ਟੀ20: ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੌੜਾਂ ਨਾਲ ਹਰਾਇਆ

T20, NewZealand, Beat, Lanka, Runs

ਆਕਲੈਂਡ | ਆਕਲੈਂਡ ‘ਚ ਟੀ20 ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੋੜਾਂ ਨਾਲ ਹਰਾ ਦਿੱਤਾ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਟੀਮ ਨੇ 20 ਓਵਰਾ ‘ਚ 7 ਵਿਕਟਾਂ ‘ਤੇ 179 ਦੌੜਾਂ ਬਣਾਈਆਂ
ਜਵਾਬ ‘ਚ ਖੇਡਦਿਆਂ ਸ੍ਰੀਲੰਕਾ ਦੀ ਪੂਰੀ ਟੀਮ 17ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ 144 ਦੌੜਾਂ ਬਣਾ ਕੇ ਆਊਟ ਹੋ ਗਈ ਨਿਊਜ਼ੀਲੈਂਡ ਦੇ ਡਗ ਬ੍ਰੈਸਵੇਲ ਨੂੰ ਆਲ ਰਾਊਂਡ ਖੇਡ ਲਈ ਮੈਨ ਆਫ ਦ ਮੈਚ ਚੁਣਿਆ ਗਿਆ ਟਾਸ ਜਿੱਤ ਕੇ ਸ੍ਰੀਲੰਕਾ ਨੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਲਿਆ ਜੋ ਸਹੀ ਸਾਬਤ ਹੋਇਆ ਮਾਰਟਿਨ ਗੁਪਟਿਲ ਮਹਿਜ ਇੱਕ ਦੌੜ ਬਣਾ ਕੇ ਆਊਟ ਹੋ ਗਏ ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਇੱਕ ਸਮੇਂ ਨਿਊਜ਼ੀਲੈਂਡ ਦੀ ਅੱਧੀ ਟੀਮ 55 ਦੌੜਾਂ ‘ਤੇ ਪਵੇਲੀਅਤਨ ਪਰਤ ਗਈ ਸੀ ਸਟਾਕ ਕਗਲੇਇਨ ਨੇ ਹੇਠਲੇ ਕ੍ਰਮ ‘ਚ ਬੱਲੇਬਾਜ਼ੀ ਕਰਦਿਆ 4 ਛੱਕੇ ਅਤੇ ਇੱਕ ਚੌਕੇ ਦੀ ਮੱਦਦ ਨਾਲ 15 ਗੇਂਦਾਂ ‘ਤੇ ਨਾਬਾਦ 35 ਦੌੜਾਂ ਬਣਾਉਂਦਿਆਂ ਟੀਮ ਨੂੰ 20 ਓਵਰਾਂ ‘ਚ 7 ਵਿਕਟਾਂ ‘ਤੇ 179 ਦੌੜਾਂ ਦੇ ਸਕੋਰ ‘ਤੇ ਪਹੁੰਚਾਇਆ ਸ੍ਰੀਲੰਕਾ ਲਈ ਕੁਸਲ ਰਜਿਤਾ ਨੇ 3 ਅਤੇ ਲਸਿਤ ਮਲਿੰਗਾ ਨੇ 2 ਵਿਕਟਾਂ ਕੱਢੀਆਂ ਟੀਚੇ ਦਾ ਪਿੱਛਾ ਕਰਦਿਆਂ ਸ੍ਰਲੰਕਾ ਦੀ ਸ਼ੁਰੂਆਤ ਵੀ ਖਰਾਬ ਰਹੀ, ਸਮਰਵਿਕ੍ਰਮਾ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ
ਇਸ ਤੋਂ ਬਾਅਦ ਕੁਸਲ ਪਰੇਰਾ ਵੀ 23 ਦੌੜਾਂ ਬਣਾ ਕੇ ਚੱਲਦੇ ਬਣੇ ਹੌਲੀ-ਹੌਲੀ ੱਿÂਕ ਤੌਂ ਬਾਅਦ ਇੱਕ ਮਹਿਮਾਨ ਖਿਡਾਰੀ ਆਊਟ ਹੁੰਦਾ ਗਿਆ  ਇਸ ਤਰ੍ਹਾਂ 17ਵੇਂ ਓਵਰ ਦੀ ਪੰਜਵੀਂ ਗੇਂਦ ਤੱਕ ਪੂਰੀ ਸ੍ਰੀਲੰਕਾਈ ਟੀਮ 144 ਦੌੜਾਂ ਬਣਾ ਕੇ ਆਊਟ ਹੋ ਗਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ