ਬਿਨਾ ਵੀਜ਼ਾ ਜਾ ਸਕਣਗੇ ਸ਼ਰਧਾਲੂ

ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਚਾਰ ਦਿਨ ਪਹਿਲਾਂ ਮਿਲੇਗੀ ਜਾਣਕਾਰੀ

  • ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ’ਤੇ ਇਤਿਹਾਸਕ ਫੈਸਲੇ  ਸਾਰਾ ਸਾਲ ਖੁੱਲ੍ਹਾ ਰਹੇਗਾ ਲਾਂਘਾ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਾਰੇ ਧਰਮਾਂ ਦੇ ਲੋਕਾਂ ਨੂੰ ਜਾਣ ਦੀ ਹੋਵੇਗੀ ਖੁੱਲ੍ਹਪਾਕਿ ਨੇ ਦੋ ਮੰਗਾਂ ਨਹੀਂ ਮੰਨੀਆਂਭਾਰਤ ਸਰਕਾਰ ਦੇ ਪ੍ਰੋਟੋਕਾਲ ਅਫ਼ਸਰਾਂ ਦੇ ਸ੍ਰੀ ਗੁਰਦੁਆਰਾ ਸਾਹਿਬ ’ਚ ਜਾਣ ਅਤੇ ਸ਼ਰਧਾਲੂਆਂ ਤੋਂ ਸੇਵਾ ਟੈਕਸ ਵਸੂਲੀ ਨਾ ਲੈਣ ਦੀ ਮੰਗ ’ਤੇ ਪਾਕਿਸਤਾਨ ਨੇ ਗੌਰ ਨਹੀਂ ਕੀਤੀ। ਭਾਰਤ-ਪਾਕਿਸਤਾਨ ਸ੍ਰੀ ਕਰਤਾਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਬਿਨਾ ਵੀਜ਼ੇ ਤੇ ਧਰਮ ਦੇ ਅਧਾਰ ’ਤੇ ਬਿਨਾ ਕਿਸੇ ਭੇਦਭਾਵ ਦੇ ਯਾਤਰਾ ਕਰਨ ’ਤੇ ਰਾਜ਼ੀ ਹੋਏ ਉਨ੍ਹਾਂ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਇਸ ’ਤੇ ਸਹਿਮਤ ਹੋਏ ਕਿ ਗਲਿਆਰੇ ਰਾਹੀਂ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨਗੇ ਓਸੀਆਈ ਕਾਰਡਧਾਰਕ ਭਾਰਤੀ ਮੂਲ ਦੇ ਲੋਕ ਵੀ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਰਾਹੀਂ ਗੁਰੂਦੁਆਰਾ ਸਾਹਿਬ ਜਾ ਸਕਣਗੇ। (Pilgrims)

ਇਹ ਵੀ ਪੜ੍ਹੋ : ਘਰੇਲੂ ਪੱਧਰ ’ਤੇ ਆਰਗੈਨਿਕ ਕਣਕ ਦੀ ਬਿਜਾਈ ਅਤੇ ਬੀਜ ਦੀ ਪਰਖ਼

ਭਾਰਤ ਵੱਲੋਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਚਾਰ ਦਿਨ ਪਹਿਲਾਂ ਜਾਣਕਾਰੀ ਦੇਣੀ ਪਵੇਗੀ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਸ੍ਰੀ ਕਰਤਾਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਜਾਣ ਦੀ ਖੁੱਲ੍ਹ ਹੋਵੇਗੀ ਇੱਕ ਭਾਰਤੀ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਲਾਂਘਾ ਪੂਰਾ ਸਾਲ ਖੁੱਲ੍ਹਾ ਰਹੇਗਾ ਸ਼ਰਧਾਲੂ ਪੈਦਲ, ਇਕੱਲੇ ਜਾਂ ਸਮੂਹ ’ਚ ਆ ਸਕਦੇ ਹਨ ਸਿੱਖ ਸ਼ਰਧਾਲੂਆਂ ਲਈ ਤਜਵੀਜ਼ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਖਰੜੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਮਕਸਦ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਬੁੱਧਵਾਰ ਨੂੰ ਤੀਜੇ ਦੌਰ ਦੀ ਗੱਲਬਾਤ ਲਗਭਗ ਸਫ਼ਲ ਰਹੀ। (Pilgrims)

ਹਾਲਾਂਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਕੰਪਲੈਕਸ ’ਚ ਪ੍ਰੋਟੋਕਾਲ ਅਫ਼ਸਰਾਂ ਨੂੰ ਆਉਣ ਦੀ ਇਜ਼ਾਜਤ ਦੇਣ ’ਤੇ ਪਾਕਿਸਤਾਨ ਨੇ ਇੱਛਾ ਨਹੀਂ ਦਿਖਾਈ ਦੋਵੇਂ ਦੇਸ਼ ਬੁੱਖੀ ਰਾਵੀ ਚੈਨਲ ’ਤੇ ਇੱਕ ਬ੍ਰਿਜ ਬਣਾਉਣ ’ਤੇ ਸਹਿਮਤ ਹੋਏ ਭਾਰਤ ਨੇ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਤੋਂ ਸੇਵਾ ਟੈਕਸ ਵਸੂਲ ਕਰਨ ’ਤੇ ਪਾਕਿਸਤਾਨ ਨਾਲ ਅਸਹਿਮਤੀ ਪ੍ਰਗਟਾਈ ਹੈ ਅੰਮ੍ਰਿਤਸਰ ਦੇ ਅਟਾਰੀ ’ਚ ਹੋ ਰਹੀ ਸੰਯੁਕਤ ਸਕੱਤਰ ਪੱਧਰ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ 20 ਮੈਂਬਰੀ ਪਾਕਿਸਤਾਨੀ ਵਫ਼ਦ ਭਾਰਤ ਪਹੁੰਚਿਆ ਸੀ ।ਪਾਕਿਸਤਾਨ ਨੇ ਕਿਹਾ ਹੈ ਕਿ ਕਸ਼ਮੀਰ ਨੂੰ ਲੈ ਕੇ ਤਣਾਅ ਦੇ ਬਾਵਜ਼ੂਦ ਸ੍ਰੀ ਕਰਤਾਰਪੁਰ ਗਲਿਆਰੇ ਨੂੰ ਲੈ ਕੇ ਭਾਰਤ ਦੇ ਨਾਲ ਤੀਜੇ ਦੌਰ ਦੀ ਗੱਲਬਾਤ ਸਕਾਰਾਤਮਕ ਮਾਹੌਲ ’ਚ ਹੋਈ ਹੈ ਫੈਸਲ ਨੇ ਕਿਹਾ ਕਿ ਉਨ੍ਹਾਂ ਵਿਸ਼ਵਾਸ ਹੈ ਕਿ ਨਵੰਬਰ ’ਚ ਇਸ ਗਲਿਆਰੇ ਦੇ ਉਦਘਾਟਨ ਦੀ ਦਿਸ਼ਾ ’ਚ ‘ਬਹੁਤ ਨਜ਼ਦੀਕ’ ਪਹੁੰਚ ਜਾਣਗੇ।

ਇਹ ਵੀ ਪੜ੍ਹੋ : ਹੌਂਸਲਿਆਂ ਦੀ ਉਡਾਣ ਸ਼ਾਸਤਰੀ ਗਾਇਨ ਦੇ ਉਸਤਾਦ ਸਨ ਪੰਡਿਤ ਜਸਰਾਜ