ਬਿਜਲੀ ਬਿੱਲਾਂ ਦੇ ਨਾਂਅ ‘ਤੇ ਕੀਤੀ ਜਾ ਰਹੀ ਐ ਆਮ ਤੇ ਗਰੀਬ ਲੋਕਾਂ ਦੀ ਲੁੱਟ: ਮਾਨ

The exploitation of common and poor people being named after the electricity bills: value

ਖਹਿਰਾ ਆਪ ‘ਚ ਫੁੱਟ ਪਾਉਣ ਤੋਂ ਬਾਅਦ ਏਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ

ਸ਼ੇਰਪੁਰ,(ਰਵੀ ਗੁਰਮਾ) | ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੇ ਪਿੰਡ ਘਨੌਰ ਕਲਾਂ ਵਿਖੇ ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੇ ਅਕਾਲੀ ਦਲ ‘ਤੇ ਤਿੱਖੇ ਹਮਲੇ ਕੀਤੇ ਸ੍ਰ. ਮਾਨ ਨੇ ਮੌਜੂਦਾ ਕਾਂਗਰਸ ਸਰਕਾਰ ਨੂੰ ਸਮੂਹ ਪੰਜਾਬੀਆਂ ਨਾਲ ਧੋਖਾ ਕਰਨ ਤੇ ਕਿਸਾਨ ਕਰਜ਼ਾ ਮੁਆਫੀ, ਮੁਫ਼ਤ ਸਮਾਰਟਫੋਨ, ਘਰ ਘਰ ਨੌਕਰੀ, ਬਿਜਲੀ ਦੀਆਂ ਵਧੀਆਂ ਦਰਾਂ, ਬੇਰੁਜ਼ਗਾਰੀ ਭੱਤਾ ਆਦਿ ਵਾਅਦੇ ਪੂਰੇ ਨਾ ਕਰਨ ਲਈ ਕਰੜੇ ਹੱਥੀਂ ਲਿਆ
ਸ੍ਰ. ਮਾਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਖਜਾਨੇ ਨੂੰ ਖਾਲੀ ਦੱਸਦੀ ਹੈ ਤਾਂ ਉਹ ਖਜਾਨਾ ਨਹੀਂ ਇੱਕ ਪੀਪਾ ਹੀ ਹੈ ਬਿਜਲੀ ਬਿੱਲਾਂ ਦੇ ਨਾਂਅ ‘ਤੇ ਪੰਜਾਬ ਸਰਕਾਰ ਆਮ ਤੇ ਗਰੀਬ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੀ ਹੈ ਜਦੋਂ ਕਿ ਦਿੱਲੀ ਖੁਦ ਬਿਜਲੀ ਬਣਾਉਂਦਾ ਵੀ ਨਹੀਂ ਹੈ, ਉੱਥੇ ਬਿਜਲੀ ਪੰਜਾਬ ਨਾਲੋਂ ਸਸਤੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਦੀ ਲੰਘਣ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਦੇ ਟੈਂਡਰ ਪਾ ਰਹੀ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ ਉਨ੍ਹਾਂ ਪਿੰਡ ਦੇ ਲੋਕਾਂ ਅਤੇ ਪੰਚਾਇਤਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰਨ ਲਈ ਵੀ ਕਿਹਾ ਤੇ ਇਸ ਮੌਕੇ ਪਿੰਡ ਘਨੌਰ ਕਲਾਂ ਦੀ ਪੂਰਨ ਸਰਵਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਆਪਣੇ ਫੰਡ ‘ਚੋਂ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਵੀ ਜਾਰੀ ਕੀਤੇ ਤੇ ਨਰੇਗਾ ਸਕੀਮ ਲਈ ਵੀ ਫੰਡ ਵਧਾਉਣ, ਵਾਟਰ ਟਰੀਟਮੈਂਟ ਪਲਾਂਟ, ਆਰਓ ਸਿਸਟਮ ਆਦਿ ਹੋਰ ਸਮੱਸਿਆਵਾਂ ਲਈ ਵੀ ਜਲਦੀ ਹੀ ਹੱਲ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਸ੍ਰ. ਮਾਨ ਨੇ ਦੱਸਿਆ ਕਿ 20 ਜਨਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਰੈਲੀ ‘ਚ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ ਅਤੇ ਉਹ ਇਸ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪਿੰਡ ਠੀਕਰੀਵਾਲ ਵਿਖੇ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਉਪਰੰਤ ਬਰਨਾਲਾ ਦੀ ਅਨਾਜ਼ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ
ਖਹਿਰਾ ਦੀ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਸਭ ਨੂੰ ਲੋਕਤੰਤਰ ਅੰਦਰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਉਨ੍ਹਾਂ ਕਿਹਾ ਕਿ ਜੋ ਦੂਜੀਆਂ ਪਾਰਟੀਆਂ ਦੇ ਨਹੀਂ ਬਣੇ ਤੇ ਦੂਜੀਆਂ ਪਾਰਟੀਆਂ ‘ਚ ਫੁੱਟ ਪਾਈ ਉਹ ਏਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਹਨ ਲੋਕ ਇਸਦਾ ਜਵਾਬ ਉਨ੍ਹਾਂ ਨੂੰ ਆਉਣ ਵਾਲੇ ਸਮੇਂ ‘ਚ ਦੇ ਦੇਣਗੇ
ਉਨ੍ਹਾਂ ਸਰਵਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਪੰਜ-ਪੰਜ ਲੱਖ ਦੀ ਰਾਸ਼ੀ ਲੈਣ ਲਈ ਆਪਣੇ ਮਤੇ ਪਾਕੇ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਇਹ ਰਾਸ਼ੀ ਬਹੁਤ ਜਲਦ ਇਨ੍ਹਾਂ ਪੰਚਾਇਤਾਂ ਨੂੰ ਜਾਰੀ ਕਰ ਦਿੱਤੀ ਜਾਵੇਗੀ ਇਸ ਸਮੇਂ ਰਾਜਵੰਤ ਸਿੰਘ ਘੁੱਲੀ, ਸੁਰਿੰਦਰਪਾਲ ਜ: ਸ: ਬੁਧੀਜੀਵੀ ਸੈੱਲ ਪੰਜਾਬ, ਸਰਪੰਚ ਭੀਲਾ ਸਿੰਘ ਘਨੌਰ, ਆਪ ਆਗੂ ਜਸਵਿੰਦਰ ਸਿੰਘ ਘਨੌਰ, ਆਪ ਯੂਥ ਆਗੂ ਸੰਦੀਪ ਸਿੰਘ ਘਨੌਰ, ਕਿੰਦਾ ਘਨੌਰ, ਜਗਰਾਜ ਸਿੰਘ ਗੋਰੀ, ਜੱਸਾ ਸਿੰਘ, ਇਕਬਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਨਿਰਮਲ ਸਿੰਘ ਨਿੰਮਾ ਕਲੱਬ ਪ੍ਰਧਾਨ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ