ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਅੱਠ ਜੇਤੂ ਵਿਧਾਇਕਾਂ ਨਾਲ ਅਹਿਮ ਮੀਟਿੰਗ

Nabha photo-01

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (CM Bhagwant Mann) ਨੇ ਜ਼ਿਲ੍ਹੇ ਦੀ ਸਿਆਸੀ, ਸਮਾਜਿਕ ਅਤੇ ਆਰਥਿਕ ਉਨਤੀ ਦਾ ਦਿੱਤਾ ਭਰੋਸਾ : ਦੇਵ ਮਾਨ

(ਤਰੁਣ ਕੁਮਾਰ ਸ਼ਰਮਾ) ਨਾਭਾ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (CM Bhagwant Mann) ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਦੇ 8 ਜੇਤੂ ਆਪ ਵਿਧਾਇਕਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨਾਲ ਜ਼ਿਲ੍ਹਾ ਪਟਿਆਲਾ ਦੇ ਡਾਂ ਬਲਵੀਰ ਸਿੰਘ (ਐਮਐਲਏ ਪਟਿਆਲਾ ਦਿਹਾਤੀ), ਗੁਰਦੇਵ ਸਿੰਘ ਦੇਵ ਮਾਨ (ਐਮਐਲਏ ਨਾਭਾ), ਨੀਨਾ ਮਿੱਤਲ (ਐਮਐਲਏ ਰਾਜਪੁਰਾ), ਚੇਤਨ ਸਿੰਘ ਜੌੜੇ ਮਾਜਰਾ (ਐਮਐਲਏ ਸਮਾਣਾ), ਹਰਮੀਕ ਸਿੰਘ ਪਠਾਣਮਾਜਰਾ (ਐਮਐਲਏ ਸਨੌਰ), ਅਜੀਤਪਾਲ ਸਿੰਘ ਕੋਹਲੀ (ਐਮਐਲਏ ਪਟਿਆਲਾ ਸਹਿਰੀ), ਕੁਲਵੰਤ ਸਿੰਘ ਬਾਜੀਗਰ (ਐਮਐਲਏ ਸੁਤਰਾਣਾ), ਗੁਰਲਾਲ ਘਨੌਰ (ਐਮਐਲਏ ਘਨੌਰ) ਆਦਿ ਮੌਜੂਦ ਰਹੇ।

ਵਿਧਾਇਕਾਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਲਗਭਗ ਇੱਕ ਘੰਟਾ ਤੋਂ ਵੀ ਵੱਧ ਸਮਾਂ ਜ਼ਿਲ੍ਹੇ ਦੇ ਗੰਭੀਰ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ ਅਤੇ ਜ਼ਿਲ੍ਹੇ ਦੀ ਸਿਆਸੀ, ਸਮਾਜਿਕ ਅਤੇ ਆਰਥਿਕ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਜ਼ਰ ਆਪ ਵਿਧਾਇਕਾਂ ਤੋਂ ਉਨ੍ਹਾਂ ਦੇ ਹਲਕੇ ਦੇ ਵਿਕਾਸ ਲਈ ਪੇਸ਼ ਆ ਰਹੀਆਂ ਔਕੜਾਂ ਅਤੇ ਤੋੜਾਂ ਦੀ ਬੜੀ ਸੰਜੀਦਗੀ ਨਾਲ ਜਾਣਕਾਰੀ ਲਈ।

ਉਨ੍ਹਾਂ ਅੱਗੇ ਦੱਸਿਆ ਕਿ ਹਾਜ਼ਰੀਨ ਸਾਰੇ ਆਪ ਵਿਧਾਇਕਾਂ ਨੇ ਉਨ੍ਹਾਂ ਦੇ ਹਲਕੇ ਵਿੱਚ ਮੌਜੂਦਾ ਸਮੇਂ ’ਚ ਨਸ਼ੇ ਦੇ ਚੱਲ ਰਹੇ ਕਾਰੋਬਾਰ, ਭਿ੍ਰਸ਼ਟਾਚਾਰ ਆਦਿ ਅਲਾਮਤਾਂ ਬਾਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਜਾਣੂ ਕਰਵਾਇਆ। ਆਪ ਵਿਧਾਇਕਾਂ ਨੇ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਉਲਝੇ ਤਾਣੇ ਬਾਣੇ ਵਿੱਚ ਸੁਧਾਰ ਲਈ ਆਪ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਕਈ ਸਖਤ ਫੈਸਲੇ ਲੈਣ ਦੀ ਲੋੜ ਹੈ। ਵਿਧਾਇਕਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਜਾਣਕਾਰੀ ਦਿੱਤੀ ਕਿ ਭ੍ਰਿਸ਼ਟਾਚਾਰ ਵਿਰੁੱਧ ਮੁੱਖ ਮੰਤਰੀ ਦੇ ਸਿੱਧੇ ਜਾਰੀ ਮੋਬਾਇਲ ਨੰਬਰ ਦੇ ਹਲਕਿਆਂ ਵਿੱਚ ਕਾਫੀ ਚੰਗੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ। ਹਲਕਾ ਵਾਸੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਏ ਜਾ ਰਹੇ ਸਖਤ ਫੈਸਲਿਆ ਤੋਂ ਜਿੱਥੇ ਕਾਫ਼ੀ ਸੰਤੁਸ਼ਟ ਨਜ਼ਰ ਆ ਰਹੇ ਹਨ ਉਥੇ ਰਿਸ਼ਵਤ ਲੈਣ ਵਾਲੇ ਸਰਕਾਰੀ ਅਧਿਕਾਰੀਆਂ ਵਿਚ ਘਬਰਾਹਟ ਪੈਦਾ ਹੋ ਗਈ ਹੈ।

ਮੁੱਖ ਮੰਤਰੀ ਨੇ ਪੰਜਾਬੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਵੱਡੇ ਸਮਰਥਨ ਅਤੇ ਸਨਮਾਨ ਲਈ ਕੀਤਾ ਧੰਨਵਾਦ

ਸਰਕਾਰੀ ਅਧਿਕਾਰੀਆਂ ਨੇ ਹਲਕਾ ਵਾਸੀਆਂ ਨੂੰ ਮਾਣ ਅਤੇ ਸਤਿਕਾਰ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਰਕਾਰੀ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਨਾ ਸ਼ੁਰੂ ਕਰ ਦਿੱਤਾ। ਗੁਰਦੇਵ ਸਿੰਘ ਦੇਵ ਮਾਨ ਨੇ ਅੱਗੇ ਦੱਸਿਆ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਾਫੀ ਸੰਜੀਦਗੀ ਭਰੇ ਲਹਿਜੇ ਵਿੱਚ ਰਹੇ ਅਤੇ ਸਾਰੇ ਹਲਕਾ ਵਿਧਾਇਕਾਂ ਦੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਦਿਲਚਸਪੀ ਨਾਲ ਸੁਣਦੇ ਰਹੇ। ਦੇਵ ਮਾਨ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਾਰੇ ਹਾਜ਼ਰੀਨ ਆਪ ਵਿਧਾਇਕਾਂ ਨੂੰ ਪੰਜਾਬੀਆਂ ਦੇ ਹਿੱਤਾਂ ਲਈ ਆਪਣੀ ਸਰਗਰਮੀ ਨੂੰ ਵਧਾਉਣ ਦਾ ਸੱਦਾ ਦਿੱਤਾ ਗਿਆ।

ਮੁੱਖ ਮੰਤਰੀ ਨੇ ਪੰਜਾਬੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਵੱਡੇ ਸਮਰਥਨ ਅਤੇ ਸਨਮਾਨ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਹੁਣ ਸਾਡੇ ਮੋਢਿਆਂ ਉੱਤੇ ਕਾਫ਼ੀ ਵੱਡੀ ਜਿੰਮੇਵਾਰੀ ਆ ਗਈ ਹੈ। ਇਸ ਲਈ ਸਾਨੂੰ ਈਮਾਨਦਾਰੀ, ਨਿਰਪੱਖਤਾ ਅਤੇ ਨਿਡਰਤਾ ਨਾਲ ਪੰਜਾਬੀਆਂ ਦੇ ਹਿੱਤਾਂ ਨੂੰ ਉਭਾਰਨ ਵਾਲੇ ਫੈਸਲੇ ਕਰਨੇ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਹਾਜ਼ਰੀਨ ਆਪ ਵਿਧਾਇਕਾਂ ਨੂੰ ਭਰੋਸਾ, ਸਮਰਥਨ ਅਤੇ ਸੁਚੇਤ ਕਰਦਿਆਂ ਕਿਹਾ ਕਿ ਆਪ ਸਰਕਾਰ ਪੰਜਾਬ ਨੂੰ ਦੇਸ਼ ਦਾ ਨੰਬਰ ਵਨ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਆਪ ਸਰਕਾਰ ਦੀਆਂ ਸਰਗਰਮੀਆਂ ਸਿਆਸੀ ਵਿਰੋਧੀ ਰਵਾਇਤੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਹੀ ਅਤੇ ਉਹ ਸਾਜਿਸ਼ਾਂ ਘੜਨ ਲਈ ਪੱਬਾਂ ਭਾਰ ਹੋਏ ਪਏ ਹਨ ਜਿਨਾਂ ਤੋਂ ਸੁਚੇਤ ਰਹਿਣ ਸੰਬੰਧੀ ਹਦਾਇਤਾਂ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋ ਜਾਰੀ ਕੀਤੀਆਂ ਗਈਆਂ।

ਪਟਿਆਲਾ ਅਤੇ ਨਾਭਾ ਰਿਆਸਤਾਂ ਬਾਰੇ ਹੋਈ ਚਰਚਾ : ਦੇਵ ਮਾਨ

ਮੀਟਿੰਗ ਤੋ ਬਾਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਹਲਕਾ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ ਦੀ ਵੱਖਰੀ ਗੱਲਬਾਤ ਦੌਰਾਨ ਹਲਕਾ ਵਿਧਾਇਕ ਦੇਵ ਮਾਨ ਨੇ ਇੰਦੋਰ ਦੌਰੇ ਸਮੇਤ ਪਟਿਆਲਾ ਅਤੇ ਨਾਭਾ ਹਲਕੇ ਦੇ ਰਿਆਸਤਾਂ ਨਾਲ ਸੰਬੰਧਤ ਇਤਿਹਾਸ ਦੀ ਜਾਣਕਾਰੀ ਦਿੱਤੀ। ਨਾਭਾ ਦੇ ਵਿਧਾਇਕ ਦੇਵ ਮਾਨ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋ ਇਤਿਹਾਸਿਕ ਰਿਆਸਤਾਂ ਦੀ ਸਾਂਭ-ਸੰਭਾਲ ’ਚ ਦਿਲਚਸਪੀ ਦਿਖਾਉਦਿਆਂ ਜਲਦ ਹੀ ਦੋਵੋਂ ਰਿਆਸਤੀ ਹਲਕਿਆਂ ਦਾ ਦੌਰਾ ਕਰਨ ਦੀ ਗੱਲ ਆਖੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ