Punjab
SDM Amloh News: ਐਸਡੀਐਮ ਅਮਲੋਹ ਵੱਲੋਂ ਇਨੁਮੀਰੇਸ਼ਨ ਫਾਰਮ ਭਰਨ ਦੀ ਪ੍ਰਕਿਰਿਆ ਦਾ ਜਾਇਜ਼ਾ
ਕੋਈ ਵੀ ਯੋਗ ਵੋਟਰ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ: ਐਸਡੀਐਮ ਹਰਵੀਰ ਕੌਰ
SDM Amloh News: (ਅਨਿਲ ਲੁਟਾਵਾ) ਅਮਲੋਹ। ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸਆਈਆਰ) ਤਹਿਤ ਚੱਲ ਰਹੇ ਕੰਮ ’ਚ ਤੇਜ਼ੀ ਲਿਆਉਣ ਲਈ ਐਸਡੀਐਮ ਅਮਲੋਹ ਸ੍ਰੀਮਤੀ ਹਰਵੀਰ ਕੌਰ ਨੇ ਹਲਕੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਇਨੁਮੀਰੇਸ਼ਨ ਫਾਰਮ ਭਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸ ਮੌਕੇ ਐਸਡੀਐਮ ਨੇ ਬਜ਼ੁਰਗਾਂ, ਘੱਟ ਪੜ੍ਹੇ-ਲਿਖੇ ਤੇ ਹੋਰ ਲੋੜਵੰਦ ਵੋਟਰਾਂ ਨੂੰ ਇਨੁਮੀਰੇਸ਼ਨ ਫਾਰਮ ਭਰਨ ’ਚ ਨਿੱਜੀ ਸਹਾਇਤਾ ਵੀ ਦਿੱਤੀ ਤਾਂ ਜੋ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ। ਉਨ੍ਹਾਂ ਵੋਟਰਾਂ ਨੂੰ ਐਸਆਈਆਰ ਸਬੰਧੀ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉੁਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਵੱਧ ਤੋਂ ਵੱਧ ਯੋਗ ਵੋਟਰਾਂ ਦੇ ਇਨੁਮੀਰੇਸ਼ਨ ਫਾਰਮ ਭਰਵਾਉਣੇ ਤੇ ਵੋਟਰ ਸੂਚੀ ਨੂੰ ਸ਼ੁੱਧ ਤੇ ਸਹੀ ਬਣਾਉਣਾ ਹੈ। ਇਸ ਲਈ ਹਲਕੇ ਦੇ ਵੱਖ-ਵੱਖ ਖੇਤਰਾਂ ’ਚ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: Gold Prcie Today: ਸਰਾਫਾ ਬਾਜ਼ਾਰ ’ਚ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਵਧੀ ਚਮਕੀ
ਐਸਡੀਐਮ ਹਰਵੀਰ ਕੌਰ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੀ.ਐਲ.ਓ. ਨਾਲ ਸੰਪਰਕ ਕਰਕੇ ਜਾਂ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਆਪਣੇ ਤੇ ਪਰਿਵਾਰ ਦੇ ਯੋਗ ਮੈਂਬਰਾਂ ਦੇ ਇਨੁਮੀਰੇਸ਼ਨ ਫਾਰਮ ਸਮੇਂ ਸਿਰ ਭਰਨ ਨੂੰ ਯਕੀਨੀ ਬਣਾਉਣ ਤੇ ਵੋਟਰ ਸੂਚੀ ਨੂੰ ਸਹੀ ਬਣਾਉਣ ’ਚ ਅਹਿਮ ਯੋਗਦਾਨ ਪਾਉਣ।