ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਖੇ ਮਨਾਇਆ ਗਿਆ ਮਦਰ ਡੇਅ

Mother's Day
ਡੀਏਵੀ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ।

(ਸੱਚ ਕਹੂੰ ਨਿਊਜ਼) ਪਟਿਆਲਾ। ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿਖੇ ਮਦਰ ਡੇਅ (Mother’s Day) ਮਨਾਉਣ ਲਈ ਪੈਜੀ ਸਦਨ ਵੱਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਇਸ ਦਿਹਾੜੇ ਨਾਲ ਸਬੰਧਤ ਜਾਣਕਾਰੀ ਦਿੰਦਾ ਹੋਇਆ ਇੱਕ ਵੀਡੀਓ ਜਮਾਤਾਂ ਦੇ ਵਿੱਚ ਸੇਅਰ ਕੀਤਾ ਗਿਆ । ਅੱਠਵੀਂ ਜਮਾਤ ਦੀ ਵਿਦਿਆਰਥਣ ਜੰਨਤ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਂ ਸਾਡੇ ਲਈ ਪ੍ਰਮਾਤਮਾ ਦੁਆਰਾ ਇੱਕ ਬ੍ਰਹਮ ਦਾਤ ਹੈ । ਉਹ ਕੁਰਬਾਨੀ ਅਤੇ ਪਿਆਰ ਦਾ ਪ੍ਰਤੀਕ ਹੈ। ਬੱਚੇ ਦਾ ਪਹਿਲਾ ਸਬਦ ਮਾਂ ਹੈ । ਉਹ ਆਪਣੇ ਬੱਚੇ ਦੀ ਪਹਿਲੀ ਅਧਿਆਪਕਾ ਹੈ । ਮਾਂ ਦੀ ਦੇਣ ਨੂੰ ਸਬਦਾਂ ਵਿਚ ਬਿਆਨ ਕਰਨਾ ਬਹੁਤ ਚੁਣੌਤੀ ਭਰਿਆ ਕੰਮ ਹੈ।

ਮਾਂ ਹਰ ਪਰਿਵਾਰ ਲਈ ਇੱਕ ਰੁੱਖ ਦੀ ਭੂਮਿਕਾ ਨਿਭਾਉਂਦੀ (Mother’s Day)

ਇਸ ਮੌਕੇ ’ਤੇ ਜਮਾਤ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੂੰ ਸਕੂਲ ਵਿੱਚ ਸੱਦਾ ਦਿੱਤਾ ਗਿਆ। ਵਿਦਿਆਰਥੀਆਂ ਨੇ ਆਪਣੀਆਂ ਮਾਤਾਵਾਂ ਲਈ ਸੁਰੀਲੇ ਗੀਤ ਗਾਏ ਅਤੇ ਭਾਵਪੂਰਨ ਕਵਿਤਾਵਾਂ ਪੇਸ਼ ਕੀਤੀਆਂ । ਅੱਠਵੀਂ ਜਮਾਤ ਦੀ ਵਿਦਿਆਰਥਣ ਸਮਰੀਤ ਕੌਰ ਨੇ ਆਪਣੀ ਖੂਬਸੂਰਤ ਕਵਿਤਾ ਪਾਠ ਰਾਹੀਂ ਜਿਵੇਂ ਸਮਾਂ ਹੀ ਬੰਨ੍ਹ ਦਿੱਤਾ।

Mother's Day
ਡੀਏਵੀ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ।

ਇਹ ਵੀ ਪੜ੍ਹੋ : ਮੌਸਮ ਦਾ ਮਿਜਾਜ : ਪੰਜਾਬ ’ਚ ਤਾਪਮਾਨ 43 ਡਿਗਰੀ ਤੇ ਹਰਿਆਣਾ ’ਚ 45 ਡਿਗਰੀ ਪਾਰ, ਅਗਲੇ ਦੋ ਦਿਨ ਹੋਰ ਵਧੇਗੀ ਗਰਮੀ

ਇਸ ਮੌਕੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਕਈ ਖੇਡਾਂ ਵਿੱਚ ਭਾਗ ਲਿਆ ਅਤੇ ਰੈਂਪ ਵਾਕ ਵੀ ਕੀਤੀ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਮੋਹਿਤ ਚੁੱਗ ਨੇ ਸਾਰਿਆਂ ਨੂੰ ਸੁੱਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਦੀ ਖੂਬ ਪ੍ਰਸੰਸਾ ਕੀਤੀ। ਉਹਨਾਂ ਆਪਣੇ ਭਾਵਾਂ ਨੂੰ ਸਾਂਝੇ ਕਰਦਿਆਂ ਦੱਸਿਆ ਕਿ ਮਾਂ , ਅਨੁਸਾਸਿਤ, ਪਾਬੰਦ ਅਤੇ ਭਰੋਸੇਮੰਦ ਵਿਅਕਤੀ ਬਣਨ ਦੀ ਸਿਖਲਾਈ ਦਿੰਦੀ ਹੈ । ਮਾਂ ਹਰ ਪਰਿਵਾਰ ਲਈ ਇੱਕ ਅਜਿਹੇ ਰੁੱਖ ਦੀ ਭੂਮਿਕਾ ਨਿਭਾਉਂਦੀ ਹੈ ਜਿਸ ਤੋਂ ਸਾਰੇ ਪਰਿਵਾਰ ਵਿਚ ਰੰਗਤ ਅਤੇ ਠੰਢੀ ਛਾਂ ਪ੍ਰਾਪਤ ਹੁੰਦੀ ਹੈ