ਨਵੇਂ ਸਾਲ ‘ਤੇ ਭਾਰਤ ‘ਚ ਪੈਦਾ ਹੋਏ ਸਭ ਤੋਂ ਵੱਧ ਬੱਚੇ

New Year |

ਅਮਰੀਕਾ ਇਸ ਮਾਮਲੇ ‘ਚ ਛੇਵੇਂ ਸਥਾਨ ‘ਤੇ ਰਿਹਾ

ਰਿਪੋਰਟ : ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਅਨੁਸਾਰ

ਏਜੰਸੀ/ਨਵੀਂ ਦਿੱਲੀ। ਨਵੇਂ ਸਾਲ ਦੇ ਦਿਨ ਭਾਵ ਇੱਕ ਜਨਵਰੀ ਨੂੰ ਦੁਨੀਆ ਭਰ ‘ਚ 392,078 ਬੱਚੇ ਪੈਦਾ ਹੋਏ ਸਨ, ਇਨ੍ਹਾਂ ‘ਚੋਂ 67,385 ਬੱਚਿਆਂ ਨੇ ਭਾਰਤ ‘ਚ ਜਨਮ ਲਿਆ ਸੀ ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਨਵੇਂ ਸਾਲ ਮੌਕੇ ਦੁਨੀਆ ਭਰ ‘ਚ ਸਭ ਤੋਂ ਵੱਧ ਬੱਚੇ ਭਾਰਤ ‘ਚ ਪੈਦਾ ਹੋਏ ਸਨ ਭਾਰਤ ‘ਚ ਘੱਟ ਤੋਂ ਘੱਟ 67,385 ਬੱਚਿਆਂ ਨੇ ਜਨਮ ਲਿਆ ਸੀ, ਜਦੋਂਕਿ ਚੀਨ ‘ਚ 46,299 ਬੱਚਿਆਂ ਨੇ ਜਨਮ ਲਿਆ ਤੇ ਪਾਕਿਸਤਾਨ ‘ਚ 16,787 ਬੱਚਿਆਂ ਨੇ ਜਨਮ ਲਿਆ ਸੀ।

ਨਵੇਂ ਸਾਲ ਦੇ ਦਿਨ ਪੈਦਾ ਹੋਣ ਵਾਲਿਆਂ ਬੱਚਿਆਂ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ ਭਾਰਤ (67,385 ਬੱਚੇ), ਦੂਜੇ ਸਥਾਨ ‘ਤੇ ਚੀਨ (46,299 ਬੱਚੇ), ਤੀਜੇ ਸਥਾਨ ‘ਤੇ ਨਾਈਜੀਰੀਆ (26,039 ਬੱਚੇ), ਚੌਥੇ ਸਥਾਨ ‘ਤੇ ਪਾਕਿਸਤਾਨ (16,787 ਬੱਚੇ) ਤੇ ਪੰਜਵੇਂ ਸਥਾਨ ‘ਤੇ ਇੰਡੋਨੇਸ਼ੀਆ (13,020 ਬੱਚੇ) ਹਨ ਅਮਰੀਕਾ ਇਸ ਮਾਮਲੇ ‘ਚ ਛੇਵੇਂ ਸਥਾਨ ‘ਤੇ ਹੈ ਅਮਰੀਕਾ ‘ਚ ਇਸ ਦਿਨ 10,452 ਬੱਚੇ ਪੈਦਾ ਹੋਏ ਸਨ ਯੂਨੀਸੇਫ ਦੀ ਕਾਰਜਕਾਰੀ ਡਾਇਰੈਕਟਰ ਹੇਨਰਿਟਾ ਫੋਰ ਨੇ ਕਿਹਾ, ਨਵੇਂ ਸਾਲ ਤੇ ਨਵੇਂ ਦਹਾਕੇ ਦੀ ਸ਼ੁਰੂਆਤ ਨਾ ਸਿਰਫ਼ ਭਵਿੱਖ ਦੀਆਂ ਸਾਡੀਆਂ ਆਸ਼ਾਵਾਂ ਤੇ ਉਮੀਦਾਂ ਨੂੰ ਪ੍ਰਤੀਬਿੰਬਤ ਕਰਨ ਦਾ ਇੱਕ ਮੌਕਾ ਹੈ ਸਗੋਂ ਸਾਡੇ ਬਾਅਦ ਇਸ ਦੁਨੀਆ ‘ਚ ਆਉਣ ਵਾਲਿਆਂ ਦਾ ਵੀ ਭਵਿੱਖ ਹੈ ਹਰ ਇੱਕ ਜਨਵਰੀ ਸਾਨੂੰ ਉਨ੍ਹਾਂ ਸੰਭਾਵਨਾਵਾਂ ਦੀ ਯਾਦ ਦਿਵਾਉਂਦੀ ਹੈ, ਜੋ ਬੱਚੇ ਆਪਣੇ ਜਨਮ ਸਮੇਂ ਲੈ ਕੇ ਆਉਂਦੇ ਹਨ।

ਹਰ ਸਾਲ 20.50 ਲੱਖ ਤੋਂ ਵੱਧ ਬੱਚਿਆਂ ਦੀ ਮੌਤ

ਯੂਨੀਸੇਫ ਨੇ ਦੱਸਿਆ ਕਿ ਸਾਲ 25 ਲੱਖ ਨਵਜੰਮੇ ਬੱਚੇ ਆਪਣੇ ਜਨਮ ਦੇ ਪਹਿਲੇ ਮਹੀਨੇ ਹੀ ਮੌਤ ਦੇ ਮੂੰਹ ‘ਚ ਚਲੇ ਗਏ, ਜਿਨ੍ਹਾਂ ‘ਚੋਂ ਲਗਭਗ ਇੱਕ ਤਿਹਾਈ ਨਵਜੰਮੇ ਬੱਚਿਆਂ ਦੀ ਸਿਰਫ਼ ਤਿੰਨ ਦਿਨਾਂ ‘ਚ ਮੌਤ ਹੋ ਗਈ ਸੀ ਯੂਨੀਸੇਫ ਅਨੁਸਾਰ ਹਰ ਸਾਲ 20.50 ਲੱਖ ਤੋਂ ਵੱਧ ਬੱਚਿਆਂ ਦੀ ਜਨਮ ਸਮੇਂ ਹੀ ਮੌਤ ਹੋ ਜਾਂਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।