ਰੱਖੜੀ

ਰੱਖੜੀ

ਭੈਣ ਤੋਂ ਅੱਜ ਬਨ੍ਹਾਊਂ ਰੱਖੜੀ,
ਖੱਬੇ ਗੁੱਟ ਸਜਾਊਂ ਰੱਖੜੀ
ਭੈਣ ਨੇ ਖੁਦ ਬਣਾਈ ਰੱਖੜੀ,
ਪਸੰਦ ਮੈਨੂੰ  ਹੈ ਆਈ ਰੱਖੜੀ
ਵਿੱਚ ਰੱਖੜੀ ਦੇ ਮੋਤੀ ਚਮਕਣ,
ਦੋ ਸੁਨਹਿਰੀ ਲੜੀਆਂ ਲਮਕਣ
ਬੰਨ੍ਹਣ ਲੱਗਿਆਂ ਤਿਲਕ ਲਗਾਊ,
ਨਾਲ ਮੂੰਹ ਵਿੱਚ ਬਰਫੀ ਪਾਊ
ਮੈਂ ਵੀ ਸ਼ਗਨ ਮਨਾਊਂਗਾ,
ਸੌ ਦਾ ਨੋਟ ਫੜਾਊਂਗਾ
ਜਦ ਮੈਂ ਖੇਡਣ ਜਾਊਂਗਾ,
ਦੋਸਤਾਂ ਨੂੰ ਵਿਖਾਊਂਗਾ
‘ਜਿੰਦਲ’ ਰੱਖੜੀ ਦਾ ਤਿਉਹਾਰ,
ਭੈਣ-ਭਰਾ ਦਾ ਸੱਚਾ ਪਿਆਰ
ਡੀ.ਪੀ ਜਿੰਦਲ, ਭੀਖੀ
ਮੋ. 98151-51386

ਕਿਤਾਬਾਂ

ਦਿੰਦੀਆਂ ਸਾਨੂੰ ਗਿਆਨ ਕਿਤਾਬਾਂ,
ਸਾਡੇ ਲਈ ਵਰਦਾਨ ਕਿਤਾਬਾਂ।
ਦਿੰਦੀਆਂ ਕਰ ਨੇ ਦੂਰ ਹਨ੍ਹੇਰਾ,
ਰੌਸ਼ਨ ਕਰਦੀਆਂ ਚਾਰ-ਚੁਫ਼ੇਰਾ।
ਇਨ੍ਹਾਂ ਦੇ ਨਾਲ਼ ਲਾ ਕੇ ਯਾਰੀ,
ਜਿੱਤ ਜਾਵੋਗੇ ਦੁਨੀਆਂ ਸਾਰੀ।
ਜ਼ਿੰਦਗੀ ਦਾ ਇਹ ਸਿਖਾਉਣ ਸਲੀਕਾ,
ਜ਼ਿੰਦਗੀ ਜਿਊਣ ਦਾ ਚੰਗਾ ਤਰੀਕਾ।
ਕਿਤਾਬਾਂ ਹਨ ਇੱਕ ਚੰਗੀਆਂ ਮਿੱਤਰ,
ਪੜ੍ਹੀ ਚੱਲੋ ਵਿੱਚ ਬਹਿ ਕੇ ਬਿਸਤਰ।
ਸਰ ਕਰਨਾ ਹੈ ਜੇ ਸੰਸਾਰ,
ਇੰਨ੍ਹਾਂ ਦੇ ਨਾਲ਼ ਕਰੋ ਪਿਆਰ।
ਪੜ੍ਹ ਇਨ੍ਹਾਂ ਨੂੰ ਬਣੋ ਮਹਾਨ,
ਉੱਚੀ ਕਰਲੋ ਆਪਣੀ ਸ਼ਾਨ।
ਨਾ ਇਨ੍ਹਾਂ ਦੇ ਨਾਲ਼ ਲੜੀ ਚੱਲੋ,
ਰੱਜ-ਰੱਜ ਕੇ ਤੁਸੀਂ ਪੜ੍ਹੀ ਚੱਲੋ।
‘ਗੁਰਵਿੰਦਰਾ’ ਰੱਖ ਅੰਗ-ਸੰਗ ਕਿਤਾਬਾਂ,
ਪੜ੍ਹ ਲੈ ਤੂੰ ਮੰਗ-ਮੰਗ ਕਿਤਾਬਾਂ।
ਗੁਰਵਿੰਦਰ ਸਿੰਘ ‘ਉੱਪਲ’
ਈ. ਟੀ. ਟੀ. ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ
(ਸੰਗਰੂਰ)
ਮੋ. 98411-45000

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ