ਅੰਮ੍ਰਿਤਸ਼ਰ ‘ਤੇ ਫਿਰ ਭਾਰੀ ਪਿਆ ਕੋਰੋਨਾ, ਆਏ 26 ਮਾਮਲੇ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਇਸ ਕਦਰ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ ਕਿ ਰੋਜ਼ਾਨਾ ਹੀ ਪਿਛਲੇ ਦਿਨਾਂ ਤੋਂ ਕਾਫ਼ੀ ਜਿਆਦਾ ਮਾਮਲੇ ਆ ਰਹੇ ਹਨ। ਲਾਕ ਡਾਊਨ ‘ਚ ਰਾਹਤ ਦੇਣ ਤੋਂ ਬਾਅਦ ਹੁਣ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ। ਸ਼ਨਿੱਚਰਵਾਰ ਨੂੰ ਇੱਕ ਵਾਰ ਫਿਰ ਤੋਂ 54 ਮਾਮਲੇ ਆਉਣ ਦੇ ਨਾਲ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਤੋਂ ਪੀੜਤਾਂ ਦੀ ਗਿਣਤੀ 2500 ਨੂੰ ਪਾਰ ਕਰਦੇ ਹੋਏ 2515 ਤੱਕ ਪੁੱਜ ਗਈ ਹੈ। ਇਸ ਨਾਲ ਹੀ ਹੁਣ ਰੋਜ਼ਾਨਾ ਹੀ ਮੌਤ ਵਰਗੀਆਂ ਮਾੜੀ ਖ਼ਬਰਾ ਵੀ ਮਿਲ ਰਹੀਆ ਹਨ। ਸ਼ਨਿੱਚਰਵਾਰ ਨੂੰ ਫਿਰ ਤੋਂ 2 ਮੌਤ ਹੋਣ ਦੀ ਜਾਣਕਾਰੀ ਮਿਲ ਰਹੀਂ ਹੈ।
ਜਦੋਂ ਕਿ ਇਸ ਸਮੇਂ 3 ਕੋਰੋਨਾ ਦੇ ਮਰੀਜ਼ਾਂ ਦੀ ਹਾਲਤ ਖ਼ਰਾਬ ਹੋਣ ਦੇ ਕਾਰਨ ਉਨਾਂ ਨੂੰ ਬਚਾਉਣ ਲਈ ਵੈਟੀਲੇਟਰ ਦਾ ਸਹਾਰਾ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਅਨੁਸਾਰ ਨਵੇਂ 54 ਮਾਮਲਿਆਂ ਵਿੱਚ ਅੰਮ੍ਰਿਤਸਰ ਤੋਂ 26, ਲੁਧਿਆਣਾ ਤੋਂ 10, ਪਠਾਨਕੋਟ ਤੋਂ 5, ਫਤਿਹਗੜ ਸਾਹਿਬ ਤੋਂ 4, ਫਰੀਦਕੋਟ ਅਤੇ ਮਾਨਸਾ ਤੋਂ 2-2, ਫਾਜਿਲਕਾ, ਬਰਨਾਲਾ, ਮੁਹਾਲੀ, ਮੋਗਾ ਅਤੇ ਬਠਿੰਡਾ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।
ਇਸ ਨਾਲ ਹੀ ਪੰਜਾਬ ਵਿੱਚ 23 ਕੋਰੋਨਾ ਦੇ ਮਰੀਜ਼ ਠੀਕ ਹੋ ਕੇ ਆਪਣੇ ਘਰ ਵੀ ਵਾਪਸ ਪਰਤੇ ਹਨ। ਜਿਨਾਂ ਵਿੱਚ ਅੰਮ੍ਰਿਤਸ਼ਰ ਤੋਂ 17, ਸੰਗਰੂਰ ਤੋਂ ਅਤੇ ਗੁਰਦਾਸਪੁਰ ਤੇ ਮੁਹਾਲੀ ਤੋਂ 1-1 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 2515 ਹੋ ਗਈ ਹੈ, ਜਿਸ ਵਿੱਚੋਂ 2092 ਠੀਕ ਹੋ ਗਏ ਹਨ ਅਤੇ 50 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 373 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ
- ਜਿਲਾ ਕੋਰੋਨਾ ਪੀੜਤ
- ਅੰਮ੍ਰਿਤਸਰ 434
- ਜਲੰਧਰ 270
- ਲੁਧਿਆਣਾ 232
- ਤਰਨਤਾਰਨ 159
- ਗੁਰਦਾਸਪੁਰ 148
- ਹੁਸ਼ਿਆਰਪੁਰ 134
- ਪਟਿਆਲਾ 126
- ਮੁਹਾਲੀ 124
- ਐਸ.ਬੀ.ਐਸ. ਨਗਰ 106
- ਸੰਗਰੂਰ 104
- ਪਠਾਨਕੋਟ 86
- ਰੋਪੜ 71
- ਮੁਕਤਸਰ 70
- ਫਰੀਦਕੋਟ 69
- ਫਤਿਹਗੜ ਸਾਹਿਬ 69
- ਮੋਗਾ 66
- ਬਠਿੰਡਾ 55
- ਫਿਰੋਜ਼ਪੁਰ 46
- ਫਾਜ਼ਿਲਕਾ 46
- ਕਪੂਰਥਲਾ 40
- ਮਾਨਸਾ 34
- ਬਰਨਾਲਾ 25
- ਕੁਲ 2515
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।