ਮੁੱਖ ਮੰਤਰੀ ਦੇ ਸ਼ਹਿਰ ‘ਚ ਪੰਜਾਬ ਪੁਲਿਸ ਨੇ ਵਿਖਾਏ ਰੰਗ

Punjab, Police, Displayed, Colors, Chief Minister, City

ਥਾਣੇ ‘ਚ ਵੀ ਥਾਣਾ ਮੁਖੀ ਅੱਗੇ ਪੀੜਤਾਂ ਨਾਲ ਗਾਲੀ-ਗਲੋਚ, ਲੋਕਾਂ ਵੱਲੋਂ ਮੁਅੱਤਲ ਦੀ ਮੰਗ | Chief Minister

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ਦੇ ਪੁਲਿਸ ਮੁਲਾਜ਼ਮ ਬੇਲਗਾਮ ਹੋ ਗਏ ਹਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਉੱਚ ਅਧਿਕਾਰੀਆਂ ਦਾ ਵੀ ਡਰ ਨਹੀਂ ਹੈ। ਦੋ ਪੁਲਿਸ ਮੁਲਾਜ਼ਮਾਂ ਨੇ ਆਪਣੀ ਪੁਲਸੀਆ ਨੌਕਰੀ ਦੇ ਗਰੂਰ ਵਿੱਚ ਇੱਕ ਆਟੋ ਚਾਲਕ ਨੂੰ ਬਜ਼ਾਰ ਵਿੱਚ ਰਸਤਾ ਨਾ ਦੇਣ ਕਾਰਨ ਉਸਦੀ ਭਾਰੀ ਕੁੱਟਮਾਰ ਕੀਤੀ, ਜਦੋਂ ਕਿ ਇੱਕ ਰਾਹਗੀਰ ਇਨਸਾਨੀਅਤ ਤੌਰ ‘ਤੇ ਛੁਡਾਉਣ ਲਈ ਅੱਗੇ ਆਇਆ ਤਾਂ ਉਸ ਦੀ ਵੀ ਡੰਡਿਆਂ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਲਾਹ ਦਿੱਤੀ। ਇਨ੍ਹਾਂ ਮੁਲਾਜ਼ਮਾਂ ਦੀ ਦਾਦਾਗਿਰੀ ਇੱਥੋਂ ਤੱਕ ਰਹੀ ਕਿ ਥਾਣੇ ਅੰਦਰ ਵੀ ਆਪਣੇ ਉੱਚ ਅਧਿਕਾਰੀਆਂ ਸਾਹਮਣੇ ਪੀੜਤ ਵਿਅਕਤੀਆਂ ਨਾਲ ਇਕੱਠੇ ਹੋਕੇ ਆਏ ਲੋਕਾਂ ਅੱਗੇ ਕੁੱਟਮਾਰ ਕੀਤੀ ਅਤੇ ਗਾਲਾਂ ਵੀ ਕੱਢੀਆਂ। (Chief Minister)

ਅਮਰਜੀਤ ਸਿੰਘ ਉਰਫ ਪ੍ਰਿੰਸ ਨੇ ਦੱਸਿਆ ਕਿ ਉਹ ਦੁਪਹਿਰ 2 ਵਜੇ ਦੇ ਕਰੀਬ ਆਪਣੇ ਆਟੋ ਰਾਹੀਂ ਬੱਚਿਆਂ ਨੂੰ ਛੱਡਣ ਲਈ ਘੜਾਹ ਵਾਲਾ ਚੌਂਕ ਵਿਖੇ ਇੱਕ ਗਲੀ ਵਿੱਚ ਬੱਚਿਆਂ ਨੂੰ ਲਾਹ ਰਿਹਾ ਸੀ ਤਾਂ ਅੱਗੋਂ ਸਵਿਫਟ ਕਾਰ ਆ ਰਹੀ ਸੀ। ਉਨ੍ਹਾਂ ਨੇ ਰੋਹਬ ਜਮਾਉਂਦਿਆਂ ਕਿਹਾ ਕਿ ਉਹ ਰਸਤੇ ਵਿੱਚ ਕਿਉਂ ਖੜ੍ਹਾ ਹੈ ਅਤੇ ਆਪਣੇ ਆਟੋ ਨੂੰ ਪਿੱਛੇ ਕਰੇ ਜਦ ਉਸ ਨੇ ਕਿਹਾ ਕਿ ਉਹ ਬੱਚਿਆਂ ਨੂੰ ਲਾਹ ਰਿਹਾ ਹੈ ਤਾਂ ਉਨ੍ਹਾਂ ਨੇ ਉਸ ਨਾਲ ਗਾਲੀ-ਗਲੋਚ ਕੀਤੀ। ਉਸ ਨੇ ਦੱਸਿਆ ਕਿ ਉਨ੍ਹਾਂ ਨਾਲ ਉਲਝਣ ਦੀ ਬਜਾਏ ਫਿਰ ਉਹ ਆਪਣੇ ਘਰ ਚਲਾ ਗਿਆ ਅਤੇ ਘਰੋਂ ਵਾਪਸ ਆ ਕੇ ਜਦੋਂ ਬੁੱਢਾ ਦਲ ਸਕੂਲ ਕੋਲ ਸਵਾਰੀਆਂ ਚੁੱਕ ਰਿਹਾ ਸੀ ਤਾਂ ਇਹ ਗੱਡੀ ਵਿੱਚ ਫਿਰ ਆ ਗਏ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਲਾਹ ਦਿੱਤੀ ਅਤੇ ਦਾੜੀ ਪੁੱਟ ਦਿੱਤੀ।

ਇਹ ਵੀ ਪੜ੍ਹੋ : ਬਲਜੀਤ ਕੌਰ ਇੰਸਾਂ ਬਲਾਕ ਮਹਿਮਾ ਗੋਨਿਆਣਾ ਦੇ 37ਵੇਂ ਤੇ ਗੋਨਿਆਣਾ ਮੰਡੀ ਦੇ ਬਣੇ 11ਵੇਂ ਸਰੀਰਦਾਨੀ

ਇਸ ਤੋਂ ਬਾਅਦ ਜਦੋਂ ਉੱਥੋਂ ਦੀ ਲੰਘ ਰਹੇ ਰਾਹਗੀਰ ਤੇਜਿੰਦਰ ਸਿੰਘ ਵਾਸੀ ਭੁਨਰਹੇੜੀ ਨੇ ਇਨਸਾਨੀਅਤ ਦੇ ਤੌਰ ‘ਤੇ ਛੁਡਾਉਣ ਦੀ ਕੋਸਿਸ਼ ਕੀਤੀ ਤਾਂ ਆਪਣੇ ਆਪ ਨੂੰ ਪੁਲਿਸ ਵਾਲੇ ਕਹਿਣ ਵਾਲਿਆਂ ਨੇ ਗੱਡੀ ਵਿੱਚੋਂ ਡੰਡਾ ਚੁੱਕ ਲਿਆਂਦਾ ਅਤੇ ਉਸ ਦੀ ਵੀ ਕੁੱਟਮਾਰ ਕੀਤੀ ਅਤੇ ਪੱਗ ਲਾਹ ਦਿੱਤੀ। ਉੁਨ੍ਹਾਂ ਦੱਸਿਆ ਕਿ ਉਕਤ ਮੁਲਾਜ਼ਮ ਨਸ਼ੇ ਵਿੱਚ ਸਨ ਅਤੇ ਸਿਵਲ ਵਰਦੀ ‘ਚ ਸਨ। ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਡਵੀਜਨ ਨੰਬਰ 2 ਥਾਣੇ ਵਿੱਚ ਲੈ ਆਏ। ਇੱਥੇ ਵੀ ਥਾਣੇ ਦੇ ਇੰਚਾਰਜ਼ ਐਸਆਈ ਹਰਵਿੰਦਰ ਭੱਲਾ ਦੇ ਸਾਹਮਣੇ ਇਕੱਠੇ ਹੋ ਕੇ ਆਏ ਲੋਕਾਂ ਨੂੰ ਗਾਲਾਂ ਕੱਢੀਆਂ ਅਤੇ ਜਾਤੀ ਤੌਰ ‘ਤੇ ਸ਼ਬਦ ਕਹੇ। ਉਕਤ ਮੁਲਾਜ਼ਮ ਥਾਣਾ ਇੰਚਾਰਜ਼ ਤੋਂ ਵੀ ਨਾ ਡਰੇ। ਪ੍ਰਿੰਸ ਨੇ ਦੱਸਿਆ ਕਿ ਇੱਕ ਮੁਲਾਜ਼ਮ ਦਾ ਨਾਂਅ ਸੈਂਡੀ ਅਤੇ ਦੂਜਾ ਹਰਵਿੰਦਰ ਹੈ।