ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਮ੍ਰਿਤਕ ਦੇਹ ਕੀਤੀ ਮੈਡੀਕਲ ਖੋਜਾਂ ਲਈ ਦਾਨ (Welfare Work)
(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ 162 ਕਾਰਜਾਂ ’ਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਦਿਨ-ਰਾਤ ਜੁਟੇ ਹੋਏ ਹਨ। ਇਨ੍ਹਾਂ ਭਲਾਈ ਕਾਰਜਾਂ ਦੀ ਲੜੀ ਤਹਿਤ ‘ਅਮਰ ਸੇਵਾ’ ਮੁਹਿੰਮ ਤਹਿਤ ਪਿੰਡ ਗੜਦੀਵਾਲ, ਬਲਾਕ ਗੜਦੀਵਾਲ, (ਹੁਸ਼ਿਆਰਪੁਰ) ਦੇ ਡੇਰਾ ਪ੍ਰੇਮੀ ਪਿਆਰਾ ਸਿੰਘ ਇੰਸਾਂ ਪੁੱਤਰ ਸ੍ਰੀ ਇਸ਼ਰ ਦਾਸ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕਰਕੇ ਸੁਨਹਿਰੀ ਅੱਖਰਾਂ ’ਚ ਆਪਣਾ ਨਾਂਅ ਦਰਜ ਕਰਵਾਇਆ ਹੈ। Welfare Work
ਜਾਣਕਾਰੀ ਅਨੁਸਾਰ ਪ੍ਰੇਮੀ ਪਿਆਰਾ ਸਿੰਘ ਇੰਸਾਂ ਅੱਜ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦਿਆਂ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਤਹਿਤ ਦੇਹਾਂਤ ਉਪਰੰਤ ਸਰੀਰਦਾਨ ਦਾ ਪ੍ਰਣ ਕੀਤਾ ਹੋਇਆ ਸੀ ਦੇਹਾਂਤ ਉਪਰੰਤ ਅੱਜ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਆਪਸੀ ਸਹਿਮਤੀ ਨਾਲ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਰੱਖ ਕੇ ਸਰੀਰਦਾਨੀ ਪਿਆਰਾ ਸਿੰਘ ‘ਅਮਰ ਰਹੇ’ ਦੇ ਨਾਅਰਿਆਂ ਦੀ ਗੂੰਜ ’ਚ ਉਨ੍ਹਾਂ ਦੇ ਗ੍ਰਹਿ ਤੋਂ ਵੱਡੀ ਗਿਣਤੀ ਲੋਕਾਂ ਦੀ ਮੌਜ਼ੂਦਗੀ ’ਚ ਅੱਲ ਫਲਾਹ ਸਕੂਲ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਦੂਜ, ਫਰੀਦਾਬਾਦ ਹਰਿਆਣਾ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।
ਇਹ ਵੀ ਪੜ੍ਹੋ: ਡੇਰਾ ਸ਼ਰਧਾਲੂ ਦੇ ਇਸ ਕੰਮ ਦੀ ਹੋ ਰਹੀ ਹੈ ਇਲਾਕੇ ‘ਚ ਸ਼ਲਾਘਾ
ਇਸ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਾਕ-ਸਬੰਧੀ, 85 ਮੈਂਬਰ ਸ਼ਰਨਜੀਤ ਸਿੰਘ ਇੰਸਾਂ, 85 ਮੈਂਬਰ ਹਰੀਸ਼ ਕੁਮਾਰ ਇੰਸਾਂ, 85 ਮੈਂਬਰ ਅਵਤਾਰ ਸਿੰਘ ਇੰਸਾਂ, 85 ਮੈਂਬਰ ਪਰਮਿੰਦਰ ਸਿੰਘ ਇੰਸਾਂ, 85 ਮੈਂਬਰ ਬਲਬੀਰ ਸਿੰਘ ਇੰਸਾਂ, 85 ਮੈਂਬਰ ਸੱਤਪਾਲ ਇੰਸਾਂ, 85 ਮੈਂਬਰ ਇੰਦਰਜੀਤ ਸਿੰਘ ਇੰਸਾਂ, ਵੱਡੀ ਗਿਣਤੀ ਸਾਧ-ਸੰਗਤ ਤੇ ਪਿੰਡ ਵਾਸੀ ਮੌਜ਼ੂਦ ਸਨ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਹਜ਼ਾਰਾਂ ਦੀ ਗਿਣਤੀ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਹਾਂਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਚੁੱਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। Welfare Work