ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਪੀਟੀਐੱਮ ਸਬੰਧੀ ਹੋ ਰਹੀ ਹੈ ਸਿਆਸਤ

PTM , Politics, Government,  Schools ,Delhi

ਪੀਟੀਐੱਮ ਸਮੇਂ ‘ਤੇ ਹੋਵੇਗੀ : ਮੁੱਖ ਮੰਤਰੀ ਕੇਜਰੀਵਾਲ

ਏਜੰਸੀ/ਨਵੀਂ ਦਿੱਲੀ। ਦਿੱਲੀ(Delhi) ਦੇ ਸਰਕਾਰੀ ਸਕੂਲਾਂ ‘ਚ ਮਾਪੇ-ਅਧਿਆਪਕ ਮੀਟਿੰਗ (ਪੀਟੀਐਮ) ‘ਤੇ ਸਿਆਸਤ ਤੇਜ਼ ਹੋ ਗਈ ਹੈ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਹਰਸ਼ ਵਰਧਨ ਦੀ ਮੀਟਿੰਗ ਨੂੰ ਰੱਦ ਕਰਨ ਲਈ ਉਪ ਰਾਜਪਾਲ ਅਨਿਲ ਬੈਜਲ ਨੂੰ ਚਿੱਠੀ ਲਿਖਣ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੀਟੀਐਮ ਸਮੇਂ ‘ਤੇ ਹੋਵੇਗੀ ਤੇ ਮਾਪਿਆਂ ਤੋਂ ਫੀਡਬੈਕ ਲੈਣ ਤੇ ਖੁਦ ਕੱਲ੍ਹ ਕਿਸੇ ਇੱਕ ਸਕੂਲ ‘ਚ ਜਾਣਗੇ।

ਡਾ. ਹਰਸ਼ਵਰਧਨ ਨੇ ਬੁੱਧਵਾਰ ਨੂੰ ਉਪਰਾਜਪਾਲ ਨੂੰ ਚਿੱਠੀ ਲਿਖੀ ਸੀ ਜਿਸ ‘ਚ ਕਿਹਾ ਗਿਆ ਹੈ ਕਿ ਕੜਾਕੇ ਦੀ ਠੰਢ ਦੀ ਵਜ੍ਹਾ ਨਾਲ ਇੰਨੇ ਸਰਦ ਮੌਸਮ ‘ਚ ਪੀਟੀਐਮ ਤੋਂ ਬੱਚਿਆਂ ਦੀ ਸਿਹਤ ‘ਤੇ ਅਸਰ ਪੈ ਸਕਦਾ ਹੈ ਉਨ੍ਹਾਂ ਮੌਸਮ ਨੂੰ ਦੇਖਦਿਆਂ ਚਿੱਠੀ ‘ਚ ਪੀਟੀਐਮ ਨੂੰ ਲੈ ਕੇ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ।

ਕੇਜਰੀਵਾਲ ਨੇ ਡਾ. ਹਰਸ਼ਵਰਧਨ ਦੇ ਪੀਟੀਐਮ ਰੱਦ ਕੀਤੇ ਜਾਣ ਲਈ ਉਪਰਾਜ ਨੂੰ ਲਿਖੀ ਚਿੱਠੀ ਦੇ ਜਵਾਬ ‘ਚ ਅੱਜ ਟਵੀਟ ਕੀਤਾ, ‘ਇਹ ਲੋਕ ਪੀਟੀਅੇਮ ਕਿਉਂ ਕੈਂਸਲ ਕਰਵਾਉਣਾ ਚਾਹੁੰਦੇ ਹਨ? ਪੀਟੀਐਮ ‘ਚ ਮਾਂ-ਬਾਪ ਨੂੰ ਆਪਣੇ ਬੱਚਿਆਂ ‘ਚ ਪ੍ਰਗਤੀ ਟੀਚਰ ਨਾਲ ਚਰਚਾ ਕਰਨ ਦਾ ਮੌਕਾ ਮਿਲਦਾ ਹੈ ਕਈ ਮਾਪੇ ਪੀਟੀਐਮ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਪੀਟੀਐਮ ਸਮੇਂ ‘ਤੇ ਹੋਵੇਗੀ ਮੈਂ ਵੀ ਮਾਪਿਆਂ ਦਾ ਫੀਡਬੈਕ ਲੈਣ ਕੱਲ੍ਹ ਕਿਸੇ ਇੱਕ ਸਕੂਲ ‘ਚ ਜਾਵਾਂਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।