ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Punjab News: ...

    Punjab News: ਖਜ਼ਾਨੇ ’ਚੋਂ ਰੁਕੀਆਂ ਅਦਾਇਗੀਆਂ, ਸਾਰੇ ਵਿਭਾਗਾਂ ਤੋਂ ਮੰਗੇ ਗਏ ਪੈਸੇ ਵਾਪਸ, ਖਜ਼ਾਨਾ ਵਿਭਾਗ ਵੱਲੋਂ ਪੱਤਰ ਜਾਰੀ

    Punjab News
    Punjab News: ਖਜ਼ਾਨੇ ’ਚੋਂ ਰੁਕੀਆਂ ਅਦਾਇਗੀਆਂ, ਸਾਰੇ ਵਿਭਾਗਾਂ ਤੋਂ ਮੰਗੇ ਗਏ ਪੈਸੇ ਵਾਪਸ, ਖਜ਼ਾਨਾ ਵਿਭਾਗ ਵੱਲੋਂ ਪੱਤਰ ਜਾਰੀ

    ਦਸ ਦਿਨਾਂ ਬਾਅਦ ਵਿਭਾਗ ਨੂੰ ਮੋੜੇ ਜਾਣਗੇ ਪੈਸੇ | Punjab News

    Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਖਜਾਨੇ ਵਿੱਚ ਬਿੱਲਾਂ ਦੀ ਅਦਾਇਗੀ ਰੋਕ ਦਿੱਤੀ ਗਈ ਹੈ ਅਤੇ ਸਾਰੇ ਸਰਕਾਰੀ ਵਿਭਾਗਾਂ ਤੋਂ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਿਆ ਇੱਕ-ਇੱਕ ਪੈਸਾ ਵਾਪਸ ਮੰਗਵਾ ਲਿਆ ਗਿਆ ਹੈ। ਇਸ ਨਾਲ ਦੇ ਹੀ ਵਿਭਾਗਾਂ ਦੇ ਆਪਣੇ ਹੈੱਡ ਖਾਤੇ ਨੂੰ ਵੀ ਖਾਲੀ ਕਰਦੇ ਹੋਏ ਖਜ਼ਾਨੇ ਦੇ ਮੁੱਖ ਖਾਤੇ ਵਿੱਚ ਪੈਸਾ ਟਰਾਂਸਫ਼ਰ ਕਰਨ ਲਈ ਕਹਿ ਦਿੱਤਾ ਗਿਆ ਹੈ।

    ਜਾਣਕਾਰੀ ਅਨੁਸਾਰ ਪੰਜਾਬ ਸਣੇ ਸੂਬਾ ਸਰਕਾਰਾਂ ਨੂੰ ਆਪਣੇ ਸੂਬੇ ਮੁੱਖ ਖਾਤੇ (ਖਜ਼ਾਨੇ) ਵਿੱਚ ਇੱਕ ਤੈਅ ਲਿਮਿਟ ਵਿੱਚ ਪੈਸਾ ਰੱਖਣਾ ਹੁੰਦਾ ਹੈ ਅਤੇ ਆਰਬੀਆਈ ਵੱਲੋਂ ਉਸ ਤੈਅ ਲਿਮਿਟ ਅਨੁਸਾਰ ਹੀ ਸੂਬਾ ਸਰਕਾਰਾਂ ਨੂੰ ਓਵਰ ਡਰਾਫ਼ਟ ਵੀ ਰੱਖਣਾ ਹੁੰਦਾ ਹੈ ਪਰ ਬੀਤੇ ਇੱਕ ਡੇਢ ਮਹੀਨੇ ਦੌਰਾਨ ਪੰਜਾਬ ਦੇ ਖਜ਼ਾਨੇ ਦੀ ਹਾਲਤ ਜ਼ਿਆਦਾ ਠੀਕ ਨਾ ਹੋਣ ਕਰਕੇ ਖਜ਼ਾਨੇ ਨੂੰ ਚੰਗੀ ਤਰ੍ਹਾਂ ਚਲਾਇਆ ਵੀ ਨਹੀਂ ਜਾ ਰਿਹਾ ਹੈ।

    ਜਿਸ ਕਾਰਨ ਹੀ ਇਸ ਦਾ ਅਸਰ ਓਵਰ ਡਰਾਫ਼ਟ ਲਿਮਿਟ ’ਤੇ ਵੀ ਪੈ ਰਿਹਾ ਹੈ। ਕੇਂਦਰੀ ਰਿਜ਼ਰਵ ਬੈਂਕ ਦੀ ਹਿਦਾਇਤਾਂ ਦੀ ਪਾਲਣਾ ਕਰਨ ਅਤੇ ਨਿਯਮਾਂ ’ਤੇ ਖਰਾ ਉੱਤਰਨ ਦੀ ਕੋਸ਼ਸ਼ ਵਿੱਚ ਹੀ ਪੰਜਾਬ ਸਰਕਾਰ ਦੇ ਸਰਕਾਰੀ ਖਜ਼ਾਨੇ ਵਿੱਚ ਜਿੰਦਰੇ ਲਾ ਦਿੱਤੇ ਗਏ ਹਨ ਅਤੇ ਸਰਕਾਰ ਦੇ ਸਾਰੇ ਵਿਭਾਗਾਂ ਤੋਂ ਪੈਸੇ ਨੂੰ ਵਾਪਸ ਮੰਗਵਾਇਆ ਗਿਆ ਹੈ। ਸਰਕਾਰੀ ਵਿਭਾਗਾਂ ਦੇ ਅਧੀਨ ਆਉਂਦੀ ਸੁਸਾਇਟੀਆਂ ਤੋਂ ਵੀ ਪੈਸੇ ਨੂੰ ਵਾਪਸ ਮੰਗਵਾਇਆ ਗਿਆ ਜਾਂ ਫਿਰ ਜਿਨ੍ਹਾਂ ਸੁਸਾਇਟੀਆਂ ਕੋਲ ਆਪਣਾ ਖ਼ੁਦ ਦਾ ਪੈਸਾ ਵੀ ਪਿਆ ਹੈ, ਉਸ ਨੂੰ ਵੀ ਇੱਕ ਵਾਰ ਲਈ ਸਰਕਾਰੀ ਖਜ਼ਾਨੇ ਵਿੱਚ ਜ਼ਮ੍ਹਾਂ ਕਰਨ ਦੇ ਆਦੇਸ਼ ਦਿੱਤੇ ਗਏ ਹਨ। Punjab News

    Read Also : Punjab News: ਝੋਨੇ ਦੀ ਲਵਾਈ ਲਈ ਵੱਡੀ ਗਿਣਤੀ ਪ੍ਰਵਾਸੀ ਪੰਜਾਬ ਪਹੁੰਚਣ ਲੱਗੇ

    ਪੰਜਾਬ ਦੇ ਖਜਾਨਾ ਵਿਭਾਗ ਵੱਲੋਂ ਸਾਰੇ ਵਿਭਾਗਾਂ ਨੂੰ ਲਿਖਿਤ ਵਿੱਚ ਬਕਾਇਦਾ ਇਹ ਪੱਤਰ ਭੇਜਿਆ ਗਿਆ ਹੈ ਅਤੇ ਬੀਤੇ 3 ਦਿਨਾਂ ਤੋਂ ਇਸ ਸਬੰਧੀ ਕਾਰਵਾਈ ਵੀ ਜਾਰੀ ਹੈ।ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਇਸ ਪੈਸੇ ਨੂੰ 16 ਤੋਂ 20 ਜੂਨ ਤੱਕ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਜਿਹੜੇ ਵਿਭਾਗਾਂ ਤੋਂ ਪੈਸੇ ਲਏ ਗਏ ਹਨ, ਉਹਨਾਂ ਨੂੰ ਵਾਪਸ ਕੀਤੇ ਜਾਣਗੇ।

    ਖਜ਼ਾਨਾ ਵਿਭਾਗ ਦੇ ਅਧਿਕਾਰੀ ਸੁਆਲ਼ੀਆ ਨਿਸ਼ਾਨ ਹੇਠ, ਪਹਿਲਾਂ ਤੋਂ ਕਿਉਂ ਨਹੀਂ ਸਨ ਤਿਆਰ | Punjab News

    ਖਜਾਨਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ’ਤੇ ਹੁਣ ਸੁਆਲ਼ੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ ਕਿ ਖਜ਼ਾਨੇ ਦੀ ਇਸ ਹਾਲਤ ਲਈ ਉਹ ਪਹਿਲਾਂ ਤੋਂ ਹੀ ਤਿਆਰ ਕਿਉਂ ਨਹੀਂ ਸਨ। ਆਰਬੀਆਈ ਦੇ ਨਿਯਮਾਂ ਦੇ ਨਾਲ ਹੀ ਸੂਬੇ ਦੀ ਵਿੱਤੀ ਹਾਲਤ ਤੋਂ ਖਜ਼ਾਨਾ ਵਿਭਾਗ ਦੇ ਅਧਿਕਾਰੀ ਪਹਿਲਾਂ ਤੋਂ ਹੀ ਜਾਣੂੰ ਹੁੰਦੇ ਸਨ ਪਰ ਇਸ ਦੇ ਬਾਵਜੂਦ ਅਧਿਕਾਰੀ ਸਰਕਾਰ ਨੂੰ ਇਸ ਸੰਕਟ ਵਿੱਚੋਂ ਨਹੀਂ ਕੱਢ ਸਕੇ, ਸਗੋਂ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਮਾੜੀ ਹਾਲਤ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੀ ਹੋਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਹੀ ਖਜ਼ਾਨਾ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸੁਆਲ਼ੀਆ ਨਿਸ਼ਾਨ ਲੱਗਣਾ ਸ਼ੁਰੂ ਹੋ ਗਿਆ ਹੈ।

    ਅਗਲੇ 10 ਦਿਨਾਂ ਬਾਦ ਸਥਿਤੀ ਰੁਟੀਨ ਵਾਂਗ ਹੋਣ ਦੀ ਉਮੀਦ | Punjab News

    ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਖਜ਼ਾਨੇ ਵਿੱਚ ਅਗਲੇ 10 ਦਿਨਾਂ ਤੱਕ ਮਾੜਾ ਹਾਲ ਹੀ ਰਹਿਣ ਦੇ ਆਸਾਰ ਹਨ ਅਤੇ ਖਜਾਨੇ ਵਿੱਚੋਂ ਕਿਸੇ ਵੀ ਬਿੱਲ ਨੂੰ ਪਾਸ ਨਹੀਂ ਕੀਤਾ ਜਾਵੇਗਾ। ਸਰਕਾਰੀ ਖਜ਼ਾਨੇ ਵਿੱਚ ਪੈਨਸ਼ਨ ਤੋਂ ਲੈ ਕੇ ਠੇਕੇਦਾਰਾਂ ਤੋਂ ਕਰਵਾਏ ਗਏ ਕੰਮਕਾਜ ਦੇ ਬਿਲ ਦੀ ਵੀ ਅਦਾਇਗੀ ਨਹੀਂ ਹੋਵੇਗੀ। ਇਥੇ ਤੱਕ ਕਿ ਕੋਈ ਜ਼ਰੂਰੀ ਤੋਂ ਜ਼ਰੂਰੀ ਕੰਮ ਹੋਵੇਗਾ, ਉਸ ਨੂੰ ਵੀ ਅਗਲੇ 10 ਦਿਨਾਂ ਤੱਕ ਰੁਕਣਾ ਪਵੇਗਾ, ਕਿਉਂਕਿ ਖਜ਼ਾਨੇ ਵਿੱਚੋਂ ਪੈਸਾ ਦੇਣ ’ਤੇ ਮੁਕੰਮਲ ਰੋਕ ਰਹੇਗੀ। ਹਾਲਾਂਕਿ 20 ਜੂਨ ਤੋਂ ਬਾਅਦ ਸਥਿਤੀ ਵਿੱਚ ਕੁਝ ਸੁਧਾਰ ਆਵੇਗਾ ਅਤੇ ਅਗਲੇ 30 ਦਿਨਾਂ ਤੱਕ ਸਥਿਤੀ ਰੁਟੀਨ ਵਿੱਚ ਆਉਣ ਦੇ ਆਸਾਰ ਪੈਦਾ ਹੋਣਗੇ।