ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੱਲ੍ਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ

rahul

(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮੌਤ ਦਾ ਸਦਮਾ ਪੂਰੇ ਦੇਸ਼ ਨੂੰ ਲੱਗਿਆ ਹੈ। ਉਨ੍ਹਾਂ ਦੇ ਪ੍ਰਸ਼ੰਸਕ, ਵੱਡੇ-ਵੱਡੇ ਕਲਾਕਾਰਾਂ ਤੋਂ ਇਲਾਵਾ ਸਿਆਸੀ ਆਗੂ ਵੀ ਦੁੱਖ ਸਾਂਝਾ ਕਰਨ ਲਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲ ਰਹੇ ਹਨ। ਕੱਲ੍ਹ ਰਾਹੁਲ ਗਾਂਧੀ (Rahul Gandhi) ਅਤੇ ਪ੍ਰਿਅੰਕਾ ਗਾਂਧੀ ਪੰਜਾਬ ਆ ਰਹੇ ਹਨ। ਉਹ ਦੁਪਹਿਰ 12 ਵਜੇ ਦੇ ਕਰੀਬ ਪਿੰਡ ਮੂਸੇਵਾਲਾ ਪਹੁੰਚਣਗੇ ਅਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਸਰਪੰਚ ਚਰਨ ਕੌਰ ਨੂੰ ਮਿਲਣਗੇ।

ਜਿਕਰਯੋਗ ਹੀ ਕਿ ਮੂਸੇਵਾਲਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਮੂਸੇਵਾਲਾ ਨੇ ਮਾਨਸਾ ਤੋਂ ਕਾਂਗਰਸ ਦੀ ਟਿਕਟ ‘ਤੇ ਵੀ ਚੋਣ ਲੜੀ ਸੀ, ਹਾਲਾਂਕਿ ਉਹ ਚੋਣ ਹਾਰ ਗਏ ਸਨ। ਮੂਸੇਵਾਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਸਨ। ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ।

rahul sidhu
ਦਿੱਲੀ ਵਿਖੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਨਾਲ ਸਿੱਧੂ ਮੂਸੇਵਾਲਾ।

ਮੁੱਖ ਮੰਤਰੀ ਮਾਨ ਤੇ ਭਾਜਪਾ ਦੇ ਆਗੂ ਵੀ ਮਿਲ ਚੁੱਕੇ ਹਨ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ

ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਮੂਸਾ ਪਿੰਡ ਪੁੱਜੇ ਸਨ। ਉਹ ਮੂਸੇਵਾਲਾ ਦੇ ਪਿਤਾ ਨੂੰ ਮਿਲਿਆ। ਮਾਨ ਨੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਈ। ਮਾਨ ਨੇ ਭਰੋਸਾ ਪ੍ਰਗਟਾਇਆ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਪੁਲਿਸ ਜਲਦ ਹੀ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਵੇਗੀ।

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਚੰਡੀਗੜ੍ਹ ਟੈਕਨੀਕਲ ਏਅਰਪੋਰਟ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਗਜੇਂਦਰ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਸੀ। ਜਿਸ ਵਿੱਚ ਉਨ੍ਹਾਂ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਸੀ। ਹਾਲਾਂਕਿ, ਭਾਜਪਾ ਨੇ ਕਿਹਾ ਕਿ ਕਾਨੂੰਨ ਵਿਵਸਥਾ ਰਾਜ ਦਾ ਵਿਸ਼ਾ ਹੈ। ਜੇਕਰ ਪੰਜਾਬ ਸਰਕਾਰ ਸਿਫਾਰਿਸ਼ ਕਰੇ ਤਾਂ ਕੇਂਦਰ ਜਾਂਚ ਕਰਵਾਉਣ ਲਈ ਤਿਆਰ ਹੈ।

ਸਿੱਧੂ ਮੂਸੇਵਾਲਾ ਘਰ ਦੀਆਂ CCTV ਤਸਵੀਰਾਂ ਆਈਆਂ ਸਾਹਮਣੇ

(ਸੱਚ ਕਹੂੰ ਨਿਊਜ਼) ਮਾਨਸਾ। ਸਿੱਧੂ ਮੂਸੇਵਾਲਾ ਕਤਲਕਾਂਡ (Sidhu MooseWala Murder Case) ਮਾਮਲੇ ਨਾਲ ਜੁੜੀ ਇੱਕ ਵੱਡੀ ਸੁਰਾਖ ਹੱਥ ਲੱਗਿਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਹਮਲੇ ਤੋਂ 15 ਮਿੰਟ ਪਹਿਲਾਂ ਦੀਆਂ ਫੁਟੇਜ ਸਾਹਮਣੇ ਆਈਆਂ ਹਨ। ਜਿਨ੍ਹਾਂ ’ਚ ਸਿੱਧੂ ਮੂਸੇਵਾਲੇ ਦੇ ਘਰ ਦੀ ਸੀਸੀਟੀਵੀ ਫੋਟੋਆਂ ਹਨ। ਜਦੋਂ ਸ਼ਾਮ 5:15 ਵਜੇ ਸਿੱਧੂ ਮੂਸੇਵਾਲਾ ਘਰੋਂ ਨਿਕਲੇ ਸਨ ਤਾਂ ਘਰ ਦੇ ਬਾਹਰ ਕੁਝ ਲੋਕਾਂ ਨੇ ਮੂਸੇਵਾਲੇ ਨਾਲ ਸੈਲਫ਼ੀਆਂ ਲਈਆਂ ਸਨ।

ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਪੱਸ਼ਟ ਹੈ ਕਿ ਸਿੱਧੂ ਮੂਸੇਵਾਲਾ ਦੇ ਫੈਨ ਬਣ ਕੇ ਰੇਕੀ ਕੀਤੀ ਗਈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਹਰਿਆਣਾ ਦੇ ਸਰਸਾ ਦੇ ਕਾਲਾਂਵਾਲੀ ਕਸਬੇ ਤੋਂ ਕੇਕੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਮੂਸੇਵਾਲਾ ਨੂੰ ਘਰੋਂ ਨਿਕਲਦੇ ਹੋਏ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਇਸੇ ਕਾਰਨ ਹੀ ਕਾਤਲਾਂ ਨੂੰ ਮੁਖਬਰ ਬਣਾਇਆ ਗਿਆ ਸੀ। ਫਿਲਹਾਲ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੱਢਲੀ ਜਾਂਚ ‘ਚ ਸਾਹਮਣੇ ਆਇਆ ਕਿ ਕੇਕੜਾ ਆਪਣੇ ਸਾਥੀ ਨਾਲ ਮੂਸੇਵਾਲਾ ਦਾ ਪ੍ਰਸ਼ੰਸਕ ਬਣ ਕੇ ਪਿੰਡ ਮੂਸੇ ਪਹੁੰਚਿਆ ਸੀ। ਉਹ ਕਰੀਬ 45 ਮਿੰਟ ਤੱਕ ਉੱਥੇ ਰਹੇ। ਉਸਨੇ ਚਾਹ-ਪਾਣੀ ਪੀਤਾ ਫਿਰ ਮੂਸੇਵਾਲਾ ਨਾਲ ਸੈਲਫੀ ਲਈ। ਇਸ ਬਹਾਨੇ ਦੇਖਿਆ ਗੰਨਮੈਨ ਮੂਸੇਵਾਲਾ ਨਾਲ ਜਾ ਰਿਹਾ ਹੈ ਜਾਂ ਨਹੀਂ? ਫਿਰ ਜਿਵੇਂ ਹੀ ਮੂਸੇਵਾਲਾ ਥਾਰ ਜੀਪ ਚਲਾਉਂਦੇ ਹੋਏ ਬਿਨਾਂ ਸੁਰੱਖਿਆ ਦੇ ਨਿਕਲਿਆ ਤਾਂ ਉਸਨੇ ਸ਼ਾਰਪ ਸ਼ੂਟਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

ਮੂਸੇਵਾਲਾ ਦੇ ਕਤਲ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪੰਜਾਬੀ ਗਾਇਕ ਦੇ ਘਰ ’ਚ ਕੰਮ ਕਰਨ ਵਾਲੇ ਵਰਕਰਾਂ ਨੇ ਵੀ ਵੀ ਸ਼ੱਕ ਜਤਾਇਆ ਸੀ । ਉਸ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਪ੍ਰਸ਼ੰਸਕ ਮੂਸੇਵਾਲਾ ਨੂੰ ਮਿਲਣ ਆਏ ਸਨ। ਕਈਆਂ ਨੇ ਫ਼ੋਨ ‘ਤੇ ਦੱਸਿਆ ਸੀ ਕਿ ਮੂਸੇਵਾਲਾ ਥਾਰ ਦੀ ਜੀਪ ‘ਚ ਬੈਠ ਕੇ ਚਲਾ ਗਿਆ ਸੀ। ਇਸ ਤੋਂ ਬਾਅਦ ਹੀ ਪੁਲਿਸ ਨੇ ਇਸ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਪੁਲੀਸ ਨੂੰ ਕੇਕੜੇ ਦੀਆਂ ਹਰਕਤਾਂ ਸ਼ੱਕੀ ਲੱਗੀਆਂ। ਇਸ ਤੋਂ ਬਾਅਦ ਉਸ ਨੂੰ ਚੁੱਕ ਲਿਆ ਗਿਆ।

ਮੂਸੇਵਾਲਾ ਕਤਲਕੇਸ ’ਚ ਪੁਲਿਸ ਨੇ ਫਤਿਹਾਬਾਦ ਤੋਂ ਕੀਤੀ ਤੀਜੀ ਗਿ੍ਰਫ਼ਤਾਰੀ

ਫਤਿਹਾਬਾਦ। ਮੂਸੇਵਾਲਾ ਕਤਲਕਾਂਡ ’ਚ ਪੰਜਾਬ ਪੁਲਿਸ ਨੇ ਹੁਣ ਤੀਜੀ ਗਿਰਫਤਾਰੀ ਕਰ ਲਈ ਹੈ। ਮੋਗਾ ਪੁਲਿਸ ਨੇ ਸੀਆਈਏ ਦੀ ਮਦਦ ਨਾਲ ਐਤਵਾਰ ਸ਼ਾਮ ਨੂੰ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਪਿੰਡ ਮੂਸੇਵਾਲੀ ਦੇ ਦਵਿੰਦਰ ਉਰਫ਼ ਕਾਲਾ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾ ਪੁਲਿਸ ਨੇ ਪਵਨ ਅਤੇ ਨਸੀਬ ਨੂੰ ਭੀਰਦਾਨਾ ਤੋਂ ਗਿ੍ਰਫ਼ਤਾਰ ਕੀਤਾ ਸੀ। ਦੋਵਾਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਾਲਾ ਨੂੰ ਕਾਬੂ ਕਰ ਲਿਆ ਹੈ।

ਸੂਤਰਾਂ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੇਵੇਂਦਰ ਉਰਫ਼ ਕਾਲਾ ਨੇ 16 ਅਤੇ 17 ਮਈ ਨੂੰ ਪੰਜਾਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਕੇਸ਼ਵ ਅਤੇ ਚਰਨਜੀਤ ਸਿੰਘ ਨੂੰ ਆਪਣੇ ਘਰ ਠਹਿਰਾਇਆ ਸੀ। ਇਹ ਦੋਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਪੁਲਿਸ ਨੂੰ ਇਸ ਦੀ ਸੂਚਨਾ ਪਵਨ ਪੀ ਨਸੀਬ ਨੇ ਫਤਿਹਾਬਾਦ ਤੋਂ ਹੀ ਦਿੱਤੀ ਸੀ।

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਅੱਠ ਸ਼ੂਟਰ ਸ਼ਾਮਲ

ਪੰਜਾਬ ਪੁਲਿਸ ਅਨੁਸਾਰ ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਦੇ ਤਰਨਤਾਰਨ ਜਗਰੂੁੁ ਸਿੰਘ ਰੂੁਪਾ ਤੇ ਮਨਪ੍ਰੀਤ ਮੰਨੂ, ਹਰਿਆਣਾ ਦੇ ਸੋਨੀਪਤ ਦਾ ਪ੍ਰਿਅਵਰਤ ਫੌਜੀ ਤੇ ਮਨਪ੍ਰੀਤ ਭੋਲੂ, ਮਹਾਂਰਾਸ਼ਟਰ ਦੇ ਪੂਨੇ ਦਾ ਰਹਿਣ ਵਾਲਾ ਸੰਤੇਸ਼ ਜਾਧਵ ਤੇ ਸੌਰਵ ਮਹਾਂਕਾਲ, ਰਾਜਸਥਾਨ ਦੇ ਸੀਕਰ ਦਾ ਸੁਭਾਸ਼ ਬਾਨੂਡਾ, ਪੰਜਾਬ ਦੇ ਬਠਿੰਡਾ ਦਾ ਹਰਕਮਲ ਸਿੰਘ ਰਾਨੂ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ