India Poland Relations: ਭਾਰਤ-ਪੋਲੈਂਡ ਸਬੰਧਾਂ ’ਚ ਨਵੀਂ ਊਰਜਾ, ਸਹਿਯੋਗ ਦੇ ਵੱਡੇ ਮੌਕੇ
ਭਾਰਤ-ਪੋਲੈਂਡ ਸਬੰਧਾਂ ’ਚ ਨਵੀਂ ਊਰਜਾ, ਸਹਿਯੋਗ ਦੇ ਵੱਡੇ ਮੌਕੇ
ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਦੀ 21ਤੋਂ 23 ਅਕਤੂਬਰ 2026 ਤੱਕ ਹੋਈ ਭਾਰਤ ਯਾਤਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਦਾ ਮਹੱਤਵਪੂਰਨ ਪਹਿਲ ਹੈ ਇਸ ਯਾਤਰਾ ਦਾ ਮਦਸਦ ਕੂਟਨੀਤਿਕ ਭਾਈਚਾਰੇ ਨੂੰ ਵਪਾਰ, ਤਕਨੀਕੀ, ਰੱਖਿਆ ਅਤੇ ਨਿਵੇਸ਼ ਦੇ ਖੇਤਰ ’ਚ ਠੋਸ ਉਪਲੱਬਧੀਆਂ ’ਚ ਬਦਲਣਾ ਰਿਹਾ ਭਾਰਤ ਅਤੇ ਪੋਲੈਂਡ ਨੇ 2024 ’ਚ ਆਪਣੇ ਸਬੰਧਾਂ ਨੂੰ ਰਣਨੀਤਿਕ ਸਾਂਝੇਦਾਰੀ ਦਾ ਦਰਜਾ ਦਿੱਤਾ ਸੀ ਹੁਣ ਜ਼ਰੂਰਤ ਇਸ ਸਾਂਝੇਦਾਰੀ ਨੂੰ ਪ੍ਰਭਾਵੀ ਢੰਗ ਨਾਲ ਅੱਗੇ ਵਧਾਉਣ ਦੀ ਹੈ ਪੋਲੈਂਡ ਅੱਜ ਯੂਰੋਪ ਦੀ ਇੱਕ ਮਹੱਤਵਪੂਰਨ ਆਰਥਿਕ ਅਤੇ ਫੌਜੀ ਸ਼ਕਤੀ ਹੈ ਰੂਸ, ਬੇਲਾਰੂਸ ਅਤੇ ਯੂਕਰੇਨ ਨੇੜੇ ਸਥਿਤ ਹੋਣ ਕਾਰਨ ਯੂਰਪੀ ਸੁਰੱਖਿਆ ’ਚ ਉਨ੍ਹਾਂ ਦੀ ਭੂਮਿਕਾ ਵਿਸ਼ੇਸ਼ ਮਹੱਤਵ ਰੱਖਦੀ ਹੈ।
ਦੂਜੇ ਪਾਸੇ, ਭਾਰਤ ਵੱਡਾ ਬਜ਼ਾਰ, ਕੁਸ਼ਲ ਮਾਨਵ ਸਰੋਤ, ਮਜ਼ਬੂਤ ਮੁੜ-ਨਿਰਮਾਣ ਸਮਰੱਥਾ ਅਤੇ ਤੇਜ਼ੀ ਨਾਲ ਵਧਦੀ ਅਰਥਵਿਵਸਥਥਾ ਵਾਲਾ ਦੇਸ਼ ਹੈ ਦੋਵਾਂ ਦੇਸ਼ਾਂ ਦੀ ਸਮਰੱਥਾਵਾਂ ’ਚ ਕਾਫ਼ੀ ਬਰਾਬਰਤਾ ਅਤੇ ਪੂਰਕਤਾ ਹੈ, ਜੋ ਲੰਮੇ ਸਮੇਂ ਲਈ ਸਹਿਯੋਗ ਦੇ ਅਨੁਕੂਲ ਅਧਾਰ ਤਿਆਰ ਕਰਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਸਤ 2024 ਦੀ ਪੋਲੈਂਡ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਨੇ 2024-2028 ਦੀ ਸਾਂਝੀ ਕਾਰਜ ਯੋਜਨਾ ਸਵੀਕਾਰ ਕੀਤੀ ਸੀ ਇਸ ‘ਚ ਵਪਾਰ, ਨਿਵੇਸ਼, ਰੱਖਿਆ, ਸਵੱਛ ਊਰਜਾ, ਪੁਲਾੜ ਖੋਜਾਂ, ਸਿਹਤ, ਸਿੱਖਿਆ ਅਤੇ ਡਿਜੀਟਲ ਤਕਨੀਕ ਵਰਗੇ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਸਹਿਮਤੀ ਬਣੀ ਟਸਕ ਦੀ ਭਾਰਤ ਯਾਤਰਾ ਦਾ ਮਹੱਤਵ ਇਸ ਗੱਲ ’ਚ ਹੈ।
ਕਿ ਦੋਵਾਂ ਪੱਖਾਂ ਨੇ ਇਸ ਟੀਚੇ ਨੂੰ ਅੱਗੇ ਵਧਾਉਣ ਅਤੇ ਕਾਰੋਬਾਰੀ ਸਬੰਧਾਂ ਦਾ ਵਿਸਥਾਰ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਨਵੀਂ ਦਿੱਲੀ ’ਚ ਕਰਵਾਏ ਭਾਰਤ-ਪੋਲੈਂਡ ਵਪਾਰ ਮੰਚ ਅਤੇ ਬੈਂਗਲੁਰੂ ’ਚ ਹੋਈ ਤਕਨਾਲੋਜੀ ਸਬੰਧੀ ਬੈਠਕ ਨੇ ਆਰਥਿਕ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਸਾਹਮਣੇ ਰੱਖਿਆ ਪੋਲੈਂਡ ਦੀਆਂ ਕੰਪਨੀਆਂ ਭਾਰਤੀ ਬਜ਼ਾਰ ’ਚ ਆਪਣੀ ਪ੍ਰਾਪਤੀ ਵਧਾਉਣਾ ਚਾਹੁੰਦੀ ਹੈ, ਜਦੋਂਕਿ ਭਾਰਤੀ ਉਦਯੋਗਾਂ ਲਈ ਮੱਧ ਅਤੇ ਪੂਰਬੀ ਯੂਰਪ ਦੇ ਬਜ਼ਾਰਾਂ ਤੱਕ ਪਹੁੰਚ ਬਣਾਉਣ ਲਈ ਮੌਕੇ ਮੌਜ਼ੂਦ ਹਨ ਦੋਵਾਂ ਦੇਸ਼ਾਂ ਨੇ ਦੁਵੱਲੇ ਵਪਾਰ ਨੂੰ 2030 ਤੱਕ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਹੈ ਇਸ ਲਈ ਸਰਕਾਰੀ ਕੋਸ਼ਿਸ਼ਾਂ ਦੇ ਨਾਲ ਨਿੱਜੀ ਖੇਤਰ ਦੀ ਸਰਗਰਮ ਹਿੱਸੇਦਾਰੀ ਵੀ ਜ਼ਰੂਰੀ ਹੋਵੇਗੀ ਪੁਲਾੜ ਖੋਜ ਸਹਿਯੋਗ ਦਾ ਇੱਕ ਮਹੱਤਵਪੂਰਨ ਖੇਤਰ ਬਣ ਕੇ ਉੱਭਿਆ ਹੈ ਕੌਮਾਂਤਰੀ ਪੁਲਾੜ ਕੇਂਦਰ ਤੱਕ ਪਹੁੰਚੇ।
ਇੱਕ ਵਪਾਰਕ ਪੁਲਾੜ ਮਿਸ਼ਨ ’ਚ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਪੋਲੈਂਡ ਦੇ ਪੁਲਾੜ ਯਾਤਰੀ ਸਵਾਵੋਸ਼ ਓਜਨਾਨਸਕੀ ਵਿਸਨਿਏਵਸਕੀ ਦੀ ਹਿੱਸੇਦਾਰੀ ਨੇ ਦੋਵਾਂ ਦੇਸ਼ਾਂ ਦੇ ਵਿਗਿਆਨਿਕ ਸਹਿਯੋਗ ਨੂੰ ਨਵੀਂ ਪਛਾਣ ਦਿੱਤੀ ਭਵਿੱਖ ’ਚ ਛੋਟੇ ਉਪਗ੍ਰਹਿਆਂ ਦੇ ਨਿਰਮਾਣ, ਧਰਤੀ ਦੇ ਅਧਿਐਨ , ਪੁਲਾੜ ਖੋਜ ਅਤੇ ਜਾਂਚ ਸੇਵਾਵਾਂ ’ਚ ਸਾਂਝੀਆਂ ਕੋਸ਼ਿਸ਼ਾਂ ਲਾਹੇਵੰਦ ਸਿੱਧ ਹੋ ਸਕਦੀਆਂ ਹਨ ਇਸ ਨਾਲ ਵਿਗਿਆਨਿਕ ਸਮਰੱਥਾ ਵਧਣ ਨਾਲ ਵਪਾਰਿਕ ਤਕਨੀਕਾਂ ਦੇ ਵਿਕਾਸ ਨੂੰ ਵੀ ਉਤਸ਼ਾਹ ਮਿਲੇਗਾ ਰੱਖਿਆ ਅਤੇ ਖੇਤੀ ਤਕਨੀਕ ’ਚ ਵੀ ਸਹਿਯੋਗ ਦੀਆਂ ਚੰਗੀਆਂ ਸੰਭਾਵਨਾਵਾਂ ਹਨ ਪੋਲੈਂਡ ਨੂੰ ਆਧੁਨਿਕ ਰੱਖਿਆ ਸਰੋਤਾਂ ਅਤੇ ਮਾਪਦੰਡ ਅਧਾਰਿਤ ਫੌਜੀ ਪ੍ਰਣਾਲੀਆਂ ਦਾ ਤਜ਼ਰਬਾ ਹੈ ਭਾਰਤ ਆਪਣੀਆਂ ਜ਼ਰੂਰਤਾਂ ਦੇ ਅਨੁਰੂਪ ਤਕਨੀਕੀ ਸਾਂਝੇਦਾਰੀ ਵਿਕਸਿਤ ਕਰ ਸਕਦਾ ਹੈ।
ਇਸ ਤਰ੍ਹਾਂ ਖੇਤੀ ’ਚ ਮਾਨਵ ਰਹਿਤ ਜਹਾਜ਼ਾਂ ਦੀ ਵਰਤੋਂ ਫਸਲਾਂ ਦੀ ਨਿਗਰਾਨੀ, ਕੀਟਨਾਸ਼ਕਾਂ ਦਾ ਛਿੜਕਾ ਅਤੇ ਪੈਦਾਵਰ ਦਾ ਮੁਲਾਂਕਣ ਕਰਨ ’ਚ ਮਦਦਗਾਰ ਹੋ ਸਕਦੇ ਹਨ ਅਜਿਹੀ ਤਕਨੀਕ ਭਾਰਤੀ ਕਿਸਾਨਾਂ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤ ’ਚ ਹੈ ਮਾਇਨਿੰਗ ਅਤੇ ਰੇਲ ਆਵਾਜਾਈ ਵੀ ਆਰਥਿਕ ਭਾਈਵਲੀ ਨੂੰ ਮਜ਼ਬੂਤੀ ਦੇ ਸਕਦੀ ਹੈ ਪੋਲੈਂਡ ਕੋਲ ਖਾਣਾਂ ਦੀ ਸੁਰੱਖਿਆ, ਖਣਿਜ ਕੱਢਣ ਅਤੇ ਵਾਤਾਵਰਨ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਤਕਨੀਕੀ ਦੀ ਮੁਹਾਰਤ ਹੈ ਭਾਰਤ ਦੇ ਝਾਰਖੰਡ, ਛੱਤੀਸਗੜ੍ਹ ਅਤੇ ਉਡੀਸ਼ਾ ਵਰਗੇ ਖਣਿਜ ਭਰਪੂਰ ਸੂਬਿਆਂ ’ਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਰੇਲ ਆਵਾਜਾਈ ’ਚ ਊਰਜਾ ਦੀ ਬੱਚਤ ਕਰਨ ਵਾਲੀਆਂ ਗੱਡੀਆਂ, ਤਕਨੀਕੀ ਉਪਰਕਨ ਅਤੇ ਵਧੀਆ ਨਿਰਮਾਣ ਤਕਨੀਕਾਂ ’ਤੇ ਸਹਿਯੋਗ ਨਾਲ ਭਾਰਤ ਆਵਾਜਾਈ ਵਿਵਸਥਾ ਨੂੰ ਲਾਭ ਮਿਲ ਸਕਦਾ ਹੈ ਭਾਰਤ ਲਈ ਪੋਲੈਂਡ ਦਾ ਮਹੱਤਵ ਦੁਵੱਲੇ ਵਪਾਰ ਤੱਕ ਸੀਮਤ ਨਹੀਂ ਹੈ ਉਹ ਯੂਰਪੀ ਸੰਘ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਵੀ ਲਾਹੇਵੰਦ ਹਿੱਸੇਦਾਰ ਬਣ ਸਕਦਾ ਹੈ ਜਨਵਰੀ 2026 ’ਚ ਭਾਰਤ ਅਤੇ ਯੂਰਪੀ ਸੰਘ ਵਿਚਕਾਰ ਮੁਕਤ ਵਪਾਰ ਸਮਝੌਤੇ ’ਤੇ ਸਹਿਮਤੀ ਬਣਨ ਨਾਲ ਵਪਾਰ ਅਤੇ ਨਿਵੇਸ਼ ਦੇ ਨਵੇਂ ਰਾਹ ਖੁੱਲ੍ਹੇ ਹਨ।
ਇਸ ਦੇ ਪ੍ਰਭਾਵੀ ਢੰਗ ਨਾਲ ਲਾਗੂ ਹੋਣ ਲਈ ਮੈਂਬਰ ਦੇਸ਼ਾਂ ਨਾਲ ਗੱਲਬਾਤ ਅਤੇ ਵਪਾਰਕ ਤਾਲਮੇਲ ਜ਼ਰੂਰੀ ਹੋਵੇਗਾ ਪੋਲੈਂਡ ਇਸ ਦਿਸ਼ਾ ’ਚ ਸਾਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ ਹਾਲਾਂਕਿ ਆਰਥਿਕ ਮੌਕਿਆਂ ਨਾਲ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਹਨ ਪੋਲੈਂਡ ਰੂਸ ਦੀਆਂ ਗਤੀਵਿਧੀਆਂ ਨਾਲ ਜੁੜੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਦੋਂਕਿ ਭਾਰਤ ਨੂੰ ਚੀਨ ਨਾਲ ਸਰਹੱਦੀ ਵਿਵਾਦ ਅਤੇ ਹਿੰਦ ਪ੍ਰਸ਼ਾਂਤ ਖੇਤਰ ਦੇ ਜੰਗੀ ਹਲਾਤਾਂ ’ਤੇ ਧਿਆਨ ਦੇਣਾ ਪੈਂਦਾ ਹੈ ਦੋਵਾਂ ਦੇਸ਼ਾਂ ਨੂੰ ਇੱਕ ਦੂਜੇ ਦੀ ਸੁਰੱਖਿਆ ਚਿੰਤਾਵਾਂ ਨੂੰ ਸਮਝਦੇ ਹੋਏ ਗੱਲਬਾਤ, ਤਕਨੀਕੀ ਸਹਿਯੋਗ ਅਤੇ ਕੌਮਾਂਤਰੀ ਨਿਯਮਾਂ ਦੇ ਸਤਿਕਾਰ ਨੂੰ ਪਹਿਲ ਦੇਣੀ ਚਾਹੀਦੀ ਹੈ ਅੰਤ: ਭਾਰਤ-ਪੋਲੈਂਡ ਸਾਂਝੇਦਾਰੀ ਦੀ ਸਫ਼ਲਤਾ ਐਲਨਾਂ ਨਾਲ ਨਹੀਂ, ਉਨ੍ਹਾਂ ਦੇ ਲਾਗੂ ਹੋਣ ਨਾਲ ਤੈਅ ਹੋਵੇਗੀ।
ਵਪਾਰ ਵਧਣ, ਨਿਵੇਸ਼ ਦੀਆਂ ਮੁਸ਼ਕਲਾਂ ਦੂਰ ਕਰਨ, ਖੋਜ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗਾਂ ਵਿਚਕਾਰ ਪੱਕੇ ਸਬੰਧ ਬਣਾਉਣ ਦੀ ਦਿਸ਼ਾ ’ਚ ਲਗਾਤਾਰ ਕੰਮ ਕਰਨਾ ਹੋਵੇਗਾ ਦੋਵਾਂ ਦੇਸ਼ਾਂ ਕੋਲ ਸਹਿਯੋਗ ਦੇ ਕਾਫ਼ੀ ਮੌਕੇ ਹਨ ਜੇਕਰ ਰਾਜਨੀਤਿਕ ਇੱਛਾ ਸ਼ਕਤੀ ਨਾਲ ਵਿਹਾਰਕ ਕਦਮ ਚੁੱਕੇ ਜਾਂਦੇ ਹਨ ਤਾਂ ਇਹ ਸਾਂਝੇਦਾਰੀ ਆਰਥਿਕ ਉੱਨਤੀ ਦੇ ਨਾਲ ਖੇਤਰੀ ਸਥਿਰਤਾ ਅਤੇ ਵਿਆਪਕ ਕੌਮਾਂਤਰੀ ਸਹਿਯੋਗ ਨੂੰ ਵੀ ਮਜ਼ਬੂਤੀ ਦੇ ਸਕਦੀ ਹੈ।
ਇਹ ਲੇਖਕ ਦੇ ਆਪਣੇ ਨਿੱਜੀ ਵਿਚਾਰ ਹਨ
ਡਾ. ਡੀਕੇ ਗਿਰੀ
Comments