Delhi ’ਚ ਪ੍ਰਦੁਸ਼ਣ ਬਰਕਰਾਰ, ਸਾਹ ਲੈਣਾ ਹੋਇਆ ਮੁਸ਼ਕਲ, ਦਵਾਰਕਾ ’ਚ AQI ਸਭ ਤੋਂ ਜ਼ਿਆਦਾ

Delhi Air Pollution

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੀ ਰਾਜ਼ਧਾਨੀ ਦਿੱਲੀ ’ਚ ਵੀਰਵਾਰ ਦੀ ਸਵੇਰ ਨੂੰ ਵੀ ਧੂੰਏਂ ਅਤੇ ਜ਼ਹਿਰੀਲੀ ਹਵਾ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲੀ। ਬੁੱਧਵਾਰ ਦੀ ਤਰ੍ਹਾਂ 9 ਨਵੰਬਰ ਨੂੰ ਵੀ ਹਵਾ ਗੁਣਵੱਤਾ ਸੂਚਕ ਅੰਕ ਗੰਭੀਰ ਸ਼੍ਰੇਣੀ ’ਚ ਬਣਿਆ ਹੋਇਆ ਹੈ। ਫਿਲਹਾਲ ਐੱਕਊਆਈ ’ਚ ਸੁਧਾਰ ਦੀ ਕੋਈ ਸੰਭਾਵਨਾ ਨਹੀਂ ਹੈ। ਵੀਰਵਾਰ ਨੂੰ ਦਿੱਲੀ ਦੇ ਦਵਾਰਕਾ ’ਚ ਪ੍ਰਦੂਸ਼ਣ ਦੀ ਸਥਿਤੀ ਸਭ ਤੋਂ ਖਰਾਬ ਹੈ। ਦਵਾਰਕਾ ’ਚ ਸਵੇਰੇ ਏਕਿਊਆਈ 459 ਭਾਵ ਕਿ ਗੰਭੀਰ ਸਥਿਤੀ ’ਚ ਦਰਜ਼ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਪੂਰੀ ਦਿੱਲੀ ’ਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ’ਚ ਬਣੀ ਹੋਈ ਹੈ। (Delhi Air Pollution)

ਦਵਾਰਕਾ ਸੈਕਟਰ 8 ’ਚ 459, ਆਰਕੇ ਪੁਰਮ ’ਚ 453, ਨਿਊ ਮੋਤੀ ਬਾਗ ਵਿੱਚ 452, ਨਹਿਰੂ ਨਗਰ ’ਚ 452, ਨਜਫਗੜ੍ਹ ’ਚ 449, ਆਈਜੀਆਈ ਏਅਰਪੋਰਟ ’ਚ 446, ਪੰਜਾਬੀ ਬਾਗ ’ਚ 445, ਆਈਟੀਓ ’ਚ 441, ਵਜੀਰਪੁਰ ’ਚ 439, ਬਾਊਆਣਾ ’ਚ 439 437, ਪਟਪੜਗੰਜ ’ਚ 434, ਜਹਾਂਗੀਰਪੁਰੀ ’ਚ 433, ਓਖਲਾ ’ਚ 433, ਆਨੰਦ ਵਿਹਾਰ ’ਚ 432, ਮੁੰਡਕਾ ’ਚ 428, ਸੋਨੀਆ ਵਿਹਾਰ ’ਚ 423, ਸਿਰੀਫੋਰਟ ਦਿੱਲੀ ’ਚ 422, ਡੀਟੀਯੂ ’ਚ 402 ਦਰਜ ਕੀਤਾ ਗਿਆ। (Delhi Air Pollution)