ਵੱਡੀ ਕਾਰਵਾਈ : ਪੁਲਿਸ ਨੇ 180 ਟੀਮਾਂ ਨਾਲ 540 ਥਾਵਾਂ ’ਤੇ ਕੀਤੀ ਛਾਪੇਮਾਰੀ, ਸੋਸ਼ਲ ਮੀਡੀਆ ’ਤੇ ਐਕਟਿਵ ਗੈਂਗਸਟਰ ਫਾਲੋਅਰਾਂ ਖਿਲਾਫ਼ ਚਲਾਈ ਮੁਹਿੰਮ

Gangster

ਸ੍ਰੀਗੰਗਾਨਗਰ (ਲਖਜੀਤ)। ਜ਼ਿਲ੍ਹਾ ਪੁਲਿਸ ਦੁਆਰਾ ਨਸ਼ੀਲੇ ਪਦਾਰਥਾਂ, ਸ਼ਰਾਬ, ਨਜਾਇਜ਼ ਹਥਿਆਰ, ਲੋੜੀਂਦੇ ਅਪਰਾਧੀਆਂ ਨੂੰ ਫੜਨ ਤੇ ਸੋਸ਼ਲ ਮੀਡੀਆ ’ਤੇ ਐਕਟਿਵ ਗੈਂਗਸਟਰਾਂ (Gangster) ਦੇ ਫਾਲੋਅਰਾਂ ਖਿਲਾਫ਼ ਮੁਹਿੰਮ ਚਲਾ ਕੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਨ੍ਹਾਂ ਟੀਮਾਂ ’ਚ ਕਰੀਬ 990 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦਾ ਜਾਬਤਾ ਲਾਇਆ ਗਿਆ। ਕਾਰਵਾਈ ਦੌਰਾਨ 50000 ਲੀਟਰ ਤੋਂ ਜ਼ਿਆਦਾ ਕੱਚੀ ਸ਼ਰਾਬ (ਲਾਹਣ) 500 ਐਲਐਨਪੀ ’ਚ ਨਸ਼ਟ ਕੀਤੀ ਗਈ ਹੈ।

ਐੱਸਪੀ ਪਾਰਿਸ ਦੇਸ਼ਮੁਖ ਨੇ ਦੱਸਿਆ ਕਿ ਇਸ ਕਾਰਵਾਈ ਲਈ 180 ਟੀਮਾਂ ਦੁਆਰਾ ਕੁੱਲ 540 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ਟੀਮਾਂ ’ਚ ਕਰੀਬ 990 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦਾ ਜਾਬਤਾ ਲਾਇਆ ਗਿਆ। ਹੁਣ ਤੱਕ 50000 ਲੀਟਰ ਤੋਂ ਜ਼ਿਆਦਾ ਲਾਹਨ 550 ਐਲਐਨਪੀ ’ਚ ਨਸ਼ਟ ਕੀਤੀ ਗਈ ਹੈ ਤੇ ਨਾਲ ਹੀ ਐਨਡੀਪੀਐੱਸ ਐਕਟ/ਆਰਮਸ ਐਕਟਰ ’ਚ ਵੀ ਮਾਮਲੇ ਦਰਜ ਕੀਤੇ ਜਾ ਰਹੇ ਹਨ ਅਤੇ ਕਾਰਵਾਈ ਅਜੇ ਵੀ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੁਆਰਾ ਨਸ਼ੀਲੇ ਪਦਾਰਥਾਂ, ਸ਼ਰਾਬ, ਨਜਾਇਜ਼ ਹਥਿਆਰ, ਲੋੜੀਂਦੇ ਅਪਰਾਧੀਆ ਨੂੰ ਫੜਨ ਤੇ ਸੋਸ਼ਲ ਮੀਡੀਆ ’ਤੇ ਐਕਟਿਵ ਗੈਂਗਸਟਰ (Gangster) ਦੇ ਫਾਲੋਅਰਾਂ ਦੇ ਖਿਲਾਫ਼ ਮੁਹਿੰਮ ਚਲਾ ਕੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ