ਚਿੱਟੇ ਅੱਤਵਾਦ ਨੇ ਕਾਲੀ ਕੀਤੀ ਪਰਿਵਾਰ ਦੇ ਇਕਲੌਤੇ ਲਾਲ ਦੀ ਜ਼ਿੰਦਗੀ

Red life, Family, Blackened, Terrorism

ਹੁਣ ਤੱਕ ਲਗਭਗ ਛੇ ਕਰੋੜ ਦਾ ਪੀ ਗਿਆ ਚਿੱਟਾ

ਬਠਿੰਡਾ(ਅਸ਼ੋਕ ਵਰਮਾ) | ਪੰਜਾਬ ‘ਚ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਦੀ ਤਲਖ ਹਕੀਕਤ ਹੈ ਕਿ ਬਠਿੰਡਾ ਖਿੱਤੇ ‘ਚ ਅਜੇ ਵੀ ਨਸ਼ਿਆਂ ਦੀ ਵਿੱਕਰੀ ਲਗਾਤਾਰ ਜਾਰੀ ਹੈ ਬਠਿੰਡਾ ‘ਚ ਜਿੱਥੇ ਨਸ਼ਿਆਂ ਦੀ ਹੋਮ ਡਲਿਵਰੀ ਦੇਣ ਦੇ ਚਰਚੇ ਹਨ ਉੱਥੇ ਸ਼ਹਿਰ ਦੀਆਂ ਅੱਧੀ ਦਰਜਨ ਥਾਵਾਂ ‘ਤੇ ਨਸ਼ੇ ਦੇ ਅੱਡੇ ਹਨ ਜਦੋਂਕਿ ਬੀੜ ਤਲਾਬ ‘ਚ ਚਿੱਟਾ ਤਾਂ ਕੀ ਹਰ ਨਸ਼ਾ ਆਮ ਮਿਲ ਜਾਂਦਾ ਹੈ ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ‘ਚ ਇਲਾਜ ਲਈ ਦਾਖਲ ਕਰਵਾਏ ਸ਼ਹਿਰ ਵਾਸੀ ਨਰੇਸ਼ ਕੁਮਾਰ ਵੱਲੋਂ ਬਿਆਨੇ ਇਹੋ ਤੱਥ ਹਨ ਨਰੇਸ਼ ਕੁਮਾਰ ਉਹ ਨੌਜਵਾਨ ਹੈ ਜਿਸ ਨੂੰ ਪੰਜਾਬ ‘ਚ ਵਗੀ ਕਾਲੀ ਹਨ੍ਹੇਰੀ ਅਤੇ ਚਿੱਟੇ ਅੱਤਵਾਦ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ ਹੈ ਜਦੋਂ ਮਾਪੇ ਸਿਰ ‘ਤੇ ਨਾ ਰਹੇ ਤਾਂ ਮਾੜੀ ਸਗੰਤ ਉਸ ਨੂੰ ਸ਼ਰਾਬ ਤੋਂ ਚਿੱਟੇ ਦੇ ਨਸ਼ੇ ਤੱਕ ਲੈ ਆਈ ਹੈ Terrorism

ਹੁਣ ਨਸ਼ਾ ਛੱਡਣ ਲਈ ਇਲਾਜ ਕਰਵਾਉਣ ਵਾਸਤੇ ਦਾਖਲ ਹੋਇਆ ਹੈ ਉਹ ਦੱਸਦਾ ਹੈ ਕਿ ਕਿਸ ਤਰ੍ਹਾਂ  ਉਸ ਨੇ ਸ਼ਰਾਬ ਪੀਣੀ ਸ਼ੁਰੂ ਕੀਤੀ ਸੀ ਉਦੋਂ ਉਸ ਨੂੰ ਪਤਾ ਨਹੀਂ ਸੀ ਕਿ ਸ਼ਰਾਬ ਦੀ ਲਤ ਇਸ ਭਿਆਨਕ ਮੋੜ ‘ਤੇ ਲਿਆ ਖੜ੍ਹਾਏਗੀ ਨਰੇਸ਼ ਨੇ ਦੱਸਿਆ ਕਿ ਉਸ ਨੇ ਹਰ ਤਰ੍ਹਾਂ ਦੇ ਨਸ਼ੇ ਵਰਤੇ ਅਤੇ ਅੰਤ ਨੂੰ ਸਮੈਕ ਪੀਣ ਲੱਗ ਪਿਆ

ਜੋਟੀਦਾਰਾਂ ਨੇ ਉਸ ਨੂੰ ਚਿੱਟੇ ਦੀ ਚਾਟ ‘ਤੇ ਲਾ ਦਿੱਤਾ ਤੇ ਹੁਣ ਉਹ ਲਗਾਤਾਰ ਛੇ ਵਰ੍ਹਿਆਂ ਤੋਂ ਚਿੱਟਾ ਉਸ ਦਾ ਸਾਥੀ ਹੈ ਨਰੇਸ਼ ਨੇ ਦਾਅਵਾ ਕੀਤਾ ਕਿ ਜਿੰਨ੍ਹਾਂ ਚਿੱਟਾ ਉਸ ਨੇ ਪੀਤਾ ਹੈ ਉਸ ਦੀ ਕੀਮਤ ਦੋ ਕਰੋੜ ਰੁਪਏ ਦੇ ਕਰੀਬ ਬਣਦੀ ਹੈ ਉਸ ਦੀ ਦਾਦੀ ਕੋਲ ਬੇਸ਼ਕੀਮਤ ਸੰਪਤੀ ਸੀ ਜਿਸ ਨੂੰ ਵੇਚ ਕੇ ਮਿਲੇ ਪੈਸੇ ਉਸ ਨੇ ਸੰਘੋਂ ਥੱਲੇ ਲੰਘਾ ਲਏ ਹਨ ਉਸ ਨੇ ਦੱਸਿਆ ਕਿ ਉਹ ਇਕੱਲਾ ਨਹੀਂ ਬਠਿੰਡਾ ‘ਚ ਤਾਂ ਵੱਡੀ ਗਿਣਤੀ ਨੌਜਵਾਨ ਮੁੰਡੇ ਚਿੱਟੇ ਦੀ ਲਪੇਟ ‘ਚ ਹਨ ਨਰੇਸ਼ ਦੀ ਗੱਲ ਅਤੇ ਨਸ਼ਾ ਛੁਡਾਊ ਕੇਂਦਰ ਵਿਚਲੇ ਹਾਲਾਤਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਬਠਿੰਡਾ ਖਿੱਤੇ ‘ਚ ਵੱਡੀ ਗਿਣਤੀ ਨੌਜਵਾਨ ਚਿੱਟੇ ਦੇ ਸਮੁੰਦਰ ‘ਚ ਗਰਕ ਚੁੱਕੇ ਹਨ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੁਲਿਸ ਛੋਟੇ ਮੋਟੇ ਡਰੱਗ ਪੈਡਲਰ ਤਾਂ ਫੜ੍ਹ ਰਹੀ ਹੈ ਪਰ ਨੈਟਵਰਕ ਚਲਾਉਣ ਵਾਲਾ ਕੋਈ ਵੀ ਵੱਡਾ ਤਸਕਰ ਕਾਬੂ ਨਹੀਂ ਕੀਤਾ ਜਾ ਸਕਿਆ ਹੈ

ਨਰੇਸ਼ ਵੱਲੋਂ ਦਿੱਤੇ ਤੱਥਾਂ ‘ਤੇ ਕਾਰਵਾਈ

ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਨਰੇਸ਼ ਦਾ ਨਸ਼ਾ ਛੁਡਾਊ ਕੇਂਦਰ ‘ਚ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਉਸ ਵੱਲੋਂ ਸਾਹਮਣੇ ਲਿਆਂਦੇ ਤੱਥਾਂ ਦੀ ਪੜਤਾਲ ਕਰਕੇ ਲੜੀਂਦੀ ਕਾਰਵਾਈ ਕੀਤੀ ਜਾਏਗੀ ਉਨ੍ਹਾਂ ਆਖਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਣ ਦਾ ਸਵਾਲ ਹੀ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।