ਪ੍ਰੈਸ ਕਲੱਬ ਨੇ ‘ਪੱਤਰਕਾਰੀ ਖੇਤਰ ਵਿੱਚ ਲੜਕੀਆਂ ਨੂੰ ਚੁਣੌਤੀਆਂ’ ਵਿਸ਼ੇ ‘ਤੇ ਕਰਵਾਇਆ ਸੈਮੀਨਾਰ

Press Club conducts seminar on 'Challenges for girls in journalism'

ਪੱਤਰਕਾਰੀ ਲਈ ਨਿਡਰ ਹੋਣਾ ਬਹੁਤ ਜ਼ਰੂਰੀ : ਦਿਵਿਆ ਗੋਇਲ

ਸੰਗਰੂਰ, (ਨਰੇਸ਼ ਕੁਮਾਰ) ਪ੍ਰੈਸ ਕਲੱਬ ਸੰਗਰੂਰ ਵੱਲੋਂ ‘ਪੱਤਰਕਾਰਤਾ ਖੇਤਰ ਵਿੱਚ ਲੜਕੀਆਂ ਨੂੰ ਚੁਣੌਤੀਆਂ’ ਵਿਸ਼ੇ ‘ਤੇ ਅਕਾਲ ਡਿਗਰੀ ਕਾਲਜ ਫਾਰ ਵੂਮੈਨ ਸੰਗਰੂਰ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸੀਨੀਅਰ ਪੱਤਰਕਾਰ ਦਿਵਿਆ ਗੋਇਲ (ਸੀ. ਕਾਰਸਪੋਡੈਂਟ ਇੰਡੀਅਨ ਐਕਸਪ੍ਰੈਸ) ਵਿਸ਼ੇਸ਼ ਤੌਰ ‘ਤੇ ਪੁੱਜੇ ਇਸ ਦੌਰਾਨ ਉਨ੍ਹਾਂ ਕਾਲਜ ਵਿੱਚ ਪੱਤਰਕਾਰਤਾ ਦੀ ਪੜ੍ਹਾਈ ਕਰਨ ਵਾਲੀਆਂ ਲੜਕੀਆਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਉਨ੍ਹਾਂ ਕਿਹਾ ਕਿ ਜੇਕਰ ਤੁਹਾਨੇ ਮਨ ਵਿੱਚ ਹੈ ਤਾਂ ਤੁਸੀਂ ਪੱਤਰਕਾਰਤਾ ਦੇ ਖੇਤਰ ਵਿੱਚ ਬਹੁਤ ਹੀ ਵਧੀਆ ਭੂਮਿਕਾ ਅਦਾ ਕਰ ਸਕਦੇ ਹੋ ਪੱਤਰਕਾਰੀ ਕਰਨ ਲਈ ਨਿਡਰ ਹੋਣਾ ਬਹੁਤ ਜ਼ਰੂਰੀ ਹੈ

ਉਨ੍ਹਾਂ ਕਿਹਾ ਕਿ  ਅੱਜ ਕੱਲ ਸਿਰਫ਼ ਨਕਾਰਾਤਮਕ ਖ਼ਬਰਾਂ ਲਿਖਣਾਂ ਹੀ ਪੱਤਰਕਾਰੀਪ ਨਹੀਂ ਬਲਕਿ ਨਵੀਂ ਪੱਤਰਕਾਰੀ ਵਿੱਚ ‘ਵਿਕਾਸ ਪੱਤਰਕਾਰਤਾ’ ਵੀ ਆ ਰਹੀ ਹੈ ਜੋ ਕਿ ਚੰਗੇ ਕੰਮਾਂ ਲਈ ਹੈ, ਜੇਕਰ ਕਿਸੇ ਪਾਸੇ ਕੋਈ ਚੰਗਾ ਕੰਮ ਹੋ ਰਿਹਾ ਹੈ ਤਾਂ ਉਸਦੀ ਸ਼ਲਾਘਾ ਕਰਨਾ ਜਿਸ ਨਾਲ ਕਾਫ਼ੀ ਲੋਕਾਂ ਨੂੰ ਫਾਇਦਾ ਹੁੰਦਾ ਹੈ ਉਨ੍ਹਾਂ ਦੱਸਿਆ ਕਿ ਅਸੀਂ ਛੋਟੇ ਛੋਟੇ ਸਟੇਸ਼ਨਾਂ ਤੇ ਬੈਠ ਕੇ ਵੀ ਵੱਡੀਆਂ ਵੱਡੀਆਂ ਸਟੋਰੀਆਂ ਕਰ ਸਕਦੇ ਹਾਂ ਉਨ੍ਹਾਂ ਕਿਹਾ ਕਿ ਕੋਈ ਵੀ ਪੱਤਰਕਾਰਤਾ ਖੋਜ ਤੋਂ ਬਿਨ੍ਹਾਂ ਅਧੂਰੀ ਹੈ, ਤੁਹਾਡੇ ਅੰਕੜੇ ਤੁਹਾਡੇ ਤੱਥ ਸੱਚ ਹੋਣੇ ਚਾਹੀਦੀ ਹੈ, ਲੇਖਣੀ ਵਿੱਚ ਸ਼ਬਦਾਵਲੀ ਵੀ ਆਸਾਨ ਹੋਣੀ ਚਾਹੀਦੀ ਤਾਂ ਜੋ ਪਾਠਕ ਆਸਾਨੀ ਨਾਲ ਪੜ੍ਹ ਤੇ ਸਮਝ ਸਕਣ

ਇਸ ਮੌਕੇ ਉਨ੍ਹਾਂ ਪੱਤਰਕਾਰਤਾ ਦੀ ਪੜ੍ਹਾਈ ਕਰ ਰਹੀਆਂ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਇਸ ਮੌਕੇ ਪ੍ਰੈਸ ਕਲੱਬ ਸੰਗਰੂਰ ਵੱਲੋਂ ਗੁਰਦੀਪ ਸਿੰਘ ਲਾਲੀ, ਅਵਤਾਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਫਤਹਿ ਪ੍ਰਭਾਕਰ ਨੇ ਵੀ ਬੱਚਿਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ
ਇਸ ਦੌਰਾਨ ਅਕਾਲ ਡਿਗਰੀ ਕਾਲਜ ਫਾਰ ਵੁਮੈਨ ਦੇ ਪ੍ਰਿੰਸੀਪਲ ਡਾ: ਸੁਖਮੀਨ ਕੌਰ ਸਿੱਧੂ ਨੇ ਮੁੱਖ ਮਹਿਮਾਨਾਂ ਤੇ ਪ੍ਰੈਸ ਕਲੱਬ ਦੇ ਮੈਂਬਰਾਂ ਦਾ ਸਵਾਗਤ ਕੀਤਾ ਪ੍ਰੈਸ ਕਲੱਬ ਦੇ ਮੈਂਬਰਾਂ ਅਤੇ ਕਾਲਜ ਵੱਲੋਂ ਮੁੱਖ ਮਹਿਮਾਨ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।