ਸਾਬਕਾ ਵਿਧਾਇਕ ਸਤਿਕਾਰ ਕੌਰ ’ਤੇ ਕਿਹਡ਼ੇ ਮਾਮਲੇ ’ਚ ਹੋਏ ਦੋਸ਼ ਤੈਅ, ਜਾਣੋ

Satkar Kaur

2022 ’ਚ ਦਰਜ਼ ਹੋਇਆ ਸੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ

(ਸਤਪਾਲ ਥਿੰਦ) ਫਿਰੋਜ਼ਪੁਰ। ਕਾਂਗਰਸ ਦੇ ਸਾਬਕਾ ਵਿਧਾਇਕ ਸਤਿਕਾਰ ਕੌਰ (Satkar Kaur ) ਤੇ ਉਸਦੇ ਪਤੀ ਜਸਮੇਲ ਸਿੰਘ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਦੋਸ਼ ਤੈਅ ਕਰ ਦਿੱਤੇ ਗਏ ਹਨ। ਇਹ ਦੋਸ਼ ਫਿਰੋਜ਼ਪੁਰ ਜ਼ਿਲ੍ਹਾ ਅਦਾਲਤ ਵੱਲੋਂ ਤੈਅ ਕੀਤੇ ਗਏ ਹਨ ਵਿਜੀਲੈਂਸ ਨੇ ਇਸ ਸਬੰਧੀ ਮੁਕੱਦਮਾ ਚਲਾਉਣ ਲਈ ਪਹਿਲਾਂ ਵਿਧਾਨ ਸਭਾ ਸਪੀਕਰ ਤੋਂ ਮਨਜ਼ੂਰੀ ਲਈ ਸੀ।

ਇਹ ਵੀ ਪੜ੍ਹੋ: ਸਰਚ ਅਭਿਆਨ ਤਹਿਤ 580 ਗਰਾਮ ਹੈਰੋਇਨ ਬਰਾਮਦ

ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਹੁਣ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਉਹ ਲਗਭਗ 120 ਦਿਨ ਜੇਲ੍ਹ ’ਚ ਰਹਿ ਚੁੱਕੇ ਹਨ। ਵਿਜੀਲੈਂਸ ਤੋਂ ਪਤਾ ਲੱਗਿਆ ਹੈ ਕਿ ਸਤਿਕਾਰ ਕੌਰ ਦੀ ਸਾਲ 2017 ਤੋਂ 2022 ਦੌਰਾਨ ਕੁੱਲ ਆਮਦਨ 1,65,34,053 ਰੁਪਏ ਹੈ, ਜਦੋਂ ਕਿ ਉਨ੍ਹਾਂ ਨੇ ਉਸ ਮਿਆਦ ਦੌਰਾਨ 4,49,19,831.41 ਰੁਪਏ ਖਰਚ ਕੀਤੇ ਹਨ, ਜਿਸ ’ਚ ਵਿਧਾਇਕ ਤੇ ਉਨ੍ਹਾਂ ਦੇ ਪਤੀ 2,83,85,778.41 ਰੁਪਏ ਜ਼ਿਆਦਾ ਆਮਦਨ ਦਿਖਾਉਣ ’ਚ ਅਸਫਲ ਰਹੇ ਹਨ। ਦੋਵਾਂ ਨੇ ਆਪਣੀ ਆਮਦਨ ਤੋਂ 171.78 ਕਰੋੜ ਰੁਪਏ ਜ਼ਿਆਦਾ ਖਰਚ ਕੀਤੇ ਪਾਏ ਗਏ। ਵਿਜੀਲੈਂਸ ਨੇ ਇਹ ਜਾਂਚ 17 ਜਨਵਰੀ 2022 ’ਚ ਸ਼ੁਰੂ ਕੀਤੀ ਸੀ। Satkar Kaur