ਪੰਜਾਬੀ ਗਾਇਕ ਸ਼੍ਰੀ ਬਰਾੜ ਹਸਪਤਾਲ ’ਚ ਦਾਖਲ

Shri Brar

ਪੰਜਾਬੀ ਗਾਇਕ ਸ਼੍ਰੀ ਬਰਾੜ ਹਸਪਤਾਲ ’ਚ ਦਾਖਲ (Singer Shri Brar )

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸ਼੍ਰੀ ਬਰਾੜ ਹਸਪਤਾਲ ਵਿੱਚ ਦਾਖਲ ਹਨ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਸਪਤਾਲ ‘ਚ ਦਾਖਲ ਹੋਣ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਜਤਾਈ। (Singer Shri Brar)

ਉਨਾਂ ਆਪਣੇ ਟਵਿਟ ‘ਤੇ ਲਿਖਿਆ ਤਕਰੀਬਨ ਮਹੀਨੇ ਤੋਂ ਬੈਡ ਰੈਸਟ ‘ਤੇ ਚੱਲ ਰਿਹਾ ਹਾ ਹੋਰ ਇੱਕ-ਦੋ ਮਹੀਨਿਆਂ ਵਿਚ ਆਪਾਂ ਘਰ ਆ ਜਾਣਾ, ਕੱਲ੍ਹ ਬੈਠੇ-ਬੈਠੇ ਅਚਾਨਕ ਅੱਖਾਂ ਭਰ ਆਈਆਂ ਤੇ ਦਿਲ ਵਿਚ ਪਿਆਰ ਭਰ ਆਇਆ ਬਾਬਾ ਦੀਪ ਸਿੰਘ ਜੀ ਦੇ ਲਈ ਅਤੇ ਇਹ ਕੁਜ ਸ਼ਬਦ ਲਿਖੇ ਮੈਂ ਭਰੀਆਂ ਅੱਖਾਂ ਨਾਲ ਤੇ ਰਿਕਾਰਡ ਕਿਤੇ ਸ਼ਾਇਦ ਤੁਹਾਨੂੰ ਪਸੰਦ ਆਉਣ, ਬੁਰੇ ਟਾਈਮ ਦੀ ਇੱਕ ਚੰਗੀ ਗੱਲ ਹੈ ਇਹ ਸਾਨੂੰ ਆਪਣੇ ਅਤੇ ਅਪਣਾਇਆ ਅਤੇ ਓਸ ਪਰਮਾਤਮਾ ਦੇ ਨੇੜੇ ਲੈ ਆਉਂਦਾ ਜਿਸ ਦੀ ਕੋਈ ਕੀਮਤ ਨਹਂ ਹੋ ਸਕਦਾ, ਵਹਿਗੁਰੂ ਜੀ ਮਿਹਰ ਕਰਨ ਬਾਕੀ 3-4 ਗੀਤ ਤਿਆਰ ਨੇ ਵੀਡੀਓ ਨਾਲ ਛੇਤੀ ਕਰ ਦੇਣੇ ਆਪਾਂ.. ਜ਼ਿੰਦਗੀ ਜ਼ਿੰਦਾਬਾਦ ਹੱਸਦੇ ਵੱਸਦੇ ਰਹੋ ਸਾਰੇ। ਸ਼੍ਰੀ ਬਰਾੜ

LEAVE A REPLY

Please enter your comment!
Please enter your name here