ਪ੍ਰਿਥਵੀ ਦੀ ਉਮਰ ‘ਚ ਅਸੀਂ 10 ਫ਼ੀਸਦੀ ਵੀ ਨਹੀਂ ਸੀ: ਵਿਰਾਟ

ਨਵੰਬਰ ‘ਚ ਆਸਟਰੇਲੀਆ ਦੌਰੇ ਲਈ ਜਾਣ ਵਾਲੀ ਭਾਰਤੀ ਟੀਮ ਦੀ ਚੋਣ ਦਾ ਅਜੇ ਪਤਾ ਨਹੀਂ ਪਰ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦੇ ਦਿੱਤੇ ਹਨ ਕਿ ਉਹ ਆਸਟਰੇਲੀਆ ‘ਚ ਪ੍ਰਿਥਵੀ ਸ਼ਾੱ ਤੋਂ ਹੀ ਓਪਨਿੰਗ ਕਰਾਉਣਗੇ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਿਥਵੀ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ 
ਹੈਦਰਾਬਾਦ, 15 ਅਕਤੂਬਰ

ਵੈਸਟਇੰਡੀਜ਼ ਵਿਰੁੱਧ ਟੈਸਟ ਲੜੀ ‘ਚ ਭਾਰਤੀ ਟੀਮ ‘ਚ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਆਗਾਜ਼ ਕਰਨ ਵਾਲੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਦੀ ਤਾਰੀਫ਼ ਕਰਦਿਆਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਪ੍ਰਿਥਵੀ ਦੀ ਉਮਰ ‘ਚ ਮੈਂ ਜਾਂ ਕੋਈ ਖਿਡਾਰੀ ਉਸਦੇ ਜਿਹਾ 10 ਫ਼ੀਸਦੀ ਖੇਡ ਵੀ ਨਹੀਂ ਖੇਡਦਾ ਸੀ ਵਿਰਾਟ ਨੇ ਕਿਹਾ ਕਿ 18-19 ਸਾਲ ਦੀ ਉਮਰ ‘ਚ ਪ੍ਰਿਥਵੀ ਜੋ ਹੈ, ਮੈਨੂੰ ਨਹੀਂ ਲੱਗਦਾ ਕਿ ਸਾਡੇ ਵਿੱਚੋਂ ਕੋਈ ਉਸਦਾ 10 ਫ਼ੀਸਦੀ ਵੀ ਰਿਹਾ ਹੋਵੇਗਾ ਕੋਹਲੀ ਨੇ ਕਿਹਾ ਕਿ ਐਨੇ ਦਲੇਰ ਖਿਡਾਰੀ ਦਾ ਟੀਮ ‘ਚ ਹੋਣਾ ਕਾਫੀ ਚੰਗੀ ਗੱਲ ਹੈ
ਵਿਰਾਟ ਨੇ ਕਿਹਾ ਕਿ ਇਸ ਖਿਡਾਰੀ ਨੇ ਟੀਮ ‘ਚ ਮਿਲੇ ਮੌਕਿਆਂ ਦਾ ਫ਼ਾਇਦਾ ਉਠਾਇਆ ਹੈ ਉਹ ਇਸ ਲੜੀ ‘ਚ ਅਜਿਹੇ ਹੀ ਰਹੇ ਜਿਵੇਂ ਤੁਹਾਡੀ ਟੀਮ ਨੂੰ ਚੰਗੀ ਸ਼ੁਰੂਆਤ ਲਈ ਜਰੂਰਤ ਹੁੰਦੀ ਹੈ ਜਦੋਂ ਤੁਸੀਂ ਆਪਣੀ ਪਹਿਲੀ ਹੀ ਲੜੀ ‘ਚ ਅਜਿਹਾ ਉਮਦਾ ਪ੍ਰਦਰਸ਼ਨ ਕਰਦੇ ਹੋ ਤਾਂ ਇਸ ਦਾ ਮਾਅਨਾ ਹੋਰ ਵੀ ਵਧ ਜਾਂਦਾ ਹੈ ਇਸ ਲਈ ਉਹ ਬਹੁਤ ਖ਼ਾਸ ਹੋ ਜਾਂਦਾ ਹੈ, ਜਦੋਂ ਤੁਹਾਡੀ ਟੀਮ ‘ਚ ਕੋਈ ਅਜਿਹਾ ਨਿਡਰ ਖਿਡਾਰੀ ਹੋਵੇ

 

ਪ੍ਰਿਥਵੀ ਦਲੇਰ ਹੈ ਪਰ ਲਾਪਰਵਾਹ ਨਹੀਂ

ਵਿਰਾਟ ਨੇ ਕਿਹਾ ਕਿ ਪ੍ਰਿਥਵੀ ਦਲੇਰ ਖਿਡਾਰੀ ਹੈ ਪਰ ਉਹ ਲਾਪਰਵਾਹ ਨਹੀਂ ਹੈ ਉਸਨੂੰ ਆਪਣੀ ਖੇਡ ‘ਤੇ ਵਿਸ਼ਵਾਸ ਹੈ ਇੰਝ ਲੱਗਦਾ ਹੈ ਕਿ ਉਹ ਛੇਤੀ ਹੀ ਕਿਨਾਰਾ ਦੇ ਕੇ ਆਊਟ ਹੋ ਜਾਵੇਗਾ ਪਰ ਉਹ ਸ਼ਾਇਦ ਹੀ ਗੇਂਦ ‘ਤੇ ਬੈਟ ਦਾ ਕਿਨਾਰਾ ਲਾਉਂਦਾ ਹੋਵੇ ਅਸੀਂ ਉਸਨੂੰ ਇੰਗਲੈਂਡ ‘ਚ ਵੀ ਨੈੱਟ ਪ੍ਰੈਕਟਿਸ ‘ਚ ਬੱਲੇਬਾਜ਼ੀ ਕਰਦੇ ਦੇਖਿਆ ਸੀ, ਉਹ ਹਮਲਾਵਰ ਖਿਡਾਰੀ ਹੈ ਪਰ ਆਪਣੀ ਖੇਡ ਨੂੰ ਕਾਬੂ ‘ਚ ਰੱਖਦਾ ਹੈ ਅਤੇ ਗਲਤੀਆਂ ਕਰਨਾ ਪਸੰਦ ਨਹੀਂ ਕਰਦਾ ਉਸਦੀ ਇਹ ਖ਼ਾਸੀਅਤ ਉਸਨੂੰ ਦੁਨੀਆਂ ਦੇ ਚੁਣਵੇਂ ਖਿਡਾਰੀਆਂ ‘ਚ ਸ਼ੁਮਾਰ ਕਰਦੀ ਹੈ, ਜੋ ਨਵੀਂ ਗੇਂਦ ਵਿਰੁੱਧ ਬਿਹਤਰ ਖੇਡ ਦਿਖਾਉਂਦੇ ਹਨ ਨਵੀਂ ਗੇਂਦ ਨਾਲ ਕਈ ਤਰ੍ਹਾਂ ਦੇ ਸ਼ਾਟ ਪੂਰੇ ਕੰਟਰੋਲ’ਚ ਰਹਿੰਦੇ ਹੋਏ ਖੇਡਣਾ ਉਹਨਾਂ ਦੀ ਕਾਬਲੀਅਤ ਨੂੰ ਸਾਬਤ ਕਰਦਾ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।