
ਮੌਜਪੁਰ ਧਾਮ ’ਚ ਉੱਗੇ 1.425 ਕਿਲੋਗ੍ਰਾਮ ਦੇ ਆਲੂ, ਡੇਢ ਵਿੱਘੇ ’ਚ ਹੋਈ 300 ਕੁਇੰਟਲ ਦੀ ਪੈਦਾਵਾਰ | Saint MSG Tips
- ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਟਿਪਸ ਤੇ ਰਹਿਮਤ ਦਾ ਕਮਾਲ
Saint MSG Tips: ਸ੍ਰੀਗੰਗਾਨਗਰ (ਸੱਚ ਕਹੂੰ ਨਿਊਜ਼)। ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰਵਾਲੀ ’ਚ ਆਲੂ ਦੀ ਬੰਪਰ ਫਸਲ ਹੋਈ ਹੈ ਆਲੂ ਦੀ ਇਸ ਫਸਲ ਦੀ ਖਾਸ ਗੱਲ ਇਹ ਹੈ ਕਿ ਇਹ ਆਰਗੈਨਿਕ ਹੈ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸ ਗਏ ਖੇਤੀਬਾੜੀ ਸਬੰਧਿਤ ਟਿਪਸਾਂ ਨੂੰ ਅਪਣਾ ਕੇ ਹੀ ਆਲੂ ਦੀ ਇਹ ਫਸਲ ਲਈ ਗਈ ਹੈ ਆਲੂ ਦੀ ਖਾਸ ਗੱਲ ਇਹ ਵੀ ਹੈ ਕਿ ਆਲੂ ਵੱਡੇ ਆਕਾਰ ਦੇ ਹਨ ਤੇ ਇਨ੍ਹਾਂ ’ਚੋਂ ਕਈ ਆਲੂਆਂ ਦਾ ਵਜ਼ਨ ਡੇਢ-ਡੇਢ ਕਿੱਲੋ ਦਾ ਹੈ। Saint MSG Tips
ਇਹ ਖਬਰ ਵੀ ਪੜ੍ਹੋ : ਹਰ ਪਲ ਦਿਲੋ-ਦਿਮਾਗ ’ਚ ਛਾਇਆ ਰਹਿੰਦੈ ਮੁਰਸ਼ਿਦੇ-ਕਾਮਿਲ: Saint Dr MSG
ਸ੍ਰੀਗੰਗਾਨਗਰ ਨਾਲ ਲੱਗਦੇ ਸਾਦੁਲ ਸ਼ਹਿਰ ’ਚ ਸਥਿਤ ਬੁੱਧਰ ਵਾਲੀ ਦਰਬਾਰ ’ਚ ਆਲੂ ਦੀ ਫਸਲ ਕੱਢਣ ਦੀ ਸੇਵਾ ਚੱਲੀ ਡੇਰੇ ਵਿੱਚ ਕਰੀਬ ਡੇਢ ਵਿੱਘਾ ਜਮੀਨ ’ਤੇ ਆਲੂ ਦੀ ਫਸਲ ਬੀਜੀ ਗਈ ਸੀ ਤੇ ਕਰੀਬ 300 ਕੁਟਿੰਟਲ ਆਲ ਦੀ ਪੈਦਾਵਾਰ ਹੋਈ ਹੈ ਸਾਧ-ਸੰਗਤ ਨੇ ਆਲੂ ਕੱਢਣ ਦੀ ਸੇਵਾ ਕੀਤੀ ਤੇ ਸਿਰਫ਼ ਤਿੰਨ ਘੰਟਿਆਂ ’ਚ ਹੀ ਪੂਰੇ ਖੇਤ ’ਚੋਂ ਆਲੂ ਪੁੱਟ ਲਏ ਗਏ ਤੇ ਬਾਅਦ ਵਿੱਚ ਉਨ੍ਹਾਂ ਪੈਕਿੰਗ ਕਰਨ ਦੀ ਸੇਵਾ ਕੀਤੀ। Saint MSG Tips
ਖੇਤੀਬਾੜੀ ਦੇ ਮਾਹਿਰ ਹਨ ਪੂਜਨੀਕ ਗੁਰੂ ਜੀ | Saint MSG Tips
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੇਤੀਬਾੜੀ ਦੇ ਮਾਹਿਰ ਹਨ ਤੇ ਉਹ ਬਚਪਨ ਤੋਂ ਹੀ ਖੇਤੀਬਾੜੀ ਦੇ ਕਾਰਜਾਂ ਨਾਲ ਜੁੜੇ ਹੋਏ ਹਨ ਵਿਰਾਸਤੀ ਤੇ ਆਧੁਨਿਕ ਤਰੀਕਿਆਂ ਨਾਲ ਤਾਲਮੇਲ ਬਿਠਾ ਕੇ ਪੂਜਨੀਕ ਗੁਰੂ ਜੀ ਇੱਕ ਜ਼ਮੀਨ ’ਤੇ ਇਕੱਠੀਆਂ ਕਈ-ਕਈ ਫਸਲਾਂ ਉਗਾ ਚੁੱਕੇ ਹਨ ਇਸ ਦੇ ਨਾਲ ਹੀ ਹਰਿਆਣਾ ਦੇ ਸਰਸਾ ਸਥਿਤ ਸ਼ਾਹ ਸਤਿਨਾਮ ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ’ਚ ਵੀ ਪੂਜਨੀਕ ਗੁਰੂ ਜੀ ਨੇ ਆਪਣੇ ਬੇ-ਮਿਸਾਲ ਖੇਤੀ ਹੁਨਰ ਦੀ ਬਦੌਲਤ ਸੇਬ, ਬਦਾਮ, ਚੀਕੂ ਆਦਿ ਅਜਿਹੀਆਂ ਫਸਲਾਂ ਦੇ ਪੌਦੇ ਲਾ ਕੇ ਉਨ੍ਹਾਂ ਤੋਂ ਫਲ ਲਏ ਜੋ ਸਰਸਾ ਦੀ ਧਰਤੀ ’ਤੇ ਉੱਗਣੇ ਹੀ ਅਸੰਭਵ ਸਨ।
ਪੂਜਨੀਕ ਗੁਰੂ ਜੀ ਨੂੰ ਖੇਤੀ ਖੇਤਰ ’ਚ ਨਵੇਂ ਤਜ਼ਰਬਿਆਂ ਲਈ ਕਈ ਐਵਾਰਡ ਵੀ ਮਿਲੇ ਹੋਏ ਹਨ ਆਪ ਜੀ ਨੇ ਖੇਤੀ ’ਚ ਪਾਣੀ ਦੀ ਸਹੀ ਵਰਤੋਂ ’ਤੇ ਵੀ ਖਾਸ ਜ਼ੋਰ ਦਿੱਤਾ ਡਰਿੱਪ ਸਿਸਟਮ, ਵਾਟਰ ਰੀਯੂਜ਼ ਆਦਿ ਤਰੀਕਿਆਂ ਨਾਲ ਸੀਮਤ ਪਾਣੀ ’ਚ ਫਸਲਾਂ ਲੈਣ ਦਾ ਤਰੀਕਾ ਦੱਸਿਆ ਕਿਸਾਨਾਂ ਨੂੰ ਆਰਗੈਨਿਕ ਖੇਤੀ ਦੇ ਨਾਲ-ਨਾਲ ਨਵੀਨਤਮ ਜਾਣਕਾਰੀਆਂ ਦੇਣ ਲਈ ਪੂਜਨੀਕ ਗੁਰੂ ਜੀ ਵੱਲੋਂ ਕਈ ਖੇਤੀ ਮੇਲੇ ਲਾਏ ਗਏ ਹਨ, ਜਿਨ੍ਹਾਂ ’ਚ ਦੇਸ਼ ਦੇ ਪ੍ਰਸਿੱਧ ਖੇਤੀ ਵਿਗਿਆਨਕ ਆਪਣੇ ਵਿਚਾਰ ਰੱਖਣ ਆਏ ਹਨ।
ਇਹ ਸਭ ਪੂਜਨੀਕ ਗੁਰੂ ਜੀ ਨੇ ਸੰਭਵ ਕੀਤਾ | Saint MSG Tips
ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰਵਾਲੀ ਦੇ ਜ਼ਿੰਮੇਵਾਰ ਬੰਤਾ ਸਿੰਘ ਇੰਸਾਂ, ਮਾਨਕ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਲੂ ਦੀ ਇੰਨੀ ਬੰਪਰ ਫਸਲ ਦਾ ਅੰਦਾਜ਼ਾ ਨਹੀਂ ਸੀ ਉਹ ਖੁਦ ਹੈਰਾਨ ਹਨ ਇਹ ਸਭ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਤੇ ਉਨ੍ਹਾਂ ਵੱਲੋਂ ਹੀ ਦੱਸੇ ਗਏ ਖੇਤੀ ਸਬੰਧਿਤ ਟਿਪਸ ਨਾਲ ਹੀ ਸੰਭਵ ਹੋਇਆ ਹੈ ਉੱਧਰ ਰਾਜਸਥਾਨ ਦੇ 85 ਮੈਂਬਰ ਗੁਰਮੇਲ ਇੰਸਾਂ, ਯੋਗੇਸ਼ ਇੰਸਾਂ ਨੇ ਦੱਸਿਆ ਕਿ ਬੁੱਧਰਵਾਲੀ ਦੇ ਇਲਾਕੇ ’ਚ ਉਪਜਾਊ ਜ਼ਮੀਨ ਹੈ ਇੱਥੇ ਡੇਰੇ ਦੀ ਜਮੀਨ ’ਤੇ ਆਲੂ ਬੀਜੇ ਗਏ ਸਨ, ਜਿਨ੍ਹਾਂ ਦੀ ਬੰਪਰ ਫਸਲ ਹੋਈ ਹੈ ਪੂਜਨੀਕ ਗੁਰੂ ਜੀ ਨੇ ਵੀ ਇੱਕ ਕਿੱਲੋ 425 ਗ੍ਰਾਮ ਵਜ਼ਨ ਦੇ ਆਲੂ ਦੇਖ ਕੇ ਇਨ੍ਹਾਂ ਦੀ ਸ਼ਲਾਘਾ ਕੀਤੀ ਤੇ ਸੇਵਾਦਾਰਾਂ ਦੀ ਹੌਸਲਾ ਅਫ਼ਜਾਈ ਕੀਤੀ।