ਪਹਿਲੇ ਇੱਕ ਰੋਜ਼ਾ ਤੋਂ ਬਾਹਰ ਹੋਏ ਪਾਂਡਿਆ ਤੇ ਰਾਹੁਲ

Rahul, Being, First, ODI

ਸਿਡਨੀ| ਇੱਕ ਟੀਵੀ ਸ਼ੋਅ ‘ਚ ਔਰਤਾਂ ਸਬੰਧੀ ਬੇਹੱਦ ਅਭੱਦਰ ਟਿੱਪਣੀ ਕਰਨ ਦੇ ਮਾਮਲੇ ‘ਚ ਫਸੇ ਆਲਰਾÀੂਂਡਰ ਹਾਰਦਿਕ ਪਾਂਡਿਆ ਤੇ ਬੱਲੇਬਾਜ਼ ਲੋਕੇਸ਼ ਰਾਹੁਲ ਸ਼ਨਿੱਚਰਵਾਰ ਨੂੰ ਅਸਟਰੇਲੀਆ ਖਿਲਾਫ ਸਿਡਨੀ ‘ਚ ਹੋਣ ਵਾਲੇ ਪਹਿਲੇ ਇੱਕ ਰੋਜ਼ਾ ਤੋਂ ਬਾਹਰ ਕਰ ਦਿੱਤਾ ਹੈ ਅਸਟਰੇਲੀਆ ‘ਚ ਇਤਿਹਾਸਕ ਟੈਸਟ ਸੀਰੀਜ਼ ਜਿੱਤ ਹਾਸਲ ਕਰਨ ਤੋਂ ਬਾਅਦ ਹੌਸਲੇ ਅਸਮਾਨ ‘ਤੇ ਪਹੁੰਚੀ ਟੀਮ ਇੰਡੀਆ ਨੂੰ ਆਲਰਾਊਂਡਰ ਪਾਂਡਿਆ ਦੇ ਵਿਵਾਦਪੂਰਨ ਮਾਮਲੇ ਤੋਂ ਬਾਹਰ ਹੋਣ ਨਾਲ ਹਾਲਾਂਕਿ ਡੂੰਘਾ ਝਟਕਾ ਲੱਗਿਆ ਹੈ ਪਾਂਡਿਆ ਨੂੰ ਦੱਸ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਆਖਰੀ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਦੋਂਕਿ ਰਾਹੁਲ ਆਪਣੀ ਖਰਾਬ ਫਾਰਮ ਕਾਰਨ ਆਖਰੀ ਇਲੈਵਨ ਤੌਂ ਪਹਿਲਾਂ ਹੀ ਬਾਹਰ ਸਨ ਇਸ ਮਾਮਲੇ ਨੇ ਭਾਰਤੀ ਕਪਤਾਨ ਲਈ ਚੋਣ ਦਾ ਸਿਰਦਰਦ ਵਧਾ ਦਿੱਤਾ ਹੈ ਪਾਂਡਿਆ ਦੀ ਤੇਜ਼ ਗੇਂਦਬਾਜ਼ੀ ਆਲਰਾਊਂਡਰ ਦੇ ਰੂਪ ‘ਚ ਟੀਮ ‘ਚ ਅਹਿਮ ਭੂਮਿਕਾ ਹੈ ਪਰ ਉਹ ਹੁਣ ਆਖਰੀ ਇਲੈਵਨ ਤੋਂ ਹੀ ਬਾਹਰ ਹੋ ਗਏ ਹਨ ਇੱਕ ਰੋਜ਼ਾ ਸੀਰੀਜ਼ ਲਈ ਪਾਂਡਿਆ ਦਾ ਆਖਰੀ ਇਲੈਵਨ ‘ਚ ਖੇਡਣਾ ਤੈਅ ਸੀ ਪਰ ਹੁਣ ਉਨ੍ਹਾਂ ਦੀ ਟੀਮ ਤੋਂ ਛੁੱਟੀ ਹੋ ਗਈ ਹੈ ਅਤੇ ਹੋ ਸਕਦਾ ਹੈ ਉਹ ਅਗਲੇ ਮੈਚਾਂ ‘ਚ ਵੀ ਟੀਮ ਦਾ ਹਿੱਸਾ ਨਾ ਬਣਨ ਸਕਣ ਪਹਿਲੇ ਇੱਕ ਰੋਜ਼ਾ ‘ਚ ਸਭ ਤੋਂ ਜ਼ਿਆਦਾ ਨਜ਼ਰਾਂ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ‘ਤੇ ਰਹਿਣਗੀਆਂ ਜਿਨ੍ਹਾਂ ਨੂੰ ਇੱਕ ਰੋਜ਼ਾ ਟੀਮ ਦੇ ਨਾਲ-ਨਾਲ ਟੀ20 ਟੀਮ ‘ਚ ਵੀ ਸ਼ਾਮਲ ਕੀਤਾ ਗਿਆ ਹੈ ਧੋਨੀ ਆਪਣੇ ਬੱਲੇ ਨਾਲ ਨਿਰਾਸ਼ਾਜਨਕ ਦੌਰ ਤੋਂ ਗੁਜ਼ਰ ਰਹੇ ਹਨ ਵਿਸ਼ਵ ਕੱਪ ਲਈ ਉਨ੍ਹਾਂ ਨੂੰ ਆਪਣੀ ਫਾਰਮ ਹਾਸਲ ਕਰਨੀ ਹੈ ਤਾਂ ਕਿ ਉਹ ਆਪਣੀ ਫਿਨੀਸ਼ਰ ਦੀ ਭੂਮਿਕਾ ‘ਤੇ ਫਿਰ ਤੋਂ ਖਰੇ ਉੱਤਰ ਸਕਣ ਰੋਹਿਤ ਅਤੇ ਸ਼ਿਖਰ ਧਵਨ ਦੀ ਭਰੋਸੇਯੋਗ ਜੋੜੀ ਪਾਰੀ ਦੀ ਸ਼ੁਰੂਆਤ ਕਰੇਗੀ ਪਿਤਾ ਬਣੇ ਰੋਹਿਤ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ‘ਚ ਕਰਨਾ ਚਾਹੁੰਣਗੇ ਜਦੋਂਕਿ ਟੈਸਟ ਟੀਮ ਤੋਂ ਨਜ਼ਰਅੰਦਾਜ਼ ਰਹੇ ਸ਼ਿਖਰ ਉਸ ਦੀ ਭਰਪਾਈ ਇੱਕ ਰੋਜ਼ਾ ‘ਚ ਕਰਨਾ ਚਾਹੁਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ