ਇੱਕ-ਦੂਜੇ ’ਤੇ ਸਿੱਧੀਆਂ ਗੋਲੀਆਂ ਚਲਾਉਣ ਦੇ ਮਾਮਲੇ ’ਚ ਪੁਲਿਸ ਵੱਲੋਂ 9 ਜਣੇ ਕਾਬੂ

Crime News
ਲੁਧਿਆਣਾ : ਕਮਿਸ਼ਨਰ ਕੁਲਦੀਪ ਸਿੰਘ ਚਹਿਲ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਸਬੰਧੀ ਜਾਣਕਾਰੀ ਦੇਣ ਸਮੇਂ।

3 ਰਿਵਾਲਵਰ, ਇੱਕ ਪਿਸਟਲ ਤੇ ਜਿੰਦਾ ਕਾਰਤੂਸ ਤੋਂ ਇਲਾਵਾ ਦੋ ਕਰੇਟਾਂ ਕਾਰਾਂ ਬਰਾਮਦ

(ਸੱਚ ਕਹੂੰ ਨਿਊਜ਼) ਲੁਧਿਆਣਾ। ਕਮਿਸ਼ਨਰ ਪੁਲਿਸ ਲੁਧਿਆਣਾ ਨੇ ਬੀਤੇ ਮਹੀਨੇ ਦੋ ਹਥਿਆਰਬੰਦ ਗੁੱਟਾਂ ਵੱਲੋਂ ਇੱਕੇ-ਦੂਜੇ ’ਤੇ ਸਿੱਧੀਆਂ ਗੋਲੀਆਂ ਚਲਾਉਣ ਦੇ ਦੋਸ਼ ’ਚ 9 ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ਵਿੱਚੋਂ ਦੋ ਲਾਇਸੰਸੀ ਰਿਵਾਲਵਰ ਅਤੇ 28 ਜਿੰਦਾ ਰੌਂਦ ਆਦਿ ਬਰਾਮਦ ਕੀਤੇ ਹਨ। Crime News

ਇੱਥੇ ਪੁਲਿਸ ਲਾਇਨ ’ਚ ਪ੍ਰ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਬੀਤੇ ਮਹੀਨੇ 21 ਫਰਵਰੀ ਨੂੰ ਨਵਾਂ ਮੁਹੱਲਾ ਨੇੜੇ ਸ਼ੁਭਾਨੀ ਬਿਲਡਿੰਗ ਵਿੱਚ ਦੋ ਹਥਿਆਰਬੰਦ ਗਰੁੱਪਾਂ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਇੱਕ- ਦੂਜੇ ’ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਸਨ। ਸੂਚਨਾ ਮਿਲਣ ’ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਤਫ਼ਤੀਸ ਦੌਰਾਨ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ: ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਵਿਖਾਈ ਇਮਾਨਦਾਰੀ

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਫ਼ਤੀਸ ਦੌਰਾਨ 13 ਮਾਰਚ ਨੂੰ ਉਕਤ ਮੁਕੱਦਮੇ ’ਚ ਅਮਰਜੋਤ ਸਿੰਘ ਉਰਫ਼ ਗੋਲਡੀ ਸਿੱਬਲ ਵਾਸੀ ਪਿੱਪਲ ਵਾਲੀ ਗਲੀ ਲੁਧਿਆਣਾ, ਕੁਲਪ੍ਰੀਤ ਸਿੰਘ ਉਰਫ਼ ਰੂਬਲ ਤੇ ਲਭੀ ਸਿੰਘ ਉਰਫ਼ ਲਵੀ ਵਾਸੀਆਨ ਮਾਡਲ ਟਾਊਨ ਲੁਧਿਆਣਾ, ਗੁਰਕਮਲ ਸਿੰਘ ਉਰਫ ਈਲੂ ਵਾਸੀ ਰਾਇਲ ਲੇਕ ਬਸੰਤ ਸਿਟੀ ਲੁਧਿਆਣਾ, ਇਸਾਨਪ੍ਰੀਤ ਸਿੰਘ ਉਰਫ਼ ਇਸਾਨ ਸਤਵਾਲ ਤੇ ਮਨਿੰਦਰ ਸਿੰਘ ਉਰਫ਼ ਮੰਨੂ ਫੀਲਡ ਗੰਜ਼ ਲੁਧਿਆਣਾ, ਅੰਕੁਸ਼ ਕਨੋਜੀਆ ਉਰਫ਼ ਅੰਕੂਰ ਵਾਸੀ ਨਵਾਂ ਮੁਹੱਲਾ ਨੇੜੇ ਸ਼ੁਭਾਨੀ ਬਿਲਡਿੰਗ ਲੁਧਿਆਣਾ, ਹੇਮੰਤ ਸਲੂਜਾ ਉਰਫ਼ ਹੈਪੀ ਸਲੂਜਾ ਵਾਸੀ ਨਿੰਮ ਚੌਂਕ ਲੁਧਿਆਣਾ ਤੇ ਸੌਰਵ ਕਪੂਰ ਵਾਸੀ ਮੁਹੱਲਾ ਪੱਪੂ ਭਗਤ ਲੁਧਿਆਣਾ ਨੂੰ ਸਹਾਰਨਪੁਰ (ਯੂਪੀ) ਤੋਂ ਦੋ ਕਰੇਟਾ ਕਾਰਾਂ ਸਣੇ ਕਾਬੂ ਕਰਕੇ ਗ੍ਰਿਫ਼ਤਾਰ ਹੈ। ਪੁੱਛਗਿੱਛ ਦੌਰਾਨ ਪੁਲਿਸ ਨੇ ਉਕਤਾਨ ਦੇ ਕਬਜ਼ੇ ’ਚੋਂ ਦੋ 32 ਬੋਰ ਲਾਇਸੰਸੀ ਰਿਵਾਲਵਰ ਅਤੇ 28 ਜਿੰਦਾ ਰੌਂਦ 32 ਬੋਰ ਅਤੇ ਤਿੰਨ ਖੋਲ ਕਾਰਤੂਸ 32 ਬੋਰ ਬਰਾਮਦ ਕੀਤੇ। Crime News

ਵੱਡੀ ਮਾਤਰਾ ’ਚ ਹਥਿਆਰ ਬਰਾਮਦ (Crime News)

ਇਸ ਤੋਂ ਇਲਾਵਾ ਇਸੇ ਮਾਮਲੇ ਵਿੱਚ ਹੀ ਸ਼ੁਭਮ ਅਰੋੜਾ ਉਰਫ਼ ਮੋਟਾ ਵਾਸੀ ਨਿਊ ਮਾਧੋਪੁਰੀ ਲੁਧਿਆਣਾ, ਮੁਹੰਮਦ ਨਦੀਮ ਵਾਸੀ ਆਦਰਸ਼ ਨਗਰ ਟਿੱਬਾ ਤੇ ਅਕਬਰ ਅਲੀ ਉਰਫ਼ ਕਾਕੂ ਵਾਸੀ ਲੁਧਿਆਣਾ ਨੂੰ ਵੀ ਪਹਿਲਾਂ ਹੀ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਚਹਿਲ ਨੇ ਦੱਸਿਆ ਕਿ ਗ੍ਰਿਫ਼ਤਾਰ ਗੁਰਕਮਲ ਸਿੰਘ ਉਰਫ਼ ਈਲੂ ਖਿਲਾਫ਼ ਪਹਿਲਾਂ 3, ਅੰਕੁਸ਼ ਕਨੋਜੀਆ ਉਰਫ਼ ਅੰਕੁਰ ਵਿਰੁੱਧ 4, ਸ਼ੁਭਮ ਅਰੋੜਾ ਉਰਫ਼ ਮੋਟਾ 17 ਤੇ ਮੁਹੰਮਦ ਨਦੀਮ ਖਿਲਾਫ਼ 2 ਮਾਮਲੇ ਦਰਜ਼ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਵਿੱਚ ਹੁਣ ਤੱਕ ਉਕਤ ਸਣੇ ਕੁੱਲ 3 ਰਿਵਾਲਵਰ 32 ਬੋਰ, 1 ਪਿਸਟਲ 32 ਬੋਰਡ, 28 ਰੌਂਦ 32 ਬੋਰ, 3 ਖੋਲ ਕਾਰਤੂਸ ਤੇ 2 ਕਰੇਟਾ ਕਾਰਾਂ ਬਰਾਮਦ ਹੋ ਚੁੱਕੀਆਂ ਹਨ।