ਪਲਾਟ ਦੀਆਂ ਨੀਹਾਂ ਪੁੱਟਣ ਵੇਲੇ ਧਰਤੀ ‘ਚੋਂ ਮਿਲੇ ਹਥਿਆਰ

Plot, Ground, Weapons, Earth

ਏਕੇ 47 ਰਾਈਫਲ, ਇੱਕ ਸਟੇਨ ਗੰਨ, ਇੱਕ ਮੈਗਜ਼ੀਨ ਸਟੇਨ ਗੰਨ, ਤਿੰਨ ਗਰਨੇਡ ਆਦਿ ਹੋਏ ਬਰਾਮਦ

ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਪਟਿਆਲਾ ਵਿਖੇ ਪਲਾਟ ਦੀ ਕਰਵਾਈ ਜਾ ਰਹੀ ਉਸਾਰੀ ਦੌਰਾਨ ਨੀਂਹਾ ਪੁੱਟਣ ਮੌਕੇ ਹਥਿਆਰਾਂ ਦਾ ਜ਼ਖੀਰਾਂ ਬਰਾਮਦ ਹੋਇਆ ਹੈ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਕਰਨਲ ਜਸਮੇਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਤਾਰਾਪੁਰ ਅਫਸਰ ਕਲੋਨੀ ਨੇ ਦੱਸਿਆ ਕਿ ਉਹ ਗਲੀ ਨੰ: 3 ਪ੍ਰਤਾਪ ਨਗਰ ਵਿਖੇ ਆਪਣੇ ਪਲਾਟ ਦੀ ਉਸਾਰੀ ਕਰਵਾ ਰਿਹਾ ਸੀ। ਇਸ ਦੌਰਾਨ ਨੀਂਹਾਂ ਪੁੱੱਟੀਆਂ ਜਾ ਰਹੀਆਂ ਸਨ ਤਾਂ ਨੀਹਾਂ ਪੁੱਟਣ ਸਮੇਂ ਇੱਕ ਏਕੇ 47 ਰਾਈਫਲ, ਇੱਕ ਸਟੇਨ ਗੰਨ, ਇੱਕ ਮੈਗਜੀਨ ਸਟੇਨ ਗੰਨ, ਬੱਟ ਸਟੇਨ ਗੰਨ, 2 ਫੁਲਤਰੂ ਇੱਕ ਵੱਡਾ ਤੇ ਛੋਟਾ, 4 ਕਾਰਤੂਸ ਏ.ਕੇ 47 ਦੇ, 15 ਕਾਰਤੂਸ ਸਟੇਨ ਗੰਨ, 3 ਗਰਨੇਡ, ਇੱਕ ਡੱਬੀ ਡੇਟੋਨੇਟਰ, ਇੱਕ ਸੰਗੀਨ (ਬੋਨਟ 7.62 ਰਾਈਫਲ) ਬਰਾਮਦ ਹੋਏ। ਉਕਤ ਹਥਿਆਰ ਮਿਲਰਟੀ ਨਾਲ ਸਬੰਧਿਤ ਹਨ। ਪਤਾ ਲੱਗਾ ਹੈ ਕਿ ਕਰਨਲ ਦੇ ਪਿਤਾ ਵੀ ਮਿਲਰਟੀ ‘ਚ ਸਨ। ਕਰਨਲ ਜਸਮੇਲ ਸਿੰਘ ਵੱਲੋਂ ਇਹ ਪਲਾਟ ਕਿਸੇ ਨੂੰ ਵੇਚ ਦਿੱਤਾ ਗਿਆ ਸੀ, ਜਦੋਂ ਉਕਤ ਵਿਅਕਤੀ ਇਸ ਪਲਾਟ ਨੂੰ ਢਾਹ ਕੇ ਦੁਬਾਰਾ ਉਸਾਰ ਰਿਹਾ ਸੀ, ਤਾਂ ਨੀਂਹਾਂ ਪੁੱਟਣ ਮੌਕੇ ਇਹ ਹਥਿਆਰ ਧਰਤੀ ‘ਚੋਂ ਨਿਕਲੇ। ਇਸ ਸਬੰਧੀ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਅਣਪਛਾਤਿਆਂ ਵਿਕਅਤੀਆਂ ਖਿਲਾਫ਼ ਧਾਰਾ 25, 54, 59, ਆਰਮਜ਼ ਐਕਟ, ਸੈਕਸ਼ਨ 5 ਐਕਸਪਲੋਸਿਵ ਸਬਸਟਾਸ ਐਕਟ 1908 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਪੀ ਡੀ ਹਰਮੀਤ ਸਿੰਘ ਹੁੰਦਲ ਦਾ ਕਹਿਣਾ ਹੈ ਕਿ ਇਨ੍ਹਾਂ ਹਥਿਆਰਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ