ਸ੍ਰੀ ਰਾਮ ਜੀ ਕਾਨੂੰਨਨ ਮਾਲਕ ਬਣੇ

Ram, Legal, Owner

ਆਖ਼ਰ ਰਾਮ ਮੰਦਰ-ਬਾਬਰੀ ਮਸਜਿਦ ਦੀ ਥਾਂ ਦਾ ਵਿਵਾਦ ਨਿੱਬੜ ਗਿਆ ਹੈ ਮਾਣਯੋਗ ਸੁਪਰੀਮ ਕੋਰਟ ਨੇ ਵਿਵਾਦ ਵਾਲੀ ਥਾਂ ਨੂੰ ਰਾਮ ਲਲਾ ਦੀ ਮਾਲਕੀ ਦਾ ਫੈਸਲਾ ਸੁਣਾਇਆ ਜਿਸ ਨਾਲ ਹਿੰਦੂਆਂ?ਲਈ ਏਥੇ ਮੰਦਰ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਗਿਆ ਹੈ ਭਾਵੇਂ ਸੀ੍ਰ ਰਾਮ ਭਾਰਤੀ ਸੰਸਕ੍ਰਿਤੀ ਦੀ ਆਤਮਾ ਹਨ ਫਿਰ ਵੀ ਅਦਾਲਤ ਨੇ ਫੈਸਲੇ ਦਾ ਸਭ ਤੋਂ ਵੱਡਾ ਆਧਾਰ ਕਾਨੂੰਨੀ ਪਹਿਲੂ ਨੂੰ ਬਣਾਇਆ ਹੈ ਅਦਾਲਤ ਨੇ ਇਹ ਸਪੱਸ਼ਟ ਕਿਹਾ ਹੈ ਕਿ ਫੈਸਲਾ ਸ਼ਰਧਾ ਦੇ ਆਧਾਰ ‘ਤੇ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਫੈਸਲੇ ‘ਚ ਪੁਰਾਤੱਤਵ ਵਿਭਾਗ ਦੀ ਰਿਪੋਰਟ ਵਿਚਲੇ ਤੱਥਾਂ ਨੂੰ ਅਹਿਮੀਅਤ ਦਿੱਤੀ ਹੈ ਫੈਸਲੇ ‘ਚ ਪੁਰਾਤੱਤਵ ਵਿਭਾਗ ਦੀ ਰਿਪੋਰਟ ‘ਚ ਵਿਵਾਦਤ ਢਾਂਚੇ ‘ਚੋਂ ਮਿਲੀਆਂ ਵਸਤੂਆਂ ਨੂੰ ਧਰਮ ਦੀ ਬਜਾਇ ਭੌਤਿਕ ਤੇ ਵਿਗਿਆਨਕ ਨਜ਼ਰੀਏ ਨਾਲ ਵੇਖਦੇ ਹੋਏ ਸਿਰਫ਼ ਇਹੀ ਕਿਹਾ ਗਿਆ ਹੈ ਕਿ ਬਾਬਰੀ ਮਸਜਿਦ ਤੋਂ ਪਹਿਲਾਂ ਉੱਥੇ ਕੋਈ ਇਮਾਰਤ ਜ਼ਰੂਰ ਸੀ ਜਿਸ ਤੋਂ ਸਾਫ਼ ਸੀ ਕਿ ਕੋਈ ਇਮਾਰਤ ਤੋੜ ਕੇ ਮਸਜਿਦ ਦੀ ਉਸਾਰੀ ਕੀਤੀ ਗਈ ਹੈ ਤੱਥਾਂ ਦੀ ਛਾਣਬੀਣ ‘ਚ ਸ਼ਰਧਾ ਸਿਰਫ਼ ਪਿੱਠਭੂਮੀ ‘ਚ ਰਹੀ ਹੈ ਸ੍ਰੀ ਰਾਮ ਪ੍ਰਤੀ ਸ਼ਰਧਾ ਨੂੰ ਸਿਰਫ਼ ਇਸ ਤੱਥ ਦੇ ਰੂਪ ‘ਚ ਲਿਆ ਗਿਆ ਹੈ ਕਿ ਰਾਮ ਜੀ ਅਯੁੱਧਿਆ ਦੇ ਹੀ ਵਾਸੀ ਸਨ।

ਪੂਰਾ ਦੇਸ਼ ਨਾ ਸਿਰਫ਼ ਹਿੰਦੂ ਸਗੋਂ ਗੈਰ-ਹਿੰਦੂਆਂ ਦੀਆਂ ਕਈ ਪੀੜ੍ਹੀਆਂ ਹੀ ਇਸ ਗੱਲ ‘ਚ ਵਿਸ਼ਵਾਸ ਰੱਖਦੀਆਂ ਹਨ ਕਿ ਰਾਮ ਜੀ ਦਾ ਸਬੰਧ ਅਯੁੱਧਿਆ ਨਾਲ ਹੈ ਜੇਕਰ ਸੁੰਨੀ ਵਕਫ਼ ਬੋਰਡ ਦੇ ਹਾਸਿਮ ਅੰਸਾਰੀ, ਜਿਸ ਨੇ 66 ਸਾਲ ਮਾਮਲੇ ਦੀ ਪੈਰਵੀ ਕੀਤੀ, ਉਸ ਨੇ ਅੰਤਿਮ ਸਮੇਂ ਇਹੀ ਕਿਹਾ ਸੀ ਕਿ ਰਾਮ ਲਲਾ ਅਯੁੱਧਿਆ ਦੇ ਹੀ ਹਨ ਤੇ ਹੁਣ ਉਨ੍ਹਾਂ (ਰਾਮ ਲਲਾ) ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਅਦਾਲਤ ਨੇ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਦਿਆਂ ਅਯੁੱਧਿਆ ਸ਼ਹਿਰ ਦੇ ਅੰਦਰ ਹੀ ਮਸਜਿਦ ਲਈ ਪੰਜ ਏਕੜ ਜ਼ਮੀਨ ਦੇਣ ਦਾ ਫੈਸਲਾ ਸੁਣਾਇਆ ਹੈ ਦਰਅਸਲ ਫੈਸਲੇ ਤੋਂ ਪਹਿਲਾਂ ਹੀ ਕੁਝ ਮੁਸਲਿਮ ਧਿਰਾਂ ਬਲਦਵੀਂ ਥਾਂ ‘ਤੇ ਮਸਜਿਦ ਬਣਾਉਣ ਲਈ ਜ਼ਮੀਨ ਮੰਗ ਰਹੀਆਂ ਸਨ ਵੱਡੀ ਗੱਲ ਇਹ ਹੈ ਕਿ ਫੈਸਲਾ ਜੱਜਾਂ ਦੀ ਗਿਣਤੀ ਤਾਕਤ ਦੀ ਬਜਾਇ ਸਰਬਸੰਮਤੀ ਨਾਲ ਲਿਆ ਗਿਆ ਹੈ ਧਾਰਮਿਕ ਮਹੱਤਵ ਨੂੰ ਮੁੱਖ ਰੱਖਦਿਆਂ ਫੈਸਲਾ ਸੁਣਾਉਣ ਵਾਲੀ ਪੰਜ ਜੱਜਾਂ ਦੀ ਬੈਂਚ ‘ਚ ਇੱਕ ਮੁਸਲਮਾਨ ਜੱਜ ਵੀ ਸ਼ਾਮਲ ਸੀ ਹੁਣ ਅਦਾਲਤ ਨੇ ਜੋ ਵੀ ਫੈਸਲਾ ਸੁਣਾਇਆ, ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਪਹਿਲਾਂ ਹੀ ਇਸ ਮਾਮਲੇ ਦੇ ਸਿਆਸੀਕਰਨ ਕਰਕੇ ਦੇਸ਼ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਹੁਣ ਅਦਾਲਤ ਦਾ ਫੈਸਲਾ ਧਾਰਮਿਕ ਸਦਭਾਵਨਾ, ਵਿਗਿਆਨਕ ਨਜ਼ਰੀਏ ਤੇ ਕਾਨੂੰਨੀ ਪਰਿਪੱਕਤਾ ਦੀ ਗਵਾਹੀ ਭਰਦਾ ਹੈ ਇਸ ਮਾਮਲੇ ਦੇ ਹੋਰ ਸਿਆਸੀਕਰਨ ਦੀ ਗੁੰਜਾਇਸ਼ ਲਗਭਗ ਖ਼ਤਮ ਹੋ ਚੁੱਕੀ ਹੈ ਸਾਰੀਆਂ ਧਿਰਾਂ ਨੂੰ ਦੇਸ਼ ਹਿੱਤ ‘ਚ ਇਮਾਨਦਾਰੀ ਤੇ ਜਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਕੋਈ ਵੀ ਵਿਵਾਦ ਅੰਤਹੀਣ ਨਹੀਂ ਹੁੰਦੇ ਬਸ਼ਰਤੇ ਸੱਚ ‘ਤੇ ਚੱਲਣ ਦੀ ਹਿੰਮਤ ਹੋਣੀ ਚਾਹੀਦੀ ਹੈ ਸੱਚ ਨੂੰ ਸਵੀਕਾਰ ਕੀਤਾ ਜਾਵੇ ਸੱਚ ਇਹੀ ਹੈ ਕਿ ਬਾਬਰੀ ਮਸਜਿਦ ਤੋਂ ਪਹਿਲਾਂ ਉੱਥੇ ਰਾਮ ਮੰਦਰ ਸੀ ਤੇ ਅਯੁੱਧਿਆ ਦੇ ਵਾਸੀ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।