ਬਿਜਲੀ ਨਿਗਮ ਵੱਲੋਂ ਬਿਜਲੀ ਚੋਰੀ ਦੇ 2643 ਖਪਤਕਾਰਾਂ ਨੂੰ 521.13 ਲੱਖ ਜੁਰਮਾਨਾ 

Power corporation, Electricity Theft, 2643 Consumers, 521.13 Million Fine

ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਰਹੇਗੀ ਜਾਰੀ :ਇੰਜ:ਬਲਦੇਵ ਸਿੰਘ ਸਰਾਂ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਪਾਵਰਕੌਮ ਨੇ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕਸ ਦਿੱਤਾ ਹੈ ਅਤੇ ਪਾਵਰਕੌਮ ਦੀਆਂ ਟੀਮਾਂ ਵੱਲੋਂ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਛਾਪੇਮਾਰੀ ਕਰਕੇ ਲੱਖਾਂ ਰੁਪਏ ਦਾ ਜੁਰਮਾਨਾ ਪਾਇਆ ਗਿਆ ਹੈ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਵੱਲੋਂ ਬਿਜਲੀ ਵਿਭਾਗ ਨਾ ਸਾਂਭਣ ਕਾਰਨ ਇਸ ਦਾ ਸਾਰਾ ਜ਼ਿੰਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਦੇਖ ਰਹੇ ਹਨ ਪਿਛਲੇ ਦਿਨੀਂ ਹੀ ਮੁੱਖ ਮੰਤਰੀ ਵੱਲੋਂ ਪਾਵਰਕੌਮ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਿਪਟਣ ਦੇ ਆਦੇਸ਼ ਦਿੱਤੇ ਗਏ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ.ਐਮ.ਡੀ ਇੰਜ:ਬਲਦੇਵ ਸਿੰਘ ਸਰਾਂ ਨੇ ਖੁਲਾਸਾ ਕੀਤਾ ਕਿ ਜੁਲਾਈ ਮਹੀਨੇ ਦੇ 2 ਹਫਤਿਆਂ ਦੇ ਅੰਦਰ ਬਿਜਲੀ ਨਿਗਮ ਦੇ ਵੰਡ ਸਰਕਲ ਦੀਆਂ ਟੀਮਾਂ ਦੁਆਰਾ ਵੱਡੇ ਪੱਧਰ ‘ਤੇ ਛਾਪੇ ਮਾਰੇ ਗਏ ਉਹਨਾਂ ਕਿਹਾ ਕਿ ਸੂਬੇ ਭਰ ਤੋਂ ਬਿਜਲੀ ਚੋਰੀ ਕਰਨ ਵਾਲੇ 2643 ਖਪਤਕਾਰਾਂ ਤੋਂ 521.13 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ। ਉਹਨਾਂ ਦੱਸਿਆ ਕਿ 39953 ਖਪਤਕਾਰਾਂ ਦੇ ਛਾਪੇ ਮਾਰੇ ਗਏ ਉਹਨਾਂ ਕਿਹਾ ਕਿ ਅਮ੍ਰਿੰਤਸਰ ਜ਼ੋਨ ਦੀਆਂ ਟੀਮਾਂ ਨੇ ਬਹੁਤ ਵਧੀਆਂ ਕੰਮ ਕੀਤਾ ਹੈ। ਇਸ ਟੀਮ ਨੇ 19290 ਖਪਤਕਾਰਾਂ ਦੀ ਚੈਕਿੰਗ ਕੀਤੀ ਅਤੇ 1026 ਖਪਤਕਾਰਾਂ ਨੂੰ 161.68 ਲੱਖ ਰੁਪਏ ਦਾ ਜੁਰਮਾਨਾਂ ਲਗਾਇਆ ਬਠਿੰਡਾ ਜੋਨ ਦੇ  1514 ਖਪਤਾਕਾਰਾਂ ਦੀ ਜਾਚ ਕੀਤੀ ਅਤੇ 590 ਖਪਤਕਾਰਾਂ ਨੂੰ 131.54 ਲੱਖ ਜੁਰਮਾਨਾ ਪਾਇਆ ਪਟਿਆਲਾ ਜੋਨ  ਵਿੱਚ 442 ਖਪਤਕਾਰਾਂ ਨੂੰ 76.84 ਲੱਖ ਦੇ ਜੁਰਮਾਨੇ ਪਾਏ ਉਦਯੋਗਿਕ ਸ਼ਹਿਰ ਲੁਧਿਆਣਾ ਅਤੇ ਖੰਨਾਂ ਸਰਕਲ ਦੇ 4264 ਖਪਤਕਾਰਾਂ ਦੀ ਜਾਂਚ ਕਰਕੇ 160 ਖਪਤਕਾਰਾਂ ਨੂੰ 37.94 ਲੱਖ ਜੁਰਮਾਨਾਂ ਪਾਇਆ ਜਲੰਧਰ ਜੋਨ  ਦੀਆਂ ਟੀਮਾਂ ਨੇ 7125 ਖਪਤਕਾਰਾਂ ਦੀ ਜਾਂਚ ਕੀਤੀ ਅਤੇ 165 ਖਪਤਕਾਰਾਂ ਨੂੰ 83.86 ਲੱਖ ਜੁਰਮਾਨਾ ਲਗਾਇਆ।

ਉਹਨਾਂ ਖੁਲਾਸਾ ਕੀਤਾ ਕਿ ਬਿਜਲੀ ਨਿਗਮ ਦੇ ਅਧਿਕਾਰੀਆਂ ਅਤੇ ਸਟਾਫ ਨੂੰ ਵਜੀਦਕੇ, ਜੀਰਾਂ ਅਤੇ ਫਾਜਿਲਕਾਂ ਵਿਖੇ ਜਾਂਚ ਤੋਂ ਰੋਕਿਆ ਗਿਆ ਵਜੀਦਕੇ ਵਿਖੇ ਬਿਜਲੀ ਚੋਰੀ ਰੋਕਣ ਵਾਲੇ ਸਟਾਫ ਦੇ ਕੰਮ ਵਿੱਚ ਵਿਘਨ ਪਾਉਣ ਵਾਲੇ ਲੋਕਾਂ ਵਿਰੁੱਧ ਐਫ.ਆਈ.ਆਰ ਦਰਜ ਕਰਵਾਈ ਗਈ ਹੈ ਉਹਨਾ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਮੁੱਖ ਸਕੱਤਰ ਅਤੇ ਡੀ.ਜੀ.ਪੀ. ਪੰਜਾਬ ਨੂੰ ਬਿਜਲੀ ਨਿਗਮ ਦੇ ਸਟਾਫ ਨੂੰ ਕੁੰਡੀ ਕੁਨੈਕਸਨ ਰਾਹੀਂ ਬਿਜਲੀ ਚੋਰੀ ਕਰਨ ਵਿੱਚ ਸ਼ਾਮਲ ਬੇਈਮਾਨ ਤਾਨਸਾਹਾਂ ਵਿਰੁੱਧ ਉਚਿਤ ਕਾਰਵਾਈ ਕਰਦਿਆਂ ਪੁਲਿਸ ਸੁਰੱਖਿਆਂ ਯਕੀਨੀ ਬਣਾਉਣ ਲਈ ਕਿਹਾ ਹੈ ਬਿਜਲੀ ਨਿਗਮ ਨੇ ਕਿਹਾ ਕਿ ਬਿਜਲੀ ਦੀ ਚੋਰੀ ਅਸਿੱਧੇ ਤੌਰ ‘ਤੇ ਟੈਰਿਫ ਵਿੱਚ ਵਾਧਾ ਕਰਦੀ ਹੈ ਜੋ ਇਮਾਨਦਾਰ ਖਪਤਕਾਰਾਂ ‘ਤੇ ਬੋਝ ਪਾਵੇਗੀ ਉਹਨਾ ਆਪਣੇ ਸਾਰੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਰਾਜ ਵਿੱਚ ਬਿਜਲੀ ਚੋਰੀ ਰੋਕਣ ਦੀ ਮੁਹਿੰਮ ਵਿੱਚ ਸਾਥ ਦੇਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।