ਰਸ ਮਲਾਈ

ਸਮੱਗਰੀ

ਦੁੱਧ 1 ਲੀਟਰ (ਛੇਨਾ ਬਣਾਉਣ ਲਈ), ਨਿੰਬੂ ਦਾ ਰਸ ਜਾਂ ਵੈਨੇਗਰ 2 ਚਮਚ, ਖੰਡ ਦੀ ਚਾਸ਼ਨੀ, ਦੁੱਧ 1 ਲੀਟਰ (ਰਸ ਮਲਾਈ ਦੇ ਦੁੱਧ ਲਈ), ਕੇਸਰ 10-15 ਧਾਗੇ, ਕਾਜੂ 15-16 (ਪਤਲੇ-ਪਤਲੇ ਟੁਕੜੇ ਕੱਟ ਲਓ), ਪਿਸਤੇ 15-16 (ਪਤਲੇ-ਪਤਲੇ ਕੱਟੇ ਹੋਏ ਟੁਕੜੇ), ਛੋਟੀ ਇਲਾਇਚੀ 3-4 (ਛਿੱਲ ਕੇ ਪੀਸ ਲਓ)

ਤਰੀਕਾ:

ਛੇਨਾ ਬਣਾਉਣ ਲਈ: ਦੁੱਧ ਨੂੰ ਕਿਸੇ ਭਾਰੀ ਥੱਲੇ ਵਾਲੇ ਭਾਂਡੇ ’ਚ ਪਾ ਕੇ ਗਰਮ ਕਰ ਲਓ ਉਬਾਲਾ ਆਉਣ ਤੋਂ ਬਾਅਦ ਗੈਸ ਤੋਂ ਉਤਾਰ ਲਓ ਅਤੇ ਉਸ ਵਿਚ ਥੋੜ੍ਹਾ ਨਿੰਬੂ ਦਾ ਰਸ ਜਾਂ ਵੈਨੇਗਰ ਪਾਉਂਦੇ ਹੋਏ ਚਮਚੇ ਨਾਲ ਹਿਲਾਓ ਦੁੱਧ ਜਦੋਂ ਪੂਰੀ ਤਰ੍ਹਾਂ ਫਟ ਜਾਵੇ, ਦੁੱਧ ’ਚ ਛੇਨਾ ਤੇ ਪਾਣੀ ਵੱਖ ਦਿਖਾਈ ਦੇਣ ਲੱਗੇ ਤਾਂ ਨਿੰਬੂ ਦਾ ਰਸ ਜਾਂ ਵੈਨੇਗਰ ਪਾਉਣਾ ਬੰਦ ਕਰ ਦਿਓ ਛੇਨੇ ਨੂੰ ਕੱਪੜੇ ’ਚ ਛਾਣੋ ਤੇ ਉੱਪਰੋਂ ਠੰਢੇ ਪਾਣੀ ਨਾਲ ਧੋ ਦਿਓ ਤਾਂ ਕਿ ਨਿੰਬੂ ਦਾ ਸਵਾਦ ਛੇਨਾ ’ਚ ਨਾ ਰਹੇ ਕੱਪੜੇ ਨੂੰ ਚਾਰੇ ਪਾਸਿਓਂ ਉਠਾ ਕੇ ਹੱਥ ਨਾਲ ਦਬਾਅ ਕੇ ਵਾਧੂ ਪਾਣੀ ਕੱਢ ਦਿਓ ਰਸ ਮਲਾਈ ਬਣਾਉਣ ਲਈ ਛੇਨਾ ਤਿਆਰ ਹੈ

ਰਸ ਮਲਾਈ ਬਣਾਉਣ ਲਈ: ਛੇਨਾ ਨੂੰ ਕਿਸੇ ਥਾਲੀ ’ਚ ਪਾਓ ਤੇ ਹੱਥ ਨਾਲ ਮਲ-ਮਲ ਕੇ ਚੀਕਨਾ ਤੇ ਨਰਮ ਕਰ ਲਓ ਛੇਨਾ ਬਹੁਤ ਹੀ ਨਰਮ ਤੇ ਗੁੰਨ੍ਹੇ ਹੋਏ ਆਟੇ ਵਰਗਾ ਬਣ ਜਾਂਦਾ ਹੈ, ਇਹ ਛੇਨਾ ਰਸ ਮਲਾਈ ਬਣਾਉਣ ਲਈ ਤਿਆਰ ਹੈ ਇਸ ਛੇਨੇ ’ਚੋਂ ਥੋੜ੍ਹਾ ਜਿਹਾ ਕੱਢ ਲਓ, ਗੋਲ ਟਿੱਕੀ ਦਾ ਆਕਾਰਾ ਬਣਾਓ, ਸਾਰੇ ਗੋਲੇ ਇਸ ਤਰ੍ਹਾਂ ਬਣਾ ਕੇ ਪਲੇਟ ’ਚ ਰੱਖ ਲਓ, ਇੰਨੇ ਛੇਨੇ ’ਚੋਂ 10 ਜਾਂ 12 ਰਸ ਮਲਾਈਆਂ ਬਣ ਜਾਣਗੀਆਂ

ਰਸ ਮਲਾਈ ਲਈ ਦੁੱਧ: ਦੁੱਧ ਨੂੰ ਭਾਰੀ ਭਾਂਡੇ ’ਚ ਗਾੜ੍ਹਾ ਕਰਨ ਲਈ ਗੈਸ ’ਤੇ ਰੱਖ ਦਿਓ ਉਬਾਲਾ ਆਉਣ ’ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਚਮਚ ਨਾਲ ਹਿਲਾਉਂਦੇ ਰਹੋ ਦੁੱਧ ’ਚ ਕੇਸਰ ਜਾਂ ਮੇਵੇ ਪਾ ਦਿਓ ਜਦੋਂ ਦੁੱਧ ਦੀ ਮਾਤਰਾ ਅੱਧੀ ਹੋ ਜਾਵੇ, ਗੈਸ ਬੰਦ ਕਰ ਦਿਓ, ਦੁੱਧ ’ਚ ਖੰਡ ਤੇ ਇਲਾਇਚੀ ਮਿਲਾ ਦਿਓ ਰਸ ਮਲਾਈ ਲਈ ਦੁੱਧ ਤਿਆਰ ਹੈ ਰਸ ਮਲਾਈ ਨੂੰ ਖੰਡ ਦੇ ਪਾਣੀ ’ਚੋਂ ਕੱਢ ਕੇ ਦੁੱਧ ’ਚ ਪਾ ਦਿਓ ਫਰਿੱਜ ’ਚ ਰੱਖ ਕੇ ਠੰਢਾ ਕਰਕੇ ਖਾਓ ਅਤੇ ਮਹਿਮਾਨਾਂ ਨੂੰ ਵੀ ਖੁਆਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ