ਪੰਜਾਬੀਆਂ ‘ਤੇ ਰਾਹੁਲ ਨੂੰ ਨਹੀਂ ਵਿਸ਼ਵਾਸ, ਬਾਹਰੀ ਨਿਗਰਾਨ ਪੰਜਾਬ ‘ਚ ਬੈਠ ਕੇ ਦੇਣਗੇ ਰਿਪੋਰਟ 

Punjabis, Rahul, Observers, Punjab, Report

ਰਾਹੁਲ ਗਾਂਧੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਲਗਾਏ ਗੈਰ-ਪੰਜਾਬੀ ਨਿਗਰਾਨ

ਚੰਡੀਗੜ (ਅਸ਼ਵਨੀ ਚਾਵਲਾ) | ਪੰਜਾਬੀਆਂ ‘ਤੇ ਖ਼ੁਦ ਰਾਹੁਲ ਗਾਂਧੀ ਨੂੰ ਹੀ ਵਿਸ਼ਵਾਸ ਨਹੀਂ ਹੈ, ਜਿਸ ਕਾਰਨ ਉਨਾਂ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਛੱਡ ਕੇ ਬਾਹਰੀ ਲੀਡਰਾਂ ਨੂੰ ਪੰਜਾਬ ਵਿਖੇ ਨਿਗਰਾਨ ਲਗਾ ਕੇ ਭੇਜ ਦਿੱਤਾ ਹੈ। ਇਹ ਨਿਗਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਬੈਠ ਕੇ ਰੋਜ਼ਾਨਾ ਨਾ ਸਿਰਫ਼ ਸੀਟ ‘ਤੇ ਜਿੱਤ-ਹਾਰ ਦੀ ਸਮੀਖਿਆ ਕਰਨਗੇ, ਸਗੋਂ ਰੋਜ਼ਾਨਾ ਇਸ ਦੀ ਰਿਪੋਰਟ ਰਾਹੁਲ ਗਾਂਧੀ ਅਤੇ ਦਿੱਲੀ ਹਾਈ ਕਮਾਨ ਦੇ ਦਫ਼ਤਰ ਨੂੰ ਵੀ ਭੇਜਣਗੇ। ਜਿਸ ਤੋਂ ਬਾਅਦ ਕਮਜ਼ੋਰ ਸੀਟਾਂ ਨੂੰ ਲੈ ਕੇ ਕਾਂਗਰਸ ਆਪਣੀ ਅਗਲੀ ਰਣਨੀਤੀ ਤਿਆਰ ਕਰੇਗੀ। ਹਾਲਾਂਕਿ ਇਹ ਨਿਗਰਾਨ ਪੰਜਾਬ ਵਿੱਚੋਂ ਵੀ ਲਗਾਏ ਜਾ ਸਕਦੇ ਹਨ, ਜਿਨਾਂ ਨੂੰ ਕਿ ਪੰਜਾਬ ਅਤੇ ਖ਼ਾਸ ਕਰਕੇ ਉਸ ਲੋਕ ਸਭਾ ਸੀਟ ਦੀ ਸਮਝ ਵੀ ਹੁੰਦੀ ਹੈ ਪਰ ਪੰਜਾਬ ਦੇ ਕਾਂਗਰਸੀ ਲੀਡਰਾਂ ‘ਤੇ ਵਿਸ਼ਵਾਸ ਨਹੀਂ ਕਰਕੇ ਰਾਹੁਲ ਗਾਂਧੀ ਵਲੋਂ ਪੰਜਾਬ ਤੋਂ ਬਾਹਰ ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਦੇ ਲੀਡਰਾਂ ਨੂੰ ਬਤੌਰ ਨਿਗਰਾਨ ਪੰਜਾਬ ਭੇਜਿਆ ਜਾ ਰਿਹਾ ਹੈ। ਇਨਾਂ ਵਿੱਚ ਜ਼ਿਆਦਾਤਰ ਉਹ ਨਿਗਰਾਨ ਹਨ, ਜਿਹੜੇ ਕਿ ਵਿਧਾਇਕ ਦੀ ਚੋਣ ਵੀ ਹਾਰ ਗਏ ਸਨ ਜਾਂ ਫਿਰ ਇੱਕ ਵਾਰ ਵੀ ਉਹ ਚੋਣ ਮੈਦਾਨ ਵਿੱਚ ਨਹੀਂ ਉੱਤਰੇ ਹਨ। ਦਿੱਲੀ ਦਫ਼ਤਰ ਤੋਂ ਜਰਨਲ ਸਕੱਤਰ ਕੇ. ਸੀ. ਵੇਣੂਗੋਪਾਲ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜਲੰਧਰ ਲੋਕ ਸਭਾ ਸੀਟ ਲਈ ਦਿੱਲੀ ਦੇ ਡਾ. ਨਰੇਸ਼ ਕੁਮਾਰ, ਪਟਿਆਲਾ ਲਈ ਦਿਲੀ ਧੀਰੇਂਦਰ ਤਿਆਗੀ, ਖਡੂਰ ਸਾਹਿਬ ਲਈ ਦਿਲੀ ਦੇ ਨਰੇਸ਼ ਸ਼ਰਮਾ, ਹੁਸ਼ਿਆਰਪੁਰ ਲਈ ਦਿਲੀ ਦੇ ਵਿਕਰਮ ਲੋਹੀਆ, ਬਠਿੰਡਾ ਲਈ ਰਾਜਸਥਾਨ ਦੇ ਸਾਬਕਾ ਵਿਧਾਇਕ ਨਰੇਂਦਰ ਬੁਧਾਨੀਆ, ਫਿਰੋਜ਼ਪੁਰ ਲਈੇ ਰਾਜਸਥਾਨ ਦੇ ਸਾਬਕਾ ਵਿਧਾਇਕ  ਗੰਗਾ ਸਹਾਏ, ਸੰਗਰੂਰ ਲਈ ਰਾਜਸਥਾਨ ਦੇ ਸੀਤੇਂਦਰ ਭਾਰਦਵਾਜ, ਗੁਰਦਾਸਪੁਰ ਲਈ ਵਿਖੇ ਜੰਮੂ ਕਸ਼ਮੀਰ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ, ਅੰਮ੍ਰਿਤਸ਼ਰ ਲਈ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਮਨਜ਼ੀਤ ਸਿੰਘ, ਆਨੰਦਪੁਰ ਸਾਹਿਬ ਲੋਕ ਸਭਾ ਸੀਟ ਵਿਖੇ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਯੋਗੇਸ਼ ਸ਼ਾਹਣੀ, ਫਤਿਹਗੜ ਸਾਹਿਬ ਲੋਕ ਸਭਾ ਸੀਟ ਵਿਖੇ ਉੱਤਰ ਪ੍ਰਦੇਸ਼ ਦੇ ਸਾਬਕਾ ਸੰਸਦ ਮੈਂਬਰ ਕਮਲ ਕਿਸ਼ੋਰ, ਲੁਧਿਆਣਾ ਲਈ ਵਿਖੇ ਉੱਤਰ ਪ੍ਰਦੇਸ਼ ਦੇ ਮੁਨਸ਼ੀ ਗੌਤਮ ਅਤੇ ਫਰੀਦਕੋਟ ਲੋਕ ਸਭਾ ਸੀਟ ਵਿਖੇ ਉੱਤਰ ਪ੍ਰਦੇਸ਼ ਦੇ ਰਾਜੇਂਦਰ ਸੋਲੰਕੀ ਨੂੰ ਲਗਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।