ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਵੀ ਖੁੱਲ੍ਹਿਆ ਪੀਐੱਮ ਜਨ ਔਸ਼ਧੀ ਕੇਂਦਰ

PM Jan Aushadhi Kendra

ਹੁਣ ਮਿਲਣਗੀਆਂ ਸਸਤੀਆਂ ਦਵਾਈਆਂ (PM Jan Aushadhi Kendra)

(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਕੇਂਦਰ ਸਰਕਾਰ ਵੱਲੋਂ ਸੰਚਾਲਿਤ ‘ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ’ (PM Jan Aushadhi Kendra) ਖੋਲ੍ਹਿਆ ਗਿਆ। ਇਸ ਔਸ਼ਧੀ ਕੇਂਦਰ ਦੇ ਖੁੱਲ੍ਹਣ ਨਾਲ ਹਸਪਤਾਲ ’ਚ ਆਉਣ ਵਾਲੀ ਆਮ ਜਨਤਾ ਨੂੰ 50 ਤੋਂ 90 ਪ੍ਰਤੀਸ਼ਤ ਤੱਕ ਸਸਤੀਆਂ ਦਵਾਈਆਂ ਮਿਲਣਗੀਆਂ। ਦੂਜੇ ਪਾਸੇ ਜਨ ਔਸ਼ਧੀ ਕੇਂਦਰ ਦੀਆਂ ਸੇਵਾਵਾਂ 24 ਘੰਟੇ ਮੁਹੱਈਆ ਹੋਣਗੀਆਂ। ਸਰਸਾ ਸ਼ਹਿਰ ’ਚ ਹੁਣ ਤੱਕ 5 ਜਨ ਔਸ਼ਧੀ ਕੇਂਦਰ ਹਨ। ਭਾਰਤ ਸਰਕਾਰ ਦੇ ਯਤਨਾਂ ਨਾਲ ਹੁਣ ਤੱਕ 1759 ਉੱਚ ਗੁਣਵੱਤਾ ਭਰਪੂਰ ਦਵਾਈਆਂ ਅਤੇ 250 ਸਰਜੀਕਲ ਉਪਕਰਨ ਉਪਲਬੱਧ ਕਰਾਏ ਜਾ ਰਹੇ ਹਨ।

ਉਦਘਾਟਨ ਮੌਕੇ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀਆਰ ਨੈਨ ਇੰਸਾਂ ਨੇ ਕਿਹਾ ਕਿ ਇਨ੍ਹਾਂ ਦਵਾਈਆਂ ’ਤੇ ਸਰਕਾਰ ਵੱਲੋਂ ਨਿਰਧਾਰਿਤ 50-90 ਪ੍ਰਤੀਸ਼ਤ ਤੱਕ ਛੋਟ ਮਿਲੇਗੀ, ਜੋ ਕਿ ਦਵਾਈਆਂ ਦੇ ਲੇਬਲ ’ਤੇ ਛਪੀ ਹੋਵੇਗੀ ਇਨ੍ਹਾਂ ਜੈਨਰਿਕ ਦਵਾਈਆਂ ’ਚ ਦੇਸੀ ਅਤੇ ਅੰਗਰੇਜ਼ੀ ਦੋਵਾਂ ਤਰ੍ਹਾਂ ਦੀਆਂ ਦਵਾਈਆਂ ਸ਼ਾਮਲ ਹਨ। ਇਸ ਮੌਕੇ ਡਾ. ਗੌਰਵ, ਡਾ. ਵੈਦਿਕਾ, ਡਾ. ਸਵਪਨਿਲ ਗਰਗ, ਡਾ. ਮੋਨਿਕਾ, ਡਾ. ਅਜੇ ਗੋਪਲਾਨੀ ਅਤੇ ਹਸਪਤਾਲ ਦਾ ਸਾਰਾ ਸਟਾਫ ਮੌਜ਼ੂਦ ਰਿਹਾ। (PM Jan Aushadhi Kendra)

ਆਮ ਜਨਤਾ ਨੂੰ ਹੋਵੇਗਾ ਲਾਭ: ਡਾ. ਗੌਰਵ

ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਖੁੱਲ੍ਹਣ ਤੋਂ ਪਹਿਲਾਂ ਆਮ ਜਨਤਾ ਦਵਾਈਆਂ?’ਤੇ ਬਹੁਤ ਖਰਚ ਕਰਨ ਲਈ ਮਜ਼ਬੂਰ ਸੀ, ਹੁਣ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਸਸਤੀਆਂ ਦਵਾਈਆਂ ਲਈ ਯੋਜਨਾ ਚਲਾਈ ਗਈ ਹੈ, ਇਸ ਯੋਜਨਾ ਦਾ ਲਾਭ ਇਲਾਕਾ ਵਾਸੀਆਂ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਵੀ ਮਿਲੇਗਾ ਡਾ. ਗੌਰਵ ਇੰਸਾਂ ਨੇ ਕਿਹਾ ਕਿ ਇਸ ਨਾਲ ਹਸਪਤਾਲ ’ਚ ਆਉਣ ਵਾਲੇ ਲੋਕਾਂ ਲਈ ਇਹ ਸਟੋਰ ਵਰਦਾਨ ਤੋਂ ਘੱਟ ਨਹੀਂ ਹੋਵੇਗਾ।