ਥਾਣਾ ਮੁਖੀ ਰਨਦੀਪ ਕੁਮਾਰ ਸ਼ਰਮਾ ਨੇ ਨਸ਼ੇ ਨੂੰ ਖਤਮ ਕਰਨ ਲਈ ਕੈਮਿਸਟਾਂ ਤੋਂ ਮੰਗਿਆ ਸਹਿਯੋਗ

Amloh News

ਥਾਣਾ ਮੁਖੀ ਰਨਦੀਪ ਕੁਮਾਰ ਸ਼ਰਮਾ ਨੇ ਕੈਮਿਸਟਾਂ ਨਾਲ ਕੀਤੀ ਮੀਟਿੰਗ

(ਅਨਿਲ ਲੁਟਾਵਾ) ਅਮਲੋਹ। ਅੱਜ ਥਾਣਾ ਮੁੱਖੀ ਅਮਲੋਹ ਰਨਦੀਪ ਕੁਮਾਰ ਸ਼ਰਮਾ ਨੇ ਕੈਮਿਸਟ ਐਸਸੀਏਸ਼ਨ ਨਾਲ ਮੀਟਿੰਗ ਕੀਤੀ, ਜਿਸ ਵਿਚ ਅਮਲੋਹ ਐਸੋਸੀਏਸ਼ਨ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਥਾਣਾ ਮੁੱਖੀ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਹੁਕਮਾਂ ‘ਤੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿਚ ਕੈਮਿਸਟਾਂ ਦੇ ਸਹਿਯੋਗ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੱਧ ਰਹੇ ਅਪਰਾਧ ਦਾ ਕਾਰਨ ਹੈ। ਨਸ਼ਾ ਸਾਡੇ ਸਮਾਜ ਨੂੰ ਕੈਂਸਰ ਦੀ ਤਰ੍ਹਾਂ ਅੰਦਰੋ-ਅੰਦਰੀ ਖੋਖਲਾ ਕਰ ਰਿਹਾ ਹੈ। ਨਸ਼ੇ ਦੀ ਦਲਦਲ ਵਿਚ ਪੰਜਾਬ ਦੇ ਨੌਜਵਾਨ ਆਪਣਾ ਭਵਿੱਖ ਖਰਾਬ ਕਰ ਰਹੇ ਹਨ। ਇਸ ਲਈ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨਾ ਬਹੁਤ ਜ਼ਰੂਰੀ ਹੈ। (Amloh News)

ਉਨ੍ਹਾਂ ਕਿਹਾ ਕਿ ਸਾਰੇ ਕੈਮਿਸਟ ਆਪਣੀਆਂ ਦੁਕਾਨਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਗਾ ਲੈਣ। ਜੇਕਰ ਕੋਈ ਵੀ ਵਿਅਕਤੀ ਵਾਰ-ਵਾਰ ਡਾਕਟਰ ਦੀ ਪਰਚੀ ਤੋਂ ਬਿਨਾ ਦਵਾਈ ਲੈਣ ਆਉਂਦਾ ਹੈ, ਜਿਸ ਵਿਚ ਨਸ਼ੇ ਵਾਲੇ ਸਾਲਟ ਹੋਣ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਜੇਕਰ ਕੋਈ ਵੀ ਕੈਮਿਸਟ ਜਾਂ ਹੋਰ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਵੋ, ਸ਼ੂਚਨਾ ਦੇਣ ਵਾਲੇ ਦਾ ਨਾਂਅ ਪਤਾ ਗੁਪਤ ਰੱਖਿਆ ਜਾਵੇਗਾ। ਕੁਝ ਨੌਜਵਾਨ ਅਜਿਹੀਆਂ ਦਵਾਈਆਂ ਵੱਧ ਮਾਤਰਾ ਵਿਚ ਲੇ ਰਹੇ ਹਨ ਜੋ ਕਿ ਨਸ਼ੀਲੇ ਪਦਾਰਥਾਂ ਵਿਚ ਨਹੀਂ ਆਉਦੀਆਂ, ਪਰ ਉਨ੍ਹਾ ਦਵਾਈਆਂ ਨੂੰ ਵੱਧ ਮਾਤਰਾ ਵਿਚ ਲੈਣ ਨਾਲ ਨਸ਼ੇ ਦੀ ਪੂਰਤੀ ਹੋ ਜਾਂਦੀ ਹੈ। ਅਜਿਹੇ ਮਰੀਜ਼ਾਂ ਬਾਰੇ ਵੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾ ਚਿਤਾਵਨੀ ਵੀ ਦਿੱਤੀ ਕਿ ਨਸ਼ਾ ਵੇਚਣ ਵਾਲਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। (Amloh News)

Amloh News

ਇਹ ਵੀ ਪੜ੍ਹੋ : ਕੇਂਦਰੀ ਜੇਲ ’ਚੋਂ ਮਿਲੇ 15 ਮੋਬਾਇਲ, 4 ਮਾਮਲੇ ਦਰਜ਼

ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ, ਜਿਲ੍ਹਾ ਸਕੱਤਰ ਰਾਮ ਸਰੂਪ ਨੇ ਭਰੋਸਾ ਦਿੱਤਾ ਕਿ ਕੋਈ ਵੀ ਕੈਮਿਸਟ ਨਸ਼ੇ ਵਾਲੀਆਂ ਦਵਾਈਆਂ ਨਹੀ ਵੇਚਦਾ। ਜੇਕਰ ਕੋਈ ਵੀ ਕੈਮਿਸ਼ਟ ਨਸ਼ਾ ਵੇਚਦਾ ਹੈ ਤਾਂ ਯੂਨੀਅਨ ਉਸਦਾ ਸਾਥ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਸਰਕਾਰ ਦੀਆਂ ਹਦਾਇਤਾਂ ਹਨ ਹਰੇਕ ਕੈਮਿਸਟ ਉਸਦਾ ਪਾਲਣ ਕਰਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਕੋਈ ਨਸ਼ੇੜੀ ਕਿਸੇ ਵੀ ਕੈਮਿਸਟ ਦੀ ਦੁਕਾਨ ’ਤੇ ਆਵੇਗਾ ਤਾਂ ਉਹ ਉਸਦੀ ਸੂਚਨਾ ਪੁਲਿਸ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਨਸ਼ਾ ਖਤਮ ਕਰਨ ਲਈ ਜੋ ਵੀ ਪੁਲਿਸ ਨੂੰ ਸਹਿਯੋਗ ਚਾਹੀਦਾ ਹੈ ਉਹ ਪੁਰੀ ਤਰ੍ਹਾਂ ਨਾਲ ਪੁਲਿਸ ਦੇ ਨਾਲ ਹਨ। ਇਸ ਮੌਕੇ ਜਵਾਹਰ ਲਾਲ, ਨਰੇਸ਼ ਕਪਿਲ, ਪ੍ਦੀਪ ਸਿੰਘ,ਪਵਿੱਤਰ ਸਿੰਘ,ਕੁਲਦੀਪ ਸਿੰਘ,ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ,ਰਾਜਿੰਦਰ ਕੁਮਾਰ,ਦਵਿੰਦਰ ਰੋਹਿਤ,ਖੁਸੀ ਆਦਿ ਕੈਮਿਸਟ ਹਾਜ਼ਰ ਸਨ।

ਅਮਲੋਹ : ਥਾਣਾ ਮੁਖੀ ਰਨਦੀਪ ਸ਼ਰਮਾਂ ਕੈਮਿਸਟ ਐਸੋਸੀਏਸ਼ਨ ਦੇ ਨਾਲ ਮੀਟਿੰਗ ਕਰਦੇ ਹੋਏ। ਤਸਵੀਰ : ਅਨਿਲ ਲੁਟਾਵਾ