ਲੋਕ ਹਿੱਸੇਦਾਰ ਬਣ ਰਿਹਾ ਹੈ ਦੇਸ਼ : ਮੋਦੀ

Modi

ਪੰਜ ਪਹਿਲਾਂ ਦੀ ਵੀ ਸ਼ੁਰੂਆਤ ਕੀਤੀ

ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਮੂਹਿਕ ਯਤਨ ਸਾਡੀ ਪਰੰਪਰਾ ਦਾ ਹਿੱਸਾ ਰਿਹਾ ਹੈ ਤੇ ਪਿਛਲੇ ਛੇ-ਸੱਤ ਸਾਲਾਂ ’ਚ ਲੋਕ ਹਿੱਸੇਦਾਰੀ ਨਾਲ ਵੱਡੇ-ਵੱਡੇ ਕੰਮ ਹੋਏ ਹਨ, ਜੋ ਹੁਣ ਦੇਸ਼ ਚਰਿੱਤਰ ਬਣਦਾ ਜਾ ਰਿਹਾ ਹੈ ਮੋਦੀ ਨੇ ਸਿੱਖਿਅਕ ਸਮਾਰੋੇਹ ਦੌਰਾਨ ਅਧਿਆਪਕਾਂ, ਵਿਦਿਆਰਥੀਆਂ ਤੇ ਸਿੱਖਿਆ ਖੇਤਰ ਨਾਲ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੂਹਿਕ ਮੰਥਲ ਨਾਲ ਦੇਸ਼ ਸਿੱਖਿਆ ਨੀਤੀ ਨੂੰ ਲਾਗੂ ਕਰਨ ’ਚ ਮੱਦਦ ਮਿਲੀ ਹੈ। ਸਭ ਦੇ ਯਤਨਾਂ ਸਦਕਾ ਦੇਸ਼ ਦੇ ਪ੍ਰਣ ਨੂੰ ਨਵੀਂ ਗਤੀ ਮਿਲੇਗੀ ਪਿਛਲੇ ਛੇ-ਸੱਤ ਸਾਲਾਂ ’ਚ ਲੋਕਹਿੱਸੇਦਾਰੀ ਨਾਲ ਅਜਿਹੇ ਕੰਮ ਹੋਏ ਹਨ। ਜਿਨ੍ਹਾਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਲੋਕ ਹਿੱਸੇਦਾਰੀ ਦੀ ਵਜ੍ਹਾ ਨਾਲ ਸਵੱਛ ਸਮੇਤ ਵੱਡੇ-ਵੱਡੇ ਕੰਮ ਹੋਏ ਹਨ ਤੇ ਇਹ ਹੁਣ ਦੇਸ਼ ਚਰਿੱਤਰ ਬਣਦਾ ਜਾ ਰਿਹਾ ਹੈ ਉਨ੍ਹਾਂ ਕੌਮੀ ਪੁਰਸਕਾਰ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਕੋਰੋਨਾ ਸੰਕਟ ਸਮੇਂ ਵਿਦਿਆਰਥੀਆਂ ਦੇ ਭਵਿੱਖ ਲਈ ਜੋ ਯਤਨ ਕੀਤੇ, ਉਹ ਸ਼ਲਾਘਾਯੋਗ ਹਨ।

ਸਕੂਲ ਖੁੱਲ੍ਹਣ ਤੋਂ ਬਾਅਦ ਅੱਜ ਵਿਦਿਆਰਥੀਆਂ ਦੇ ਚਿਹਰੇ ’ਤੇ ਇੱਕ ਵੱਖਰੀ ਮੁਸਕਾਨ

ਕੋਰੋਨਾ ਮਹਾਂਮਾਰੀ ਦੌਰਾਨ ਡੇਢ-ਦੋ ਸਾਲਾਂ ਬਾਅਦ ਸਕੂਲ ਖੁੱਲ੍ਹਣ ਤੋਂ ਬਾਅਦ ਅੱਜ ਵਿਦਿਆਰਥੀਆਂ ਦੇ ਚਿਹਰੇ ’ਤੇ ਇੱਕ ਵੱਖਰੀ ਮੁਸਕਾਨ ਤੇ ਚਮਕ ਹੈ ਲੰਮੇ ਸਮੇਂ ਬਾਅਦ ਸਕੂਲ ਜਾਣਾ ਦੋਸਤਾਂ ਨਾਲ ਮਿਲਣਾ ਇੱਕ ਵੱਖਰਾ ਆਨੰਦ ਦਿੰਦਾ ਹੈ ਪਰ ਕੋਰੋਨਾ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣਾ ਕਰਨਾ ਵੀ ਜ਼ਰੂਰੀ ਹੈ ਪ੍ਰਧਾਨ ਨੇ ਇਸ ਮੌਕੇ ਪੰਜ ਪਹਿਲਾਂ ਦੀ ਵੀ ਸ਼ੁਰੂਆਤ ਕੀਤੀ, ਜਿਨ੍ਹਾਂ ’ਚ 10,000 ਸ਼ਬਦਾਂ ਦਾ ਭਾਰਤੀ ਸਾਂਕੇਤਿਕ ਭਾਸ਼ਾ ਸ਼ਬਦਕੋਸ਼, ਟਾਂਕਿੰਗ ਬੁਕਸ (ਨੇਤਰਹੀਣਾਂ ਲਈ ਆਡੀਓ ਬੁੱਕ), ਸੀਬੀਐਸਈ ਦਾ ਸਕੂਲ ਗੁਣਵੱਤਾ ਆਕਲਨ ਤੇ ਮਾਨਤਾ ਢਾਂਚਾ (ਐਸਕਿਊਏਏਐਫ), ਨਿਪੁਣ ਭਾਰਤ ਲਈ ਸਿੱਖਿਆ ਸਿਖਲਾਈ ਪ੍ਰੋਗਰਾਮ ਤੇ ਸਕੂਲਾਂ ਦੇ ਵਿਕਾਸ ਲਈ ਸਿੱਖਿਆ ਸਵੈ ਸੇਵੀਆਂ, ਦਾਤਾਵਾਂ ਤੇ ਸੀਐਸਆਰ ਦਾਨਕਰਤਾਵਾਂ ਦੀ ਸਹੂਲਤਾਂ ਲਈ ਵਿੱਦਿਆਜਲੀ ਪੋਰਟਲ ਸ਼ਾਮਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ