World Cup 2023 : ਅਸਟਰੇਲੀਆ 199 ’ਤੇ ਆਲਆਊਟ, ਭਾਰਤ ਨੂੰ ਜਿੱਤ ਲਈ 200 ਦੌੜਾਂ ਦਾ ਟੀਚਾ

ICC World Cup 2023

ਜਡੇਜਾ ਨੇ ਹਾਸਲ ਕੀਤੀਆਂ 3 ਵਿਕਟਾਂ | ICC World Cup 2023

  • ਸਟੀਵ ਸਮਿਥ ਨੇ ਖੇਡੀ 46 ਦੌੜਾਂ ਦੀ ਪਾਰੀ | ICC World Cup 2023

ਚੈੱਨਈ (ਏਜੰਸੀ)। ਵਿਸ਼ਵ ਕੱਪ 2023 ਦਾ 5 ਮੁਕਾਬਲਾ ਅੱਜ ਮੇਜ਼ਬਾਨ ਭਾਰਤ ਅਤੇ ਅਸਟਰੇਲੀਆ ਵਿਚਕਾਰ ਚੈੱਨਈ ਦੇ ਚਿੰਦਬਰਮ ਸਟੇਡੀਅਮ ਵਿਖੇ ਖੇਡਿਆ ਜਾ ਰਿਹਾ ਹੈ। ਇਹ ਟੀਮ ਇੰਡੀਆ ਦਾ ਵਿਸ਼ਵ ਕੱਪ ’ਚ ਪਹਿਲਾ ਮੁਕਾਬਲਾ ਹੈ। ਜਿੱਥੇ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤਾਂ ਪੂਰੀ ਅਸਟਰੇਲੀਆਈ ਟੀਮ 49.3 ਓਵਰਾਂ ’ਚ 199 ਦੌੜਾਂ ’ਤੇ ਆਲਆਊਟ ਹੋ ਗਈ ਹੈ। ਅਸਟਰੇਲੀਆ ਵੱਲੋਂ ਸਾਬਕਾ ਕਪਤਾਨ ਸਟੀਵ ਸਮਿਥ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ, ਉਨ੍ਹਾਂ ਨੇ 46 ਦੌੜਾਂ ਦੀ ਪਾਰੀ ਖੇਡੀ, ਓਪਨਰ ਡੇਵਿਡ ਵਾਰਨਰ ਨੇ 41 ਦੌੜਾਂ ਬਣਾਈਆਂ। ਲਾਬੁਸ਼ੇਨ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। (ICC World Cup 2023)

ਇਹ ਵੀ ਪੜ੍ਹੋ : ਜਦੋਂ ਸਰੀਰ ’ਚ ਦਿਖਾਈ ਦੇਣ ਇਹ ਲੱਛਣ ਤਾਂ ਸਮਝ ਜਾਓ ਸਰੀਰ ’ਚ ਹੈ ਪਾਣੀ ਦੀ ਕਮੀ

ਭਾਰਤ ਵੱਲੋਂ ਆਲਰਾਉਂਡਰ ਰਵਿੰਦਰ ਜਡੇਜ਼ਾ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, ਉਨ੍ਹਾਂ ਨੇ 3 ਵਿਕਟਾਂ ਹਾਸਲ ਕੀਤੀਆਂ। ਜਸਪ੍ਰੀਤ ਬੁਮਰਾਹ ਨੂੰ 2 ਵਿਕਟਾਂ ਮਿਲਿਆਂ, ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਵੀ 2 ਵਿਕਟਾਂ ਮਿਲਿਆਂ। ਜਦਕਿ ਮੁਹੰਮਦ ਸਿਰਾਜ, ਹਾਰਦਿਕ ਪਾਂਡਿਆ ਅਤੇ ਆਰ ਅਸ਼ਵਿਨ ਨੂੰ 1-1 ਵਿਕਟ ਹਾਸਲ ਹੋਈ। ਹੁਣ ਭਾਰਤੀ ਟੀਮ ਨੂੰ ਇਹ ਮੁਕਾਬਲਾ ਆਪਣੇ ਨਾਂਅ ਕਰਨ ਲਈ 300 ਗੇਂਦਾਂ ’ਚ 200 ਦੌੜਾਂ ਦੀ ਜ਼ਰੂਰਤ ਹੈ। (ICC World Cup 2023)

ਟੀਮਾਂ ਇਸ ਤਰ੍ਹਾਂ ਹਨ | ICC World Cup 2023

ਭਾਰਤ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਸਾਬਕਾ ਕਪਤਾਨ ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਆਰ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼।

ਅਸਟਰੇਲੀਆ : ਡੇਵਿਡ ਵਾਰਨਰ, ਮਿਚੇਲ ਮਾਰਸ਼, ਸਟੀਵ ਸਮਿਥ, ਮਾਰਨਸ ਲੈਬੁਸ਼ਗਨ, ਕੈਮਰੂਨ ਗ੍ਰੀਨ, ਅਲੈਕਸ ਕੈਰੀ, ਗਲੇਨ ਮੈਕਸਵੱੈਲ, ਮਿਸ਼ੇਲ ਸਟਾਰਕ, ਪੈਟ ਕੰਮਿਸ (ਕਪਤਾਨ), ਜੋਸ਼ ਹੈਜਲਵੁੱਡ, ਐੱਡਮ ਜੰਪਾ।