Punjab Holiday : ਵੱਡੀ ਖਬਰ, ਸਕੂਲ-ਕਾਲਜ਼ ਤੇ ਦਫਤਰ ਰਹਿਣਗੇ ਇਸ ਦਿਨ ਬੰਦ, ਜਾਣੋ ਵਜ੍ਹਾ

Punjab Holiday

Punjab Holiday : ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਹੁਣ 8 ਅਪਰੈਲ 2024 ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ’ਚ ਇਸ ਦਿਨ ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆਂ ਤੇ ਹੋਰ ਵਪਾਰਕ ਅਦਾਰਿਆਂ ’ਚ ਛੁੱਟੀ ਰਹੇਗੀ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਪੁਰਬ ਪੰਜਾਬ ਭਰ ’ਚ ਮਨਾਇਆ ਜਾਵੇਗਾ। ਪੰਜਾਬ ਸਰਕਾਰ ਨੇ ਇਸ ਦਿਨ ਨੂੰ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ’ਚ ਸ਼ਾਮਲ ਕਰ ਦਿੱਤਾ ਹੈ। ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਹੁਣ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਰਕਾਰੀ ਸਕੂਲ, ਕਾਲਜ ਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ। (Punjab Holiday)

RR vs RCB : RCB ’ਚ ਖਿਡਾਰੀਆਂ ਦੀ ਭੂਮਿਕਾ ਨੂੰ ਲੈ ਕੇ ਟੀਮ ’ਚ ਦੂਚਿੱਤੀ

ਪੰਜਾਬ ਦੀਆਂ ਹੋਰ ਖਬਰਾਂ | Punjab Holiday

ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ਾਂ ਤਹਿਤ ਗੜ੍ਹੀ ਨੂੰ ਨੋਟਿਸ | Punjab Holiday

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪੰਜਾਬ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਚੋਣ ਜਾਬਤੇ ਦੀ ਕਥਿਤ ਉਲੰਘਣਾ ਕਰਨ ਦੇ ਦੋਸ਼ ਹੇਠ ਨੋਟਿਸ ਭੇਜ ਕੇ 24 ਘੰਟਿਆਂ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਹੈ। ਹੁਸ਼ਿਆਰਪੁਰ ਦੇ ਐਸਡੀਐਮ ਕਮ ਸਹਾਇਕ ਚੋਣ ਅਫਸਰ ਪ੍ਰੀਤ ਇੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਬਿਨਾਂ ਅਗਾਊਂ ਇਜਾਜਤ ਤੋਂ ਬਸਪਾ ਮੁਖੀ ਨੇ ਦੌਲਤ ਗਾਰਡਨ ਪੈਲੇਸ ਵਿਖੇ ਮੀਟਿੰਗ ਕੀਤੀ, ਜਿਸ ’ਚ ਲੋਕ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਕੀਤਾ ਗਿਆ ਤੇ ਲਾਊਡ ਸਪੀਕਰ ਵੀ ਵਰਤਿਆ ਗਿਆ ਸੀ। ਚੋਣ ਜਾਬਤਾ ਲਾਗੂ ਹੋਣ ਦੌਰਾਨ ਸਹਾਇਕ ਚੋਣ ਅਧਿਕਾਰੀ ਦੀ ਇਜਾਜਤ ਤੋਂ ਬਿਨਾਂ ਕੋਈ ਵੀ ਚੋਣ ਮੀਟਿੰਗ, ਲਾਊਡ ਸਪੀਕਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਪੈਲੇਸ ਦੇ ਮਾਲਕ ਨੂੰ ਵੀ ਨੋਟਿਸ ਭੇਜਿਆ ਗਿਆ ਹੈ। (Punjab Holiday)