Ram Mandir : ਪੰਜ ਸਦੀਆਂ ਦਾ ਇੰਤਜ਼ਾਰ ਹੋਵੇਗਾ ਖਤਮ, ਡੇਰਾ ਸੱਚਾ ਸੌਦਾ ’ਚ ਹੋਵੇਗਾ ਸਿੱਧਾ ਪ੍ਰਸਾਰਣ

Ram Mandir
ਸਰਸਾ : ਅਯੁੱਧਿਆ ’ਚ ਸ੍ਰੀ ਰਾਮ ਮੰਦਰ ’ਚ ਭਗਵਾਨ ਰਾਮ ਲਲਾ ਦੀ ਮੂਰਤੀ ਪ੍ਰਾਣ ਪ੍ਰਤਿਸ਼ਠਾ ਦੀ ਪੂਰਵਲੀ ਸ਼ਾਮ ’ਤੇ ਪਵਿੱਤਰ ਐਮਐਸਜੀ ਅਵਤਾਰ ਭੰਡਾਰੇ ਦੀ ਖੁਸ਼ੀ ’ਚ ਸ਼ਾਨਦਾਰ ਢੰਗ ਨਾਲ ਸਜਾਏ ਗਏ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਰਸਾ ’ਚ ਸ਼ਾਹ ਸਤਿਨਾਮ ਜੀ ਪੂਰਾ ਦਾ ਮਨਮੋਹਕ ਦ੍ਰਿਸ਼। 

ਅਭਿਜੀਤ ਮਹੂਰਤ ’ਚ ਬਿਰਾਜਣਗੇ ਰਾਮ ਲੱਲਾ

  • ਰਾਮਨਗਰੀ ਵਿਖੇ ਪੁੱਜੀਆਂ ਨਾਮਵਰ ਸ਼ਖਸੀਅਤਾਂ (Ram Mandir)

(ਏਜੰਸੀ) ਲਖਨਊ। Ram Mandir ਪੰਜ ਸਦੀਆਂ ਤੋਂ ਕਰੋੜਾਂ ਰਾਮ ਭਗਤਾਂ ਦਾ ਇੰਤਜ਼ਾਰ ਸੋਮਵਾਰ ਨੂੰ ਉਸ ਸਮੇਂ ਖਤਮ ਹੋਵੇਗਾ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਪਤਵੰਤਿਆਂ ਦੀ ਮੌਜ਼ੂਦਗੀ ’ਚ ਅਯੁੱਧਿਆ ’ਚ ਸ਼੍ਰੀ ਰਾਮ ਜਨਮ ਭੂਮੀ ’ਤੇ ਸ਼ਾਨਦਾਰ ਰਾਮ ਮੰਦਰ ’ਚ ਸ਼ੰਖ ਦੀ ਗੂੰਜ ’ਚ ਰਾਮ ਲੱਲਾ ਦੀ ਸ਼ਯਾਮਲ ਕਿਸ਼ੋਰਅਵਸਥਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ, ਨਾਲ ਹੀ ਅਸਥਾਈ ਮੰਦਰ ’ਚ ਸਾਲਾਂ ਤੱਕ ਬਿਰਾਜਮਾਨ ਰਹੇ ਸ਼੍ਰੀ ਰਾਮ ਚੰਦਰ, ਲਛਮਣ ਅਤੇ ਮਾਂ ਜਾਨਕੀ ਦੀਆਂ ਮੂਰਤੀਆਂ ਦੇ ਦਰਸ਼ਨ ਵੀ ਨਵੇਂ ਭਵਨ ’ਚ ਹੋ ਸਕਣਗੇ ।

ਸ਼੍ਰੀ ਰਾਮ ਜਨਮ ਭੂਮੀ ਟਰੱਸਟ ਅਨੁਸਾਰ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੁਪਹਿਰ 12.20 ਵਜੇ ਅਭਿਜੀਤ ਮੁਹੱਰਤੇ ’ਤੇ ਹੋਵੇਗਾ। ਪੰਚਾਂਗ ਅਨੁਸਾਰ 22 ਜਨਵਰੀ ਨੂੰ ਪੋਹ ਮਹੀਨੇ ਦੇ ਸੁਦੀ ਪੱਖ ਦੀ ਦੁਆਦਸ਼ੀ ਤਰੀਕ ਹੋਵੇਗੀ। ਅਭਿਜੀਤ ਮਹੂਰਤ ਤੋਂ ਇਲਾਵਾ ਇਸ ਦਿਨ ਸਰਵਾਰਥ ਸਿੱਧੀ ਯੋਗ, ਅੰਮ੍ਰਿਤ ਸਿੱਧੀ ਯੋਗ ਅਤੇ ਰਵੀ ਯੋਗ ਵਰਗੇ ਕਈ ਸ਼ੁੱਭ ਯੋਗ ਬਣਾਏ ਜਾ ਰਹੇ ਹਨ। ਭਗਵਾਨ ਸ਼੍ਰੀ ਰਾਮ ਦਾ ਜਨਮ ਤ੍ਰੇਤਾ ਯੁਗ ਵਿੱਚ ਅਭਿਜੀਤ ਮਹੂਰਤ ਵਿੱਚ ਹੋਇਆ ਸੀ। ਇਹ ਸਮਾਂ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਸ਼੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ।

ਰਾਮਨਗਰੀ ’ਚ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਸੱਦੀਆਂ ਗਈਆਂ ਦੇਸ਼ ਦੀਆਂ ਨਾਮੀ ਸ਼ਖਸੀਅਤਾਂ ਦੀ ਆਮਦ ਸ਼ੁਰੂ ਹੋ ਗਈ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਐਤਵਾਰ ਨੂੰ ਅਯੁੱਧਿਆ ਜਾਣ ਲਈ ਰਾਜਧਾਨੀ ਲਖਨਊ ਪਹੁੰਚੇ, ਉਥੇ ਯੋਗ ਗੁਰੂ ਰਾਮਦੇਵ, ਆਚਾਰੀਆ ਬਾਲਕ੍ਰਿਸ਼ਨ, ਡਾ. ਪਰਮਾਨੰਦ ਸਰਸਵਤੀ, ਗੀਤਾ ਮਨੀਸ਼ੀ, ਨਿਰਮਲਾਨੰਦ ਮਾਧਵ ਪ੍ਰਿਆ ਦਾਸ, ਆਚਾਰੀਆ ਕ੍ਰਿਸ਼ਨਾ ਮਨੀ, ਸਤੁਆ ਬਾਬਾ, ਆਲੋਕ ਦਾਸ ਰਾਮਨਗਰੀ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣਗੇ।

ਸਾਰੇ ਸਾਧੂ-ਸੰਤਾਂ ਨੇ ਹਨੂੰਮਾਨਗੜ੍ਹੀ ਦੇ ਦਰਸ਼ਨ-ਪੂਜਾ ਕਰਨਗੇ। ਜ਼ਿਕਰਯੋਗ ਹੈ ਕਿ 16 ਜਨਵਰੀ ਦੀ ਦੁਪਹਿਰ ਨੂੰ ਸਰੂਅ ਨਦੀ ਤੋਂ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਸ਼ੁਰੂ ਹੋਈ ਸੀ। ਦਿਵਿਅ-ਭਵਿਅ ਮੰਦਰ ਵਿੱਚ ਸੱਤ ਦਿਨ ਚੱਲੇ ਪ੍ਰਾਣ-ਪ੍ਰਤਿਸ਼ਠਾ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਸਮੁੱਚੀ ਰਾਮ ਨਗਰੀ ਨੂੰ 10 ਲੱਖ ਦੀਵਿਆਂ ਨਾਲ ਜਗਮਗਾਇਆ ਜਾਵੇਗਾ। ਘਰਾਂ, ਦੁਕਾਨਾਂ, ਅਦਾਰਿਆਂ ਅਤੇ ਪੌਰਾਣਿਕ ਸਥਾਨਾਂ ’ਤੇ ‘ਰਾਮ ਜੋਤੀ’ ਜਗਾਈ ਜਾਵੇਗੀ।

ਇਸ ਤਰ੍ਹਾਂ ਰਹੇਗਾ ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ (Ram Mandir)

ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਸਵੇਰੇ 10.55 ਵਜੇ ਰਾਮ ਜਨਮ ਭੂਮੀ ਸਥਾਨ ’ਤੇ ਪਹੁੰਚਣਗੇ ਅਤੇ ਸਵੇਰੇ 12.05 ਤੋਂ 12.55 ਵਜੇ ਤੱਕ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਆਪਣੀ ਹਾਜ਼ਰੀ ਲਗਵਾਉਣਗੇ। ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਮਰਿਆਦਾ ਪੁਰਸ਼ੋਤਮ ਦੇ ਅਰਾਧਿਆ ਦਾ ਦਰਸ਼ਨ ਪੂਜਾ ਕੁਬੇਰ ਟਿੱਲਾ ਸ਼ਿਵ ਮੰਦਰ ਵਿੱਚ ਕਰਨਗੇ। ਪ੍ਰਾਣ ਪ੍ਰਤਿਸ਼ਠਾ ਦੌਰਾਨ ਹੈਲੀਕਾਪਟਰ ਰਾਹੀਂ ਮੰਦਰ ’ਚ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ,

ਜਦੋਂਕਿ ਵੱਖ-ਵੱਖ ਸੂਬਿਆਂ ਤੋਂ ਆਏ ਸੰਗੀਤਕਾਰ ਆਪਣੇ ਸਾਜ਼ਾਂ ਨਾਲ ਮੰਗਲ ਧੁਨ ਦਾ ਪ੍ਰਸਾਰ ਕਰਨਗੇ ਇਸ ਦੌਰਾਨ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਐਤਵਾਰ ਨੂੰ ਦੱਸਿਆ ਕਿ ਅਸਥਾਈ ਮੰਦਰ ਵਿੱਚ ਸਥਾਪਿਤ ਸ਼੍ਰੀ ਰਾਮ ਚੰਦਰ, ਜਾਨਕੀ ਦੀਆਂ ਮੂਰਤੀਆਂ ਨੂੰ ਅੱਜ ਇਕਾਦਸ਼ੀ ਭਾਵ ਰਾਤ 8 ਵਜੇ ਸ਼੍ਰੀ ਰਾਮ ਜਨਮ ਭੂਮੀ ਵਿਖੇ ਨਵੇਂ ਬਣੇ ਮੰਦਰ ਵਿੱਚ ਲਿਜਾਇਆ ਜਾਵੇਗਾ। ਭਗਵਾਨ ਦੀ ਨਵੀਂ ਮੂਰਤੀ ਦੀ ਸਥਾਪਨਾ ਦੇ ਨਾਲ-ਨਾਲ ਨਵੇਂ ਮੰਦਰ ਵਿੱਚ 1949 ਤੋਂ ਪੂਜੀਆਂ ਜਾ ਰਹੀਆਂ ਮੂਰਤੀਆਂ ਦੇ ਦਰਸ਼ਨ ਤੇ ਪੂਜਾ ਕੀਤੀ ਜਾ ਸਕੇਗੀ

ਡੇਰਾ ਸੱਚਾ ਸੌਦਾ ’ਚ ਹੋਵੇਗਾ ਸਿੱਧਾ ਪ੍ਰਸਾਰਣ

ਬਰਨਾਵਾ। ਅਯੁੱਧਿਆ ’ਚ ਨਵੇਂ ਬਣੇ ਸ਼੍ਰੀ ਰਾਮ ਮੰਦਰ ’ਚ ਭਗਵਾਨ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਐਤਵਾਰ ਨੂੰ ਅਯੁੱਧਿਆ ਤੋਂ ਸਿੱਧਾ ਪ੍ਰਸਾਰਣ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ), ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ, ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਦੇਖੇਗੀ। ਇਨ੍ਹਾਂ ਇਤਿਹਾਸਕ ਗੌਰਵਮਈ ਪਲਾਂ ਨੂੰ ਦੇਖਣ ਲਈ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ।

Ram Mandir
ਸੰਗਰੂਰ : ਅਯੁੱਧਿਆ ਵਿਖੇ 22 ਜਨਵਰੀ ਨੂੰ ਹੋਣ ਵਾਲੇ ਸ੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਸਬੰਧੀ ਪੂਰੇ ਦੇਸ਼ ’ਚ ਖੁਸ਼ੀ ਦਾ ਮਾਹੌਲ ਹੈ ਪੂਰਾ ਦੇਸ਼ ਸ੍ਰੀ ਰਾਮ ਜੀ ਦੇ ਰੰਗ ’ਚ ਰੰਗਿਆ ਨਜ਼ਰ ਆ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੀ ਇਸ ਇਤਿਹਾਸਕ ਪਲ ਨੂੰ ਪੂਰੀ ਖੁਸ਼ੀ ਨਾਲ ਮਨਾ ਰਹੀ ਹੈ ਇਸ ਕੜੀ ਤਹਿਤ ਸਨਾਤਨ ਉਤਕਰਸ਼ ਫਾਉਂਡੇਸ਼ਨ ਵੱਲੋਂ ਸੰਗਰੂਰ ਸ਼ਹਿਰ ’ਚ ਕੱਢੀ ਗਈ ਸ੍ਰੀ ਰਾਮ ਜੀ ਦੀ ਵਿਸ਼ਾਲ ਸੋਭਾ ਯਾਤਰਾ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਹਿੱਸਾ ਲੈ ਕੇ ਖੁਸ਼ੀਆਂ ਮਨਾਈਆਂ ਇਸ ਮੌਕੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਸਨ।
ਤਸਵੀਰ ਤੇ ਵੇਰਵਾ: ਸੱਚ ਕਹੂੰ ਨਿਊਜ਼