ਗਰਭਵਤੀ ਔਰਤਾਂ ਪੂਜਨੀਕ ਗੁਰੂ ਜੀ ਦੇ ਇਨ੍ਹਾਂ ਬਚਨਾਂ ਦੀ ਕਰਨ ਪਾਲਣਾ

ਗਰਭਵਤੀ ਔਰਤਾਂ ਪੂਜਨੀਕ ਗੁਰੂ ਜੀ ਦੇ ਇਨ੍ਹਾਂ ਬਚਨਾਂ ਦੀ ਕਰਨ ਪਾਲਣਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਂ ਦੇ ਗਰਭ ’ਚ ਜਦੋਂ ਬੱਚਾ ਆ ਜਾਂਦਾ ਹੈ ਤਾਂ ਮਾਂ ਰੂਟੀਨ ਬਣਾ ਲਵੇ ਕਿ ਸਵੇਰੇ-ਸ਼ਾਮ ਘੱਟ ਤੋਂ ਘੱਟ ਅੱਧਾ ਘੰਟਾ ਪ੍ਰਭੂ ਦੇ ਨਾਮ ਦਾ ਸਿਮਰਨ ਜ਼ਰੂਰ ਕਰਾਂਗੀ ਤਾਂ ਕਿ ਮਾਂ ਦੇ ਗਰਭ ’ਚ ਹੀ ਭਜਨ ਅਤੇ ਸਤਿਸੰਗ ਸੁਣ ਕੇ ਬੱਚੇ ਦੇ ਸੰਸਕਾਰ ਚੰਗੇ ਬਣ ਜਾਣ

ਇੱਕ ਔਰਤ ਲਈ ਉਸ ਦੇ ਜੀਵਨ ’ਚ ਗਰਭ ਅਵਸਥਾ ਇੱਕ ਅਜਿਹਾ ਪਲ ਹੁੰਦਾ ਹੈ, ਜਿਸ ’ਚ ਉਹ ਪਤਨੀ ਤੋਂ ‘ਮਾਂ’ ਬਣਦੀ ਹੈ ਗਰਭ ਅਵਸਥਾ ਦੌਰਾਨ ਔਰਤ ਨੂੰ ਕਿਹੜੀਆਂ-ਕਿਹੜੀਆਂ ਜ਼ਰੂਰੀ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਇਸ ਸਬੰਧੀ ਸ਼ਸ਼ੋਪੰਜ ਰਹਿੰਦਾ ਹੈ ਇਹੋ ਜਿਹੇ ’ਚ ਅੱਜ ਸੱਚ ਕਹੂੰ ਸੰਸਕਾਰਸ਼ਾਲਾ ਦੀ ਨਿਰੋਈ ਸੇਧ ’ਚ ਮਹਿਲਾ ਕਲਿਆਣ ਦੀ ਦਿਸ਼ਾ ’ਚ ਇਤਿਹਾਸਿਕ ਤੇ ਅਣਗਿਣਤ ਮੁਹਿੰਮਾਂ ਦੀ ਸ਼ੁਰੂਆਤ ਕਰਨ ਵਾਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਹਾਨੀ ਸਤਿਸੰਗਾਂ ਦੇ ਮਾਧਿਅਮ ਨਾਲ ਫ਼ਰਮਾਏ ਅਨਮੋਲ ਬਚਨਾਂ ਨੂੰ ਤੁਹਾਡੇ ਸਾਹਮਣੇ ਲਿਆਂਦਾ ਗਿਆ ਹੈ, ਜੋ ਗਰਭ ਅਵਸਥਾ ਦੌਰਾਨ ਇੱਕ ਔਰਤ ਲਈ ਰਾਮਬਾਣ ਦਾ ਕੰਮ ਕਰਨਗੇ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਂ ਦੇ ਗਰਭ ’ਚ ਜਦੋਂ ਬੱਚਾ ਆ ਜਾਂਦਾ ਹੈ ਉਸ ਸਮੇਂ ਤੋਂ ਰੂਟੀਨ ਬਣਾ ਲਓ ਕਿ ਸਵੇਰੇ-ਸ਼ਾਮ ਘੱਟ ਤੋਂ ਘੱਟ ਅੱਧਾ ਘੰਟਾ ਪ੍ਰਭੂ ਦੇ ਨਾਮ ਦਾ ਸਿਮਰਨ ਜ਼ਰੂਰ ਕਰਾਂਗੀ ਅਤੇ ਪਤੀ ਵੀ ਇਹ ਰੂਟੀਨ ਬਣਾ ਲਵੇ ਕਿ ਸਤਿਸੰਗ ਦੀ ਸੀਡੀ, ਭਜਨਾਂ ਦੀ ਸੀਡੀ ਖੁਦ ਵੀ ਸੁਣੇਗਾ ਅਤੇ ਆਪਣੀ ਪਤਨੀ ਨੂੰ ਵੀ ਸੁਣਾਵੇਗਾ ਤਾਂਕਿ ਮਾਂ ਦੇ ਗਰਭ ’ਚ ਹੀ ਭਜਨ ਅਤੇ ਸਤਿਸੰਗ ਸੁਣ ਕੇ ਬੱਚੇ ਦੇ ਸੰਸਕਾਰ ਚੰਗੇ ਬਣ ਜਾਣ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਆਪਸ ’ਚ ਲੜਾਈ ਨਾ ਕਰੋ ਪਿਆਰ, ਮੁਹੱਬਤ ਦੀ ਚਰਚਾ ਕਰੋ

ਬੱਚੇ ਨੂੰ ਫੀਡ ਦਿੰਦੇ ਸਮੇਂ, ਪ੍ਰਭੂ ਦੇ ਨਾਮ ਦਾ ਕਰੋ ਸਿਮਰਨ

ਬੱਚਾ ਜਦੋਂ ਮਾਂ ਦੇ ਗਰਭ ’ਚ ਹੁੰਦਾ ਹੈ ਤਾਂ ਮਾਂ ਨੂੰ ਪੌਸ਼ਟਿਕ ਖੁਰਾਕ ਲੈਣੀ ਚਾਹੀਦੀ ਹੈ ਚੰਗੇ ਡਾਕਟਰਾਂ ਤੋਂ ਸਲਾਹ ਲੈ ਕੇ ਮਿਨਰਲ, ਵਿਟਾਮਿਨ ਜਿਸ ਦੀ ਵੀ ਜ਼ਰੂਰਤ ਹੈ, ਉਹ ਖਾਂਦੇ ਰਹਿਣਾ ਚਾਹੀਦਾ ਹੈ ਖਾਣਾ ਛੱਡਣਾ ਨਹੀਂ ਚਾਹੀਦਾ ਆਟੇ ਦੀ ਰੋਟੀ ਅਤੇ ਦਾਲ ਪਕਾ-ਰਿੰਨ੍ਹ ਕੇ ਖਾਣੀ ਚਾਹੀਦੀ ਹੈ ਤਾਂ ਕਿ ਬੱਚਾ ਮਜ਼ਬੂਤ ਹੋਵੇ ਅਤੇ ਚੰਗੇ ਵਿਚਾਰਾਂ ਵਾਲਾ ਰਹੇ ਡਾਕਟਰ ਦੇ ਹਿਸਾਬ ਨਾਲ ਵੀ ਸਮੇਂ-ਸਮੇਂ ’ਤੇ ਚੈੱਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਬੱਚਾ ਪੈਦਾ ਹੋਣ ਤੋਂ ਬਾਅਦ ਮਾਂ ਜਦੋਂ ਵੀ ਬੱਚੇ ਨੂੰ ਫੀਡ ਦਿੰਦੀ ਹੈ ਉਸ ਸਮੇਂ ਵੀ ਪ੍ਰਭੂ ਦੇ ਨਾਮ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਇਸ ਸਥਿਤੀ ’ਚ ਵੀ ਮਾਂ ਨੂੰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਤਾਂਕਿ ਬੱਚੇ ਨੂੰ ਸਵੱਸਥ ਦੁੱਧ ਮਿਲ ਸਕੇ ਜਦੋਂ ਬੱਚਾ ਦੁੱਧ ਛੱਡ ਦਿੰਦਾ ਹੈ, ਉਸ ਸਮੇਂ ਆਪ ਆਪਣੇ ਸਰੀਰ ਨੂੰ ਜਿਸ ਮਰਜ਼ੀ ਸਰੀਰ ਨਾਲ ਤਰਾਸ਼ ਲਓ

ਗਰਭ ਅਵਸਥਾ ਦੌਰਾਨ ਪਤਨੀ ਨਾਲ ਝਗੜਾ ਨਾ ਕਰੇ ਪਤੀ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਪਤਨੀ ਗਰਭਵਤੀ ਹੈ ਤਾਂ ਪਤੀ ਨੂੰ ਚਾਹੀਦਾ ਹੈ ਕਿ ਉਹ ਕਦੇ ਵੀ ਪਤਨੀ ਨਾਲ ਝਗੜਾ ਨਾ ਕਰੇ ਪਤੀ ਨੂੰ ਵੀ ਉਸ ’ਚ ਡਟਕੇ ਸਾਥ ਦੇਣਾ ਹੋਵੇਗਾ, ਖਾਣ ਲਈ ਚੰਗੀਆਂ ਚੀਜ਼ਾਂ ਉਪਲਬਧ ਕਰਵਾਏ ਤਾਂ ਕਿ ਬੱਚਾ ਤੰਦਰੁਸਤ ਹੋ ਸਰੀਰ ਤੰਦਰੁਸਤ ਹੋਵੇਗਾ ਤਾਂ ਤੰਦਰੁਸਤ ਸੋਚ ਹੋਵੇਗੀ, ਭਗਤੀ ਕਰੇਗਾ ਤਾਂ ਯਕੀਨਨ ਸਮਾਜ ਨੂੰ ਬਦਲ ਸਕਦਾ ਹੈ ਸਮਾਜ ’ਚ ਫੈਲੀ ਕਾਮ-ਵਾਸ਼ਨਾ , ਕ੍ਰੋਧ, ਮੋਹ , ਲੋੋਭ, ਹੰਕਾਰ, ਮਨ ਤੇ ਮਾਇਆ , ਭ੍ਰਿਸ਼ਟਾਚਾਰ, ਠੱਗੀ, ਬੇਈਮਾਨੀ ਨੂੰ ਜੜ੍ਹੋਂ ਪੁੱਟ ਕੇ ਸੁੱਟ ਸਕਦਾ ਹੈ ਪੀੜ੍ਹੀਆਂ ਦੇ ਭਲੇ ਲਈ ਇਹ ਜ਼ਰੂਰੀ ਹੈ

ਬੱਚੇ ਨੂੰ ਪੂਰਾ ਦਿਨ ਡਾਇਪਰ ’ਚ ਬੰਨ੍ਹ ਕੇ ਨਾ ਰੱਖੋ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਕੱਲ ਬੱਚਿਆਂ ਨੂੰ ਡਾਇਪਰ ਪਹਿਨਾ ਦਿੰਦੇ ਹਨ ਬੱਚਿਆਂ ਨੂੰ ਇਸ ’ਚ ਪੂਰਾ ਦਿਨ ਬੰਨ੍ਹ ਕੇ ਨਾ ਰੱਖੋ, ਕਦੇ ਸਫ਼ਰ ’ਚ ਹੋ ਤਾਂ ਕੋਈ ਗੱਲ ਨਹੀਂ, ਪਰ ਘਰ ’ਚ ਬੱਚਿਆਂ ਨੂੰ ਇਹ ਨਹੀਂ ਪਹਿਨਾਉਣੇ ਚਾਹੀਦੇ ਇਹ ਵੀ ਕੁਦਰਤ-ਪ੍ਰਕਿਰਤੀ ਖਿਲਾਫ ਹਨ ਬੱਚਿਆਂ ਦੇ ਅੰਗਾਂ ਨੂੰ ਵਿਕਸਿਤ ਹੋਣਾ ਹੁੰਦਾ ਹੈ ਮਾਂ -ਬਾਪ ਹੀ ਡਰਦੇ ਰਹਿੰਦੇ ਹਨ ਕਿ ਕਿਤੇ ਕੱਪੜੇ ਗਿੱਲੇ ਨਾ ਕਰ ਦੇਵੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸ਼ੁੱਧ ਕਾਟਨ ਦਾ ਕੱਪੜਾ ਵਿਛਾ ਕੇ ਉਸ ’ਤੇ ਬੱਚੇ ਨੂੰ ਲਿਟਾਉਣਾ ਚਾਹੀਦਾ ਬੱਚੇ ਨੂੰ ਹੱਥ-ਪੈਰ ਮਾਰਨ ਦਿਓ ਖੁੱਲੇ੍ਹ ਕੱਪੜੇ ਬੱਚੇ ਨੂੰ ਪਹਿਨਾ ਕੇ ਰੱਖੋ ਤਾਂ ਕਿ ਬੱਚੇ ਨੂੰ ਘੁਟਣ ਮਹਿਸੂਸ ਨਾ ਹੋਵੇ

ਮਾਂ-ਬਾਪ ਹੀ ਬੱਚੇ ਦੇ ਪਹਿਲੇ ਅਧਿਆਪਕ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੱਚਾ ਜਦੋਂ ਬੋਲਣਾ ਸਿੱਖਦਾ ਹੈ ਤਾਂ ਉਸ ਨੂੰ ਰਾਮ ਦਾ ਨਾਮ ਸਿਖਾਓ ਚੰਗੀਆਂ ਚੀਜ਼ਾਂ ਸਿੱਖਾਓ ਇਹ ਕਾਲ ਦੀ ਨਗਰੀ ਹੈ ਕਾਲ ਦੀਆਂ ਚੀਜ਼ਾਂ ਨਾ ਸਿਖਾਓ ਮਾਲਿਕ ਦੀ ਚਰਚਾ ਕਰੋ ਬੱਚੇ ਨੂੰ ਘਰ ਤੋਂ ਹੀ ਪੜ੍ਹਾਈ ਸ਼ੁਰੂ ਕਰਵਾ ਦਿਓ ਜਿੰਨੀ ਜ਼ਿੰਦਗੀ ਮਾਂ-ਬਾਪ ਬੱਚੇ ਨੂੰ ਸਿੱਖਿਆ ਦੇ ਸਕਦੇ ਹਨ, ਸ਼ਾਇਦ ਹੀ ਅਧਿਆਪਕ ਉਨੀ ਜਲਦੀ ਦੇ ਸਕਦੇ

ਪੂਜਨੀਕ ਗੁਰੂ ਜੀ?ਨੇ ਫ਼ਰਮਾਇਆ ਕਿ ਕੁਝ ਸਮਾਂ ਮਾਂ-ਬਾਪ ਹੀ ਬੱਚੇ ਨੂੰ ਸਿੱਖਿਆ ਦੇਣ ਉਸ ਤੋਂ ਬਾਅਦ ਚੰਗੇ ਸਕੂਲ ’ਚ ਪੜ੍ਹਾਉਣ ਬੱਚੇ ਦੀ ਵੀ ਗੱਲ ਸੁਣੋ ਪਰ ਅਧਿਆਪਕ ਤੋਂ ਵੀ ਬੱਚੇ ਬਾਰੇ ਜਾਣਕਾਰੀ ਲੈਂਦੇ ਰਹੋ ਬੇਟੀ ਹੈ ਤਾਂ ਬਚਪਨ ਤੋਂ ਉਸ ਨੂੰ ਇੰਨਾ ਮਜ਼ਬੂਤ ਬਣਾਓ ਕਿ ਉਹ ਅਬਲਾ ਨਾ ਬਣੇ ਚੰਗੇ ਸੰਸਕਾਰ ਦਿਓ, ਲੜਕੇ ਦੇ ਬਰਾਬਰ ਸਮਝੋ ਤੇ ਇੱਕੋ ਜਿਹਾ ਪਿਆਰ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ