ਰਾਤ ਸਮੇਂ ਇਕਲੀਆਂ ਔਰਤਾਂ ਨੂੰ ਘਰ ਪਹੁੰਚਾਵੇਗੀ ਪੁਲਿਸ

Police will house single women at night

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੀਤਾ ਐਲਾਨ,  ਰਾਤ ਸਮੇਂ ਮਹਿਲਾ ਪੁਲਿਸ ਰਹੇਗੀ ਤੈਨਾਤ | women rights

ਚੰਡੀਗੜ(ਅਸ਼ਵਨੀ ਚਾਵਲਾ)। ਹੁਣ ਰਾਤ ਸਮੇਂ ਕਿਸੇ ਵੀ ਲੜਕੀ ਜਾਂ ਫਿਰ ਮਹਿਲਾ ਨੂੰ ਕੋਈ ਵੀ ਦਿੱਕਤ ਆਏ ਤਾਂ ਉਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਨਾਂ ਨੂੰ ਬਸ ਆਪਣੇ ਮੋਬਾਇਲ ਤੋਂ 100 ਨੰਬਰ ਹੀ ਡਾਇਲ ਕਰਨਾ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਕਰਮਚਾਰੀ ਖ਼ੁਦ ਮਹਿਲਾਵਾਂ ਨੂੰ ਘਰ ਛੱਡ ਕੇ ਆਉਣਗੇ। ਰਾਤ ਸਮੇਂ ਪੁਲਿਸ ਤੋਂ ਮਦਦ ਮੰਗਣ ਵਾਲੀ ਮਹਿਲਾਵਾਂ ਨੂੰ ਪੁਲਿਸ ਨਾਲ ਘਰ ਜਾਣ ਮੌਕੇ ਵੀ ਕੋਈ ਦਿੱਕਤ ਨਾ ਆਏ, ਇਸ ਲਈ ਮਹਿਲਾ ਪੁਲਿਸ ਖ਼ਾਸ ਤੌਰ ‘ਤੇ ਰਾਤ ਨੂੰ ਤੈਨਾਤ ਰਹਿਣਗੀਆਂ, ਜਿਹੜੀਆਂ ਕਿ ਘਰ ਛੱਡਣ ਮੌਕੇ ਗੱਡੀ ਵਿੱਚ ਸਵਾਰ ਹੋਣਗੀਆਂ। ਇਹ ਐਲਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰ ਦਿੱਤਾ ਹੈ। ਔਰਤਾਂ ਦੀ ਸੁਰੱਖਿਆ ਪ੍ਰਤੀ ਵਧ ਰਹੀ ਫਿਕਰਮੰਦੀ ਦੇ ਮੱਦੇ-ਨਜ਼ਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁਕਵਾਂ ਸਾਧਨ ਨਾ ਮਿਲਣ ਦੀ ਸੂਰਤ ਵਿੱਚ ਉਨਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫ਼ਤ ਪੁਲੀਸ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।

ਸੂਬਾ ਭਰ ਵਿੱਚ ਇਹ ਸਹੂਲਤ 100, 112 ਅਤੇ 181 ਨੰਬਰ ‘ਤੇ ਮੌਜੂਦ ਹੋਵੇਗੀ ਜਿਨਾਂ ਰਾਹੀਂ ਸੰਪਰਕ ਕਰਨ ਵਾਲੀ ਮਹਿਲਾ ਤੁਰੰਤ ਪੁਲੀਸ ਕੰਟਰੋਲ ਰੂਮ (ਪੀ.ਸੀ.ਆਰ.) ਨਾਲ ਜੁੜ ਜਾਵੇਗੀ। ਮੁੱਖ ਮੰਤਰੀ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਹ ਸੁਵਿਧਾ ਸੂਬਾ ਭਰ ਵਿੱਚ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਘਰੋਂ ਲਿਜਾਣ ਅਤੇ ਛੱਡਣ ਦੀ ਸੁਵਿਧਾ ਉਨਾਂ ਮਹਿਲਾਵਾਂ ਨੂੰ ਹਾਸਲ ਹੋਵੇਗੀ, ਜਿਨਾਂ ਦੀ ਟੈਕਸੀ ਜਾਂ ਥ੍ਰੀ-ਵੀਲਰ ਵਰਗੇ ਸੁਰੱਖਿਅਤ ਵਾਹਨ ਤੱਕ ਪਹੁੰਚ ਨਾ ਹੋਵੇ। ਔਰਤ ਵਿੱਚ ਸੁਰੱਖਿਆ ਦੀ ਭਾਵਨਾ ਵਜੋਂ ਮੁੱਖ ਮੰਤਰੀ ਨੇ ਹੁਕਮ ਦਿੱਤੇ ਕਿ ਆਵਾਜਾਈ ਦੌਰਾਨ ਸਬੰਧਿਤ ਔਰਤ ਨਾਲ ਘੱਟੋ-ਘੱਟ ਇਕ ਮਹਿਲਾ ਪੁਲੀਸ ਅਫ਼ਸਰ ਜ਼ਰੂਰ ਹੋਣੀ ਚਾਹੀਦੀ ਹੈ।  women rights

ਡੀ.ਐਸ.ਪੀ./ਏ.ਸੀ.ਪੀ. (ਔਰਤਾਂ ਵਿਰੁੱਧ ਅਪਰਾਧ ਵਿੰਗ) ਨੋਡਲ ਅਫ਼ਸਰ ਵਜੋਂ ਤਾਇਨਾਤ ਹੋਵੇਗੀ

ਡੀ.ਜੀ.ਪੀ. ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਮੁਹਾਲੀ, ਪਟਿਆਲਾ ਅਤੇ ਬਠਿੰਡਾ ਸਮੇਤ ਹੋਰ ਵੱਡੇ ਸ਼ਹਿਰਾਂ ਵਿੱਚ ਪੁਲੀਸ ਹੈੱਡਕੁਆਟਰਾਂ ‘ਤੇ ਸਮਰਪਿਤ ਪੀ.ਸੀ.ਆਰ. ਵਾਹਨ ਮੌਜੂਦ ਹੋਣਗੇ। ਹਰੇਕ ਜ਼ਿਲੇ ਵਿੱਚ ਇਸ ਸਕੀਮ ਨੂੰ ਅਮਲ ਵਿੱਚ ਲਿਆਉਣ ਲਈ ਡੀ.ਐਸ.ਪੀ./ਏ.ਸੀ.ਪੀ. (ਔਰਤਾਂ ਵਿਰੁੱਧ ਅਪਰਾਧ ਵਿੰਗ) ਨੋਡਲ ਅਫ਼ਸਰ ਵਜੋਂ ਤਾਇਨਾਤ ਹੋਵੇਗੀ। ਇਨਾਂ ਮਹਿਲਾ ਪੁਲੀਸ ਅਫ਼ਸਰਾਂ ਦੇ ਸੰਪਰਕ ਨੰਬਰ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੈਬਸਾਈਟਾਂ ‘ਤੇ ਉਪਲਬਧ ਹੋਣਗੇ। ਏ.ਡੀ.ਜੀ.ਪੀ. (ਅਪਰਾਧ) ਗੁਰਪ੍ਰੀਤ ਕੌਰ ਦਿਓ ਇਸ ਸੁਵਿਧਾ ਲਈ ਸੂਬਾਈ ਨੋਡਲ ਅਫ਼ਸਰ ਹੋਣਗੇ।

ਤੇਲੰਗਾਨਾ ਵਿੱਚ ਇਕ ਵੈਟਰਨਰੀ ਡਾਕਟਰ ਨੂੰ ਦੋਸ਼ੀਆਂ ਵੱਲੋਂ ਅਗਵਾ ਕਰਕੇ  ਜਬਰ ਜਨਾਹ ਕਰਨ ਪਿੱਛੋਂ ਅੱਗ ਲਾ ਸਾੜ ਦੇਣ ਨਾਲ ਕੌਮੀ ਪੱਧਰ ‘ਤੇ ਪੈਦਾ ਹੋਏ ਜਨਤਕ ਰੋਸ ਦੇ ਸੰਦਰਭ ਵਿੱਚ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਤੇਲੰਗਾਨਾ ਦੀ ਘਟਨਾ ‘ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਅਤੇ ਇਸ ਸਬੰਧੀ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਡੀ.ਜੀ.ਪੀ. ਨੇ ਕਿਹਾ ਕਿ ਸੂਬਾ ਪੁਲੀਸ ਔਰਤਾਂ ਦੀ ਸੁਰੱਖਿਆ ਲਈ ਹੋਰ ਸਕੀਮਾਂ ‘ਤੇ ਕੰਮ ਕਰ ਰਹੀ ਹੈ। women rights

  • ਲੜਕੀ ਜਾਂ ਫਿਰ ਮਹਿਲਾ ਨੂੰ ਕੋਈ ਵੀ ਦਿੱਕਤ ਆਏ ਤਾਂ ਉਨਾਂ ਨੂੰ ਘਬਰਾਉਣ ਦੀ ਲੋੜ ਨਹੀਂ
  • ਸੂਬਾ ਭਰ ਵਿੱਚ ਇਹ ਸਹੂਲਤ 100, 112 ਅਤੇ 181 ਨੰਬਰ ‘ਤੇ ਮੌਜੂਦ
  • ਘਰੋਂ ਲਿਜਾਣ ਅਤੇ ਛੱਡਣ ਦੀ ਸੁਵਿਧਾ ਉਨਾਂ ਮਹਿਲਾਵਾਂ ਨੂੰ ਹਾਸਲ ਹੋਵੇਗੀ
  •  ਔਰਤ ਵਿੱਚ ਸੁਰੱਖਿਆ ਦੀ ਭਾਵਨਾ ਵਜੋਂ ਮੁੱਖ ਮੰਤਰੀ ਨੇ ਹੁਕਮ ਦਿੱਤੇ
  • ਪੁਲੀਸ ਹੈੱਡਕੁਆਟਰਾਂ ‘ਤੇ ਸਮਰਪਿਤ ਪੀ.ਸੀ.ਆਰ. ਵਾਹਨ ਮੌਜੂਦ ਹੋਣਗੇ
  • ਸਰਕਾਰ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ
  • ਏ.ਡੀ.ਜੀ.ਪੀ. (ਅਪਰਾਧ) ਗੁਰਪ੍ਰੀਤ ਕੌਰ ਦਿਓ ਇਸ ਸੁਵਿਧਾ ਲਈ ਸੂਬਾਈ ਨੋਡਲ ਅਫ਼ਸਰ ਹੋਣਗੇ
  •  ਡੀ.ਜੀ.ਪੀ. ਨੇ ਕਿਹਾ ਕਿ ਸੂਬਾ ਪੁਲੀਸ ਔਰਤਾਂ ਦੀ ਸੁਰੱਖਿਆ ਲਈ ਹੋਰ ਸਕੀਮਾਂ ‘ਤੇ ਕੰਮ ਕਰ ਰਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Police will house single women at night