ਪਾਵਰਕੌਮ ਨੇ ਚੁੱਪ-ਚਪੀਤੇ ਛਾਂਗੀਆਂ ਸਕੀਮਾਂ

Powercom, Plans, Quietly, Chalk, Schemes

ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਵਾਲਿਆਂ ਖਪਤਕਾਰਾਂ ਨੂੰ ਵੱਡਾ ਝਟਕਾ | Powercom Schemes

  • ਸਾਲ ਅੰਦਰ ਤਿੰਨ ਹਜ਼ਾਰ ਤੋਂ ਵੱਧ ਦੀ ਖਪਤ ਵਾਲੇ ਖਪਤਕਾਰਾਂ ਨੂੰ ਮਿਲਣ ਵਾਲੀ 200 ਫਰੀ ਯੂਨਿਟ ‘ਤੇ ਲਾਇਆ ਕੱਟ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ (Powercom Schemes) ਨੇ ਚੁੱਪ-ਚਪੀਤੇ ਸ਼ਡਿਊਲ ਅਤੇ ਬੈਕਵਰਡ ਸ਼੍ਰੇਣੀ ਵਾਲੇ ਉਪਭੋਗਤਾਵਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਪਾਵਰਕੌਮ ਨੇ ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਸ਼ਡਿਊਲ ਅਤੇ ਬੈਕਵਰਡ ਸ਼੍ਰੇਣੀ ਵਾਲੇ ਜਿਹੜੇ ਉਪਭੋਗਤਾਵਾਂ ਦੀ ਇੱਕ ਸਾਲ ਦੀ ਯੂਨਿਟ ਖਪਤ ਤਿੰਨ ਹਜਾਰ ਯੂਨਿਟ ਨੂੰ ਪਾਰ ਕਰ ਜਾਂਦੀ ਹੈ, ਉਨ੍ਹਾਂ ਨੂੰ ਮਿਲਣ ਵਾਲੀ ਮਹੀਨਾ ਵਾਰ ਮੁਫਤ 200 ਬਿਜਲੀ ਯੂਨਿਟ ਬੰਦ ਕਰ ਦਿੱਤੀ ਹੈ। ਇੱਥੇ ਹੀ ਬੱਸ ਨਹੀਂ, ਜਿਹੜੇ ਉਪਭੋਗਤਾ ਇਸ ਫੈਸਲੇ ਤੋਂ ਬਾਹਰ ਹੋ ਗਏ ਹਨ, ਉਨ੍ਹਾਂ ਨੂੰ ਪਿਛਲੇ ਸਾਲ ਦੀ ਬਣਦੀ ਉਕਤ ਰਕਮ ਵੀ ਇਸ ਵਾਰ ਬਿੱਲਾਂ ਵਿੱਚ ਲਾ ਕੇ ਭੇਜ ਦਿੱਤੀ ਗਈ ਹੈ। ਆਲਮ ਇਹ ਹੈ ਕਿ ਫਰੀ ਬਿਜਲੀ ਦਾ ਫਾਇਦਾ ਲੈਣ ਵਾਲੇ ਲੋਕਾਂ ਦੇ ਘਰ ਪੁੱਜੇ ਵਧੇ ਹੋਏ ਬਿੱਲਾਂ ਨੇ ਇਨ੍ਹਾਂ ਸ਼੍ਰੇਣੀਆਂ ਵਾਲੇ ਉਪਭੋਗਤਾਵਾਂ ਦੇ ਹੋਸ਼ ਉੱਡਾ ਕੇ ਰੱਖ ਦਿੱਤੇ ਹਨ।

ਇਹ ਵੀ ਪੜ੍ਹੋ : ਸੀਐਮਸੀ ਡਕੈਤੀ : ਲੁਧਿਆਣਾ ਪੁਲਿਸ ਨੇ ਇੱਕ ਹੋਰ ਨੂੰ ਕਾਬੂ ਕਰਕੇ 75 ਲੱਖ ਕੀਤੇ ਬਰਾਮਦ

ਜਾਣਕਾਰੀ ਅਨੁਸਾਰ ਬਾਦਲ ਸਰਕਾਰ ਵੱਲੋਂ ਸ਼ਡਿਊਲ ਅਤੇ ਬੈਕਵਰਡ ਸ਼੍ਰੇਣੀ ਦੇ ਪਰਿਵਾਰਾਂ ਨੂੰ ਆਏ ਮਹੀਨੇ 200 ਯੂਨਿਟ ਮੁਫਤ ਦਿੱਤੀ ਜਾਂਦੀ ਸੀ, ਜਿਸ ਕਾਰਨ ਪੰਜਾਬ ਅੰਦਰ ਲੱਖਾਂ ਦੀ ਗਿਣਤੀ ਵਿੱਚ ਇਨ੍ਹਾਂ ਪਰਿਵਾਰਾਂ ਨੂੰ ਫਾਇਦਾ ਮਿਲਦਾ ਸੀ। ਇਨ੍ਹਾਂ ਲੋਕਾਂ ਨੂੰ ਮਿਲਣ ਵਾਲੀ ਮੁਫਤ ਬਿਜਲੀ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਪਾਵਰਕੌਮ ਨੂੰ ਸਬਸਿਡੀ ਦੇ ਤੌਰ ‘ਤੇ ਦਿੱਤਾ ਜਾਂਦਾ ਸੀ।

ਪਤਾ ਲੱਗਾ ਹੈ ਕਿ ਕਾਂਗਰਸ ਸਰਕਾਰ ਨੇ 200 ਯੂਨਿਟ ਮੁਫਤ ਬਿਜਲੀ ਉੱਪਰ ਨਵੀਂ ਪਾਲਿਸੀ ਲਾਗੂ ਕਰ ਦਿੱਤੀ ਹੈ ਅਤੇ ਇਸਦੇ ਲਿਖਤੀ ਆਦੇਸ਼ ਪਾਵਰਕੌਮ ਨੂੰ ਜਾਰੀ ਕਰ ਦਿੱਤੇ ਹਨ। ਪਾਵਰਕੌਮ ਵੱਲੋਂ ਸਰਕਾਰ ਦੀ ਇਸ ਸਕੀਮ ਅਧੀਨ ਉਨ੍ਹਾਂ ਪਰਿਵਾਰਾਂ ਦੀ ਮੁਫਤ ਬਿਜਲੀ ‘ਤੇ ਕੱਟ ਮਾਰ ਦਿੱਤਾ ਗਿਆ ਹੈ ਜਿਹੜੇ ਪਰਿਵਾਰਾਂ ਵੱਲੋਂ ਇੱਕ ਸਾਲ ਵਿੱਚ ਆਪਣੀ ਖਪਤ 3000 ਹਜਾਰ ਯੂਨਿਟ ਤੋਂ ਜ਼ਿਆਦਾ ਚਲੀ ਜਾਂਦੀ ਸੀ। ਇਸ ਸਕੀਮ ‘ਚ ਸਿਰਫ਼ ਉਨ੍ਹਾਂ ਪਰਿਵਾਰਾਂ ਨੂੰ ਹੀ ਰੱਖਿਆ ਗਿਆ ਹੈ ਜਿਨ੍ਹਾਂ ਦੀ ਖਪਤ ਇੱਕ ਸਾਲ ਅੰਦਰ ਤਿੰਨ ਹਜਾਰ ਯੂਨਿਟ ਤੋਂ ਹੇਠਾਂ ਰਹਿੰਦੀ ਹੈ।

ਇਹ ਵੀ ਪੜ੍ਹੋ : ਕਿਸਾਨ ਖੁਦਕੁਸ਼ੀਆਂ ਤੇ ਐੱਮਐੱਸਪੀ

ਪਤਾ ਲੱਗਾ ਹੈ ਕਿ ਤਿੰਨ ਹਜ਼ਾਰ ਯੂਨਿਟ ਤੋਂ ਉੱਪਰ ਜਾਣ ਵਾਲੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੂੰ ਮਿਲਣ ਵਾਲੀ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਪਰਿਵਾਰਾਂ ਤੋਂ ਪਿਛਲੇ ਸਾਲ ਦੇ ਮਹੀਨਿਆਂ ਦਾ ਬਿੱਲ ਵੀ ਵਸੂਲਿਆ ਜਾ ਰਿਹਾ ਹੈ। ਇਸ ਵਾਰ ਦੇ ਬਿਲਾਂ ਵਿੱਚ ਹਜ਼ਾਰਾਂ ਦੀ ਗਿਣਤੀ ਪਰਿਵਾਰਾਂ ਨੂੰ ਪਿਛਲੀ ਅਡਜਸਟਮੈਂਟ ਲੱਗੇ ਬਿੱਲ ਆਏ ਹਨ ਜਿਸ ਤੋਂ ਬਾਅਦ ਇਨ੍ਹਾਂ ਸ਼੍ਰੇਣੀ ਵਾਲੇ ਪਰਿਵਾਰਾਂ ਦੇ ਹੋਸ਼ ਉੱਡ ਗਏ ਹਨ।

ਦਲਿਤ ਸੰਸਥਾ ਦੇ ਆਗੂ ਰਾਮ ਪ੍ਰਕਾਸ਼ ਨੇ ਦੱਸਿਆ ਕਿ ਪਹਿਲਾਂ ਜਿਹੜੇ ਪਰਿਵਾਰਾਂ ਨੂੰ ਇੱਕ ਹਜ਼ਾਰ ਤੋਂ ਲੈ ਕੇ 1500 ਰੁਪਏ ਤੱਕ ਦਾ ਬਿਲ ਆਉਂਦਾ ਸੀ, ਇਸ ਵਾਰ ਉਨ੍ਹਾਂ ਨੂੰ 8 ਹਜ਼ਾਰ ਦੇ ਕਰੀਬ ਬਿੱਲ ਆਇਆ ਹੈ ਜਦਕਿ ਕਈਆਂ ਨੂੰ 15 ਹਜ਼ਾਰ ਤੋਂ ਵੀ ਵੱਧ ਬਿੱਲ ਆਇਆ ਹੈ।ਇਹ ਲੋਕ ਬਿੱਲਾਂ ਨੂੰ ਦੇਖ ਘਬਰਾ ਗਏ ਹਨ ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨਾਲ ਕਲੇਸ ਕਰ ਰਹੇ ਹਨ।  ਇਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਐਨਾ ਬਿੱਲ ਕਿਸ ਹਿਸਾਬ ਨਾਲ ਆ ਗਿਆ। ਵਿੱਤੀ ਸੰਕਟ ਵਿੱਚ ਘਿਰੀ ਸੂਬਾ ਸਰਕਾਰ ਨੇ ਇਹ ਢੰਗ ਅਪਣਾ ਕੇ ਪਾਵਰਕੌਮ ਅਤੇ ਆਪਣੇ ਆਪ ਨੂੰ ਸਹਾਰਾ ਦਿੱਤਾ ਹੈ।

ਲੋਕਾਂ ਦੀ ਜਾਇਜ਼ ਖਪਤ 200 ਯੂਨਿਟ ਤੋਂ ਘੱਟ : ਡਾਇਰੈਕਟਰ ਕਮਰਸ਼ੀਅਲ | Powercom Schemes

ਇਸ ਮਾਮਲੇ ਸਬੰਧੀ ਜਦੋਂ ਪਾਵਰਕੌਮ ਦੇ ਡਾਇਰੈਕਟਰ ਕਮਰਸ਼ੀਅਲ ਸ੍ਰੀ ਓ.ਪੀ. ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਪਾਲਿਸੀ ਸਰਕਾਰ ਵੱਲੋਂ ਬਣਾਈ ਗਈ ਹੈ, ਜਿਸ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਬਿੱਲ ਭੇਜੇ ਗਏ ਹਨ। ਜਦੋਂ ਉਨ੍ਹਾਂ ਤੋਂ ਪੁੱÎਛਿਆ ਗਿਆ ਕਿ ਇਸ ਤੋਂ ਬਾਅਦ ਤਾਂ ਵੱਡੀ ਗਿਣਤੀ ਲੋਕਾਂ ਦੀ ਸਹੂਲਤ ਚਲੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਜਾਇਜ਼ ਸਹੂਲਤ ਮਿਲ ਰਹੀ ਹੈ, ਕਿਉਂਕਿ ਉਨ੍ਹਾਂ ਦਾ ਮਹੀਨੇ ਭਰ ਦੀ ਖਪਤ 200 ਯੂਨਿਟ ਤੋਂ ਘੱਟ ਹੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਇਸ ਸਕੀਮ ਤੋਂ ਬਾਹਰ ਹੋਏ ਹਨ। ਜਦੋਂ ਉਨ੍ਹਾਂ ਤੋਂ ਪਾਵਰਕੌਮ ਨੂੰ ਇਕੱਠੀ ਹੋਣ ਵਾਲੀ ਰਕਮ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਹਿਸਾਬ ਤਾਂ ਅੱਗੇ ਜਾ ਕੇ ਲੱਗੇਗਾ।