂਹੜਪੁਰ ਮਰਾਸੀਆਂ, ਹਰਵੈਲ ਸਿੰਘ ਜਲਾਲਪੁਰ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ, ਮਨਦੀਪ ਸਿੰਘ, ਕੁਲਵੰਤ ਸਿੰਘ ਜਲਾਲਪੁਰ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ